ਬਠਿੰਡਾ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਇਆ,02 ਗਿਰਫਤਾਰ।

Spread the love
ਬਠਿੰਡਾ ,13 ਜੂਨ (ਰਾਮ ਸਿੰਘ ਕਲਿਆਣ) ਅਮਨੀਤ ਕੌਂਡਲ ਆਈ.ਪੀ.ਐੱਸ, ਸੀਨੀਅਰ ਪੁਲਿਸ ਕਪਤਾਨ, ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਨਰਿੰਦਰ ਸਿੰਘ ਪੀ.ਪੀ.ਐੱਸ, ਐੱਸ.ਪੀ (ਸਿਟੀ) ਬਠਿੰਡਾ ਜੀ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਮਨਜੀਤ ਸਿੰਘ, ਪੀ.ਪੀ.ਐੱਸ, ਡੀ.ਐੱਸ.ਪੀ (ਹੋਮੀਸਾਈਡ ਅਤੇ ਫੋਰਾਂਸਿਕ) ਬਠਿੰਡਾ ਦੀ ਅਗਵਾਈ ਵਿੱਚ ਥਾਣਾ ਕੈਂਟ ਦੀ ਪੁਲਿਸ ਪਾਰਟੀ ਨੇ ਮੁਕੱਦਮਾ ਉਕਤ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮੁੱਕਦਮਾ ਉਕਤ ਦੇ ਕਾਤਲਾਂ ਨੂੰ ਕਾਬੂ ਕਰਕੇ ਸਫਲਤਾ ਹਾਸਲ ਕੀਤੀ।

ਮਿਤੀ 11.06.2025 ਨੂੰ ਕੰਟਰੋਲ ਰੂਮ ਬਠਿੰਡਾ ਤੋ ਇੱਕ ਕਾਲ ਮੌਸੂਲ ਹੋਈ ਸੀ ਕਿ ਆਦੇਸ਼ ਹਸਪਤਾਲ ਭੁੱਚੋ ਦੀ ਪਾਰਕਿੰਗ ਵਿੱਚ ਖੜੀ ਇੱਕ ਗੱਡੀ ਵਿੱਚੋ ਬਦਬੂ ਆ ਰਹੀ ਹੈ, ਤਾਂ ਪੁਲਿਸ ਪਾਰਟੀ ਨੇ ਮੌਕੇ ਤੇ ਪੁੱਜ ਕੇ ਗੱਡੀ EON ਨੰਬਰੀ PB10FW9179 ਦੀ ਚੈਕਿੰਗ ਕੀਤੀ। ਜਿਸ ਦੀ ਮੌਕੇ ਤੇ ਪਰ ਫੋਰਾਂਸਿਕ ਟੀਮ ਬੁਲਾ ਕਰ ਮੁਲਾਹਜਾ ਕੀਤਾ। ਜਿਸਦੀ ਕਾਰ ਦੀ ਪਿਛਲੀ ਸ਼ੀਟ ਤੇ ਇੱਕ ਔਰਤ ਉਮਰ 30-35 ਸਾਲ ਦੀ ਗਲੀ ਸੜੀ ਲਾਸ਼ ਪਈ ਸੀ। ਜੋ ਲਾਸ਼ ਦੇ ਵਾਰਸ ਮੌਕੇ ਤੇ ਨਾ ਹੋਣ ਕਾਰਨ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਬਠਿੰਡਾ ਰੱਖਿਆ ਗਿਆ। ਮਿਤੀ 12.6.25 ਨੂੰ ਉਕਤ ਮਰਨ ਵਾਲੀ ਔਰਤ ਦੀ ਸ਼ਨਾਖਤ ਵਿੱਚ ਉਸਦੀ ਮਾਤਾ ਗਿਰਜਾ ਦੇਵੀ ਵਾਸੀ ਲੁਧਿਆਣਾ ਨੇ ਬਿਆਨ ਦਰਜ ਕਰਾਇਆ, ਜਿਸਦੇ ਬਿਆਨਾਂ ਦੇ ਅਧਾਰ ਪਰ ਮੁੱਕਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਲੜਕੀ ਦੀ ਮਾਤਾ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਉਸਦੀ ਲੜਕੀ ਕੰਚਨ ਕੁਮਾਰੀ ਜੋ ਜਿਸਦੀ ਉਮਰ 30 ਸਾਲ ਹੈ ਅਤੇ ਸੋਸ਼ਲ ਮੀਡੀਆ ਇੰਸਟਾਗਰਾਮ ਤੇ ਕਮਲ ਕੌਰ ਭਾਬੀ ਦੇ ਨਾਮ ਤੇ ਆਈ.ਡੀ ਤੇ ਰੀਲਾਂ ਬਣਾ ਵੀਡਿਓ ਅਪਲੋਡ ਕਰਦੀ ਹੈ, ਜੋ ਅਕਸਰ ਹੀ ਵੀਡੀਓ ਅਤੇ ਰੀਲਾਂ ਦੀ ਸ਼ੂਟਿੰਗ ਲਈ ਘਰੋਂ ਬਾਹਰ ਜਾਂਦੀ ਰਹਿੰਦੀ ਹੈ।