ਬਲਾਚੌਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ: ਨਸ਼ਾ ਵਿਰੋਧੀ ਮੁਹਿੰਮ ਤਹਿਤ 3 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਕਾਬੂ

Spread the love
ਬਲਾਚੌਰ, 20 ਜੁਲਾਈ (ਜਤਿੰਦਰਪਾਲ ਸਿੰਘ ਕਲੇਰ):=ਨਸ਼ਾ ਵਿਰੋਧੀ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਕਪਤਾਨ ਪੁਲਿਸ ਤੁਸ਼ਾਰ ਗੁਪਤਾ ਅਤੇ ਸਬ ਡਵੀਜ਼ਨ ਬਲਾਚੌਰ ਦੇ ਉਪ ਕਪਤਾਨ ਪੁਲਿਸ ਹੇਮੰਤ ਮਲਹੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਚੌਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਗਸ਼ਤ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਥਾਣਾ ਸਿਟੀ ਬਲਾਚੌਰ ਦੇ ਐਸ.ਆਈ. ਪੁਸ਼ਵਿੰਦਰ ਕੁਮਾਰ ਆਪਣੀ ਪੁਲਿਸ ਪਾਰਟੀ ਸਮੇਤ ਇਲਾਕੇ ਵਿੱਚ ਗਸ਼ਤ ਅਤੇ ਚੈਕਿੰਗ ਕਰ ਰਹੇ ਸਨ। ਜਦੋਂ ਉਹ ਬਲਾਚੌਰ ਦੇ ਮੁੱਖ ਚੌਕ ਤੋਂ ਹੁੰਦੇ ਹੋਏ ਪਿੰਡ ਗਹੂੰਣ ਰੋਡ ਵੱਲ ਜਾ ਰਹੇ ਸੀ ਤਾਂ ਸ਼ਾਮ ਕਰੀਬ 8:30 ਵਜੇ ਸ਼ਮਸ਼ਾਨਘਾਟ ਨੇੜੇ ਇੱਕ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ। ਉਸਨੇ ਤੁਰੰਤ ਇੱਕ ਲਿਫ਼ਾਫਾ ਸੜਕ ਦੇ ਕਿਨਾਰੇ ਸੁੱਟ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਚੌਕਸੀ ਵਰਤਦਿਆਂ ਸ਼ੱਕੀ ਵਿਅਕਤੀ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਦਵਿੰਦਰ ਸਿੰਘ ਉਰਫ ਬਿੰਦਾ ਪੁੱਤਰ ਮੋਹਨ ਲਾਲ, ਵਾਸੀ ਪਿੰਡ ਬੁਲੇਵਾਲ (ਬਲਾਚੌਰ) ਵਜੋਂ ਹੋਈ ਹੈ। ਪੁਲਿਸ ਵੱਲੋਂ ਜਦੋਂ ਮੌਕੇ ‘ਤੇ ਸੁੱਟੇ ਗਏ ਲਿਫ਼ਾਫੇ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 3 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਆਰੋਪੀ ਦਵਿੰਦਰ ਸਿੰਘ ਉਰਫ ਬਿੰਦਾ ਖ਼ਿਲਾਫ਼ ਥਾਣਾ ਸਿਟੀ ਬਲਾਚੌਰ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
  • Related Posts

    ਵੌਕਸਰ ਵੀਰਪਰਤਾਪ ਸਿੰਘ ਸਿੱਧੂ ਨੇ ਨੈਸ਼ਨਲ ਖੇਡਾਂ ਵਿੱਚ ਜਿੱਤੇ 10 ਸੋਨੇ ਦੇ ਤਗਮੇ, ਸਰਕਾਰ ਕੋਲ ਨੌਕਰੀ ਦੀ ਕੀਤੀ ਮੰਗ

    Spread the love

    Spread the loveਬਰਨਾਲਾ, 20 ਜੁਲਾਈ 2026 (ਬਲਵੰਤ ਸਿੰਘ ਸਿੱਧੂ):=ਜ਼ਿਲ੍ਹਾ ਬਰਨਾਲਾ ਦੇ ਪ੍ਰਸਿੱਧ ਖਿਡਾਰੀ ਵੀਰਪਰਤਾਪ ਸਿੰਘ ਸਿੱਧੂ ਨੇ ਨੈਸ਼ਨਲ ਪੱਧਰ ਦੀਆਂ ਖੇਡ ਮੁਕਾਬਲਿਆਂ ਵਿੱਚ ਆਪਣਾ ਲੋਹਾ ਮਨਵਾਉਂਦਿਆਂ 10 ਸੋਨੇ ਦੇ ਤਗਮੇ (ਗੋਲਡ ਮੈਡਲ) ਜਿੱਤੇ ਹਨ।…

    ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਸਮਰਾਲਾ ਨੁਮਾਇੰਦਗੀ ਨੌਜਵਾਨਾਂ ਦੇ ਹੱਥਾਂ ਵਿੱਚ ਦੇਣ ਦੀ ਲੜੀ ਤਹਿਤ ਜਿੰਮੇਵਾਰੀਆਂ ਸੌਂਪੀਆਂ ਹਲਕਾ ਸਮਰਾਲਾ ਦੇ ਵਿਕਾਸ ਕੰਮਾਂ ਵਿੱਚ ਯੋਗਦਾਨ ਪਾਉਣ ਲਈ ਨੌਜਵਾਨਾਂ ਨੂੰ ਵੱਧ ਅਧਿਕਾਰ ਦਿੱਤੇ ਜਾਣਗੇ – ਪਰਮਜੀਤ ਸਿੰਘ ਢਿੱਲੋਂ 

    Spread the love

    Spread the loveਸਮਰਾਲਾ 20 ਜੁਲਾਈ (ਮੁਕੇਸ਼ ਵਰਮਾ) :  ਸ਼੍ਰੋਮਣੀ ਅਕਾਲੀ ਦਲ ਜੋ ਮੁੱਢ ਤੋਂ ਹੀ ਪੰਜਾਬ ਅਤੇ ਪੰਜਾਬੀਅਤ ਨਾਲ ਦਿਲੋਂ ਜੁੜਿਆ ਹੋਇਆ ਹੈ, ਜਿਸ ਨੇ ਹਮੇਸ਼ਾਂ ਪੰਜਾਬ ਦੀ ਭਲਾਈ ਅਤੇ ਵਿਕਾਸ…

    Leave a Reply

    Your email address will not be published. Required fields are marked *