ਤਰਨਤਾਰਨ 4 ਅਪ੍ਰੈਲ ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ )ਆਰ ਬੀ ਆਈ ਵੱਲੋਂ ਆਰੋਹ ਫਾਊਂਡੇਸ਼ਨ ਰਾਹੀਂ ਜ਼ਿਲ੍ਹੇ ਵਿੱਚ ਚੱਲ ਰਹੇ ਵਿੱਤੀ ਸਾਖਰਤਾ ਪ੍ਰੋਜੈਕਟ ਤਹਿਤ ਸੀ ਐਫ ਐਲ ਚੋਹਲਾ ਸਾਹਿਬ ਦੇ ਏ ਐਫ ਸੀ ਗੁਰਪ੍ਰੀਤ ਸਿੰਘ ਕੱਦਗਿੱਲ ਵੱਲੋਂ ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡ ਭੂਸੇ ਦੀ ਸਮੁੱਚੀ ਪੰਚਾਇਤ ਸਹਿਯੋਗ ਨਾਲ ਆਰ ਬੀ ਆਈ ਦੇ ਐਲ ਡੀ ਉ ਮੈਡਮ ਗਰਿਮਾ ਬੱਸੀ, ਐਲ ਡੀ ਉ ਕੇ ਕੇ ਸਹਿਗਲ,ਸਟੇਟ ਮੁੱਖੀ ਪ੍ਰਦੀਪ ਪ੍ਰਜਾਪਤੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਕੋਆਰਡੀਨੇਟਰ ਮੈਡਮ ਤਰਨਜੀਤ ਕੌਰ ਦੀ ਰਹਿਨੁਮਾਈ ਹੇਠ ਪਿੰਡ ਵਿਖੇ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆl ਇਸ ਮੌਕੇ ਏ ਐਫ ਸੀ ਗੁਰਪ੍ਰੀਤ ਸਿੰਘ ”ਕੱਦ ਗਿੱਲ” ਨੇ ਇਸ ਕੈੰਪ ਵਿੱਚ ਬੱਚਤ ,ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਅਟੱਲ ਪੈਨਸ਼ਨ ਯੋਜਨਾ, ਸੁਕੰਨਿਆ ਸਮਰਿਧੀ ਯੋਜਨਾ, ਤੋਂ ਆਦਿ ਤੋ ਜਾਗਰੂਕ ਕਰਦਿਆਂ ਫੋਨ ਕਾਲ ਤੇ ਹੁੰਦੀ ਧੋਖਾ ਧੜੀ ਤੋ ਸੁਚੇਤ ਰਹਿਣ ਬਾਰੇ ਜਾਗਰੂਕ ਕੀਤਾ ਗਿਆl ਇਸ ਮੌਕੇ ਇਹਨਾਂ ਸੁਚੇਤ ਕਰਦਿਆਂ ਕਿਹਾ ਕਿ ਫੋਨ ਤੇ ਭੇਜੇ ਜਾਂਦੇ ਓਟੀਪੀ ਅਤੇ ਆਪਣੇ ਨਿੱਜੀ ਕਾਗਜ਼ਾਤ ਕਿਸੇ ਅਣਜਾਣ ਵਿਅਕਤੀ ਨੂੰ ਨਾ ਦਿੱਤੇ ਜਾਣl ਇਸ ਨਾਲ ਹੋ ਸਕਦਾ ਹੈ ਮਾਲੀ ਨੁਕਸਾਨ lਉਹਨਾਂ ਦੱਸਿਆ ਕਿ ਆਰ ਬੀ ਆਈ ਵੱਲੋ ਅਰੋਹ ਫਾਊਂਡੇਸ਼ਨ ਰਾਹੀਂ ਵੱਖ ਵੱਖ ਬੈਂਕਾਂ,ਪਿੰਡਾਂ ਦੇ ਸਰਪੰਚ, ਪੰਚ,ਨੰਬਰਦਾਰ, ਆਂਗਣਵਾੜੀ ਟੀਚਰ ਆਸ਼ਾ ਵਰਕਰ ਤੋ ਇਲਾਵਾ ਪਿੰਡਾਂ ਵਿੱਚ ਅਸਰਰਸੂਖ ਰੱਖਣ ਵਾਲੇ ਮੋਹਤਬਾਰ ਵਿਅਕਤੀਆਂ ਦਾ ਸਹਿਯੋਗ ਲੈ ਕੇ ਇਸ ਬਾਰੇ ਪਿੰਡ ਪਿੰਡ ਵਿਸ਼ੇਸ਼ ਤੌਰ ਤੇ ਜਾਗਰੂਕ ਕੀਤਾ ਜਾ ਰਿਹਾ ਕਰਨ ਦੇ ਨਾਲ ਨਾਲ ਪਿੰਡਾਂ ਨੂੰ ਬੈਂਕਾ ਦੁਆਰਾ ਦਿੱਤੀਆਂ ਸੇਵਾਵਾਂ ਨਾਲ ਜੋੜਿਆ ਜਾ ਰਿਹਾ ਹੈ। ਇਸ ਮੌਕੇ ਪਿੰਡ ਦੇ ਮੁਹਤਬਰ ਵਿਅਕਤੀਆਂ ਤੋਂ ਇਲਾਵਾ ਨਰੇਗਾ ਵਰਕਰ ਵੱਡੀ ਤਾਦਾਦ ਵਿੱਚ ਹਾਜ਼ਰ ਸਨl
ਕਿਸੇ ਨੂੰ ਆਨਲਾਇਨ ਪੈਸੇ ਭੇਜਣ ਤੋ ਪਹਿਲਾ ਉਸ ਦੀ ਚੰਗੀ ਤਰਾਂ ਜਾਂਚ ਜਰੂਰ ਕਰੋ —ਕੱਦ ਗਿੱਲ ਵਿੱਤੀ ਸਾਖਰਤਾ ਕੇਂਦਰ ਚੋਹਲਾ ਸਾਹਿਬ ਅਧੀਨ ਪੈਂਦੇ ਬਲਾਕ ਗੰਡੀਵਿੰਡ ਦੇ ਸਹਾਇਕ ਫਾਇਨੈਸੀਅਲ ਕੌਂਸਲਰ ਗੁਰਪ੍ਰੀਤ ਸਿੰਘ ਕੱਦ ਗਿੱਲ ਨੇ ਦੱਸਿਆ ਕਿ ਕਿਸੇ ਤਰਾਂ ਦੀ ਠੱਗੀ ਦੇ ਸ਼ਿਕਾਰ ਹੋਣ ਤੋ ਬਚਣ ਲਈ ਫੋਨ ਤੇ ਆਏ ਕਿਸੇ ਅਣਜਾਣ ਲਿੰਕ ਨੂੰ ਨਾ ਛੇੜੋ, ਅਤੇ ਨਾ ਹੀ ਕਿਸੇ ਤੋਹਫੇ ਜਾ ਰਿਆਇਤ ਤੇ ਦਿੱਤੀਆਂ ਜਾਂਦੀਆਂ ਵਸਤੂਆਂ ਦੇ ਲਾਲਚ ਵਿੱਚ ਆ ਕੇ ਕਿਸੇ ਅਣਜਾਣ ਵਿਆਕਤੀ ਨੂੰ ਆਪਣੇ ਨਿੱਜੀ ਕਾਗਜ਼ਾਤ ਭੇਜੋ l ਕਿਸੇ ਨੂੰ ਆਨਲਾਇਨ ਪੈਸੇ ਭੇਜਣ ਤੋ ਪਹਿਲਾ ਉਸ ਦੀ ਚੰਗੀ ਤਰਾਂ ਜਾਂਚ ਜਰੂਰ ਕਰ ਲਈ ਜਾਵੇlਆਨਲਾਇਨ ਠੱਗੀ ਦਾ ਸ਼ਿਕਾਰ ਹੋਣ ਤੇ 1930 ਤੇ ਦੱਸੀ ਜਾਵੇ ਜਾਣਕਾਰੀ ਫੋਨ ਤੇ ਆਨਲਾਇਨ ਹੋ ਰਹੀ ਧੋਖਾ ਦੇਹੀ ਬਾਰੇ ਜਾਗਰੂਕ ਕਰਦਿਆਂ ਇਨ੍ਹਾਂ ਕਿਹਾ ਕਿ ਅੱਜ ਕੱਲ੍ਹ ਫੋਨ ਤੇ ਵੱਖ -ਵੱਖ ਬੈਂਕਾਂ ਦੇ ਨਾਮ ਤੋ ਇਲਾਵਾ ਹੋਰ ਸਾਰੇ ਤਰੀਕਿਆ ਨਾਲ ਧੋਖਾ ਦੇਹੀ ਦੇ ਮਾਮਲੇ ਮਾਮਲਿਆ ਦੀ ਤਦਾਦ ਦਿਨੋਂ ਦਿਨ ਵੱਧ ਰਹੀ ਹੈ ਜਿਸ ਨੂੰ ਰੋਕਣ ਲਈ ਦੇਸ਼ ਦੇ ਹਰੇਕ ਨਾਗਰਿਕ ਦਾ ਸਹਿਯੋਗ ਦੇਣਾ ਅਤੇ ਬਹੁਤ ਜਰੂਰੀ ਹੈ l ਜੇਕਰ ਕੋਈ ਵੀ ਨਾਗਰਿਕ ਆਨਲਾਇਨ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਨੂੰ ਤਰੁੰਤ ਟੋਲਫ੍ਰੀ ਨੰਬਰ 1930 ਤੇ ਕਾਲ ਕਰਕੇ ਇਸ ਬਾਰੇ ਜਾਣਕਾਰੀ ਦੇਣ ਤੋ ਇਲਾਵਾ ਨੇੜੇ ਦੇ ਸਾਇਬਰ ਸੈਲ ਨੂੰ ਵੀ ਲਿਖਤੀ ਸੂਚਿਤ ਕੀਤਾ ਜਾਵੇl