ਮਿਤੀ 8.6.2025 ਨੂੰ ਕਮਲ ਕੌਰ ਦੇ ਘਰ ਜੋ ਕਿ ਲਕਸ਼ਮਣ ਨਗਰ ਲੁਧਿਆਣਾ ਵਿਖੇ ਹੈ ਨੂੰ ਮਿਲਣ ਲਈ ਇੱਕ ਵਿਅਕਤੀ ਆਇਆ, ਜਿਸਨੇ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਦੱਸਿਆ। ਜਿਸਨੇ ਕੰਚਨ ਨੂੰ ਦੱਸਿਆ ਕਿ ਬਠਿੰਡਾ ਗੱਡੀਆਂ ਦੀ ਪ੍ਰੋਮੋਸ਼ਨ ਲਈ ਜਾਣਾ ਹੈ, ਪ੍ਰੰਤੂ ਕੰਚਨ ਨੇ ਜਾਣ ਤੋਂ ਮਨ੍ਹਾ ਕਰ ਦਿੱਤਾ, ਮਿਤੀ 09.6.2025 ਨੂੰ ਦੁਬਾਰਾ ਅੰਮ੍ਰਿਤਪਾਲ ਸਿੰਘ ਕੰਚਨ ਉਰਫ ਕਮਲ ਨੂੰ ਫੋਨ ਕਰ ਰਿਹਾ ਸੀ,ਕਮਲ 3.30 ਵਜੇ ਸ਼ਾਮ ਨੂੰ ਆਪਣੀ ਉਕਤ ਕਾਰ ਤੇ ਘਰੋਂ ਚਲੀ ਗਈ ਅਤੇ ਆਪਣੀ ਮਾਤਾ ਨੂੰ ਦੱਸ ਗਈ ਕਿ ਉਹ ਬਠਿੰਡਾ ਜਾ ਰਹੀ ਹੈ ਅਤੇ ਕੰਮ ਖਤਮ ਕਰਕੇ ਵਾਪਸ ਆ ਜਾਵੇਗੀ। ਪ੍ਰੰਤੂ ਉਸ ਦਿਨ ਰਾਤ 11 ਵਜੇ ਤੋਂ ਬਾਅਦ ਕੰਚਨ ਦੀ ਆਪਣੀ ਮਾਤਾ ਨਾਲ ਕੋਈ ਗੱਲ ਨਹੀ ਹੋਈ।
ਮੁੱਕਦਮਾ ਦਰਜ ਕਰਕੇ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕੀਤੀ। ਦੌਰਾਨੇ ਤਫਤੀਸ਼ ਅੰਮ੍ਰਿਤਪਾਲ ਸਿੰਘ ਜੋ ਮਿਤੀ 07/8.6.2025 ਨੂੰ ਕਮਲ ਦੇ ਘਰ ਗਿਆ ਸੀ ਪ੍ਰੰਤੂ ਕਮਲ ਘਰ ਨਾ ਹੋਣ ਕਰਕੇ ਉਹ ਵਾਪਸ ਚਲਾ ਗਿਆ। ਮਿਤੀ 09.6.2025 ਨੂੰ ਕਾਰ ਪ੍ਰਮੋਸ਼ਨ ਦੇ ਬਹਾਨੇ ਜਸਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਧੂਰਕੋਟ ਟਾਹਲੀ ਵਾਲਾ ਚੌਂਕ ਪਿੰਡ ਮਹਿਰੋਂ ਜਿਲ੍ਹਾ ਮੋਗਾ, ਨਿਮਰਤਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪੱਟੀ ਰੋਡ ਹਰੀਕੇ ਪੱਤਣ, ਜਿਲ੍ਹਾ ਤਰਨਤਾਰਨ ਸਕਾਰਪਿਓ ਗੱਡੀ ਪਰ ਕਮਲ ਨੂੰ ਨਾਲ ਲੈ ਕੇ ਬਠਿੰਡਾ ਆ ਗਏ। ਅਤੇ ਉਸਦੀ ਗੱਡੀ ਨੂੰ ਠੀਕ ਕਰਨ ਲਈ ਗੈਰਜ ਵਿੱਚ ਲਗਾ ਦਿੱਤੀ ਅਤੇ ਗੱਡੀ ਠੀਕ ਹੋਣ ਤੋਂ ਬਾਅਦ ਤਕਰੀਬਕ ਰਾਤ ਨੂੰ ਇੱਕ ਵਜੇ ਸੁੰਨਸਾਨ ਜਗ੍ਹਾ ਪਰ ਲਿਜਾ ਕੇ ਕਮਲ ਦੀ ਗਲਾਂ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਗੱਡੀ ਵਿੱਚ ਰੱਖ ਕੇ ਗੱਡੀ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਲਗਾ ਕੇ ਫਰਾਰ ਹੋ ਗਏ। ਤਫਤੀਸ਼ ਦੌਰਾਨ ਜਸਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਧੂਰਕੋਟ ਟਾਹਲੀ ਵਾਲਾ ਚੌਂਕ ਪਿੰਡ ਮਹਿਰੋਂ ਜਿਲ੍ਹਾ ਮੋਗਾ, ਨਿਮਰਤਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪੱਟੀ ਰੋਡ ਹਰੀਕੇ ਪੱਤਣ, ਜਿਲ੍ਹਾ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਗਿਆ। ਸਕਾਰਪਿਓ ਰੰਗ ਚਿੱਟਾ ਨੰਬਰ ਐਚਆਰ 34ਜੇ-0012 ਵੀ ਬਰਾਮਦ ਕੀਤੀ ਹੈ।
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *