ਬਲਾਚੌਰ ਪੁਲਿਸ ਵੱਲੋਂ 4 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ; ਮੁਕੱਦਮਾ ਦਰਜ

Spread the love

ਬਲਾਚੌਰ, 7 ਜੁਲਾਈ  ( ਜਤਿੰਦਰਪਾਲ ਸਿੰਘ ਕਲੇਰ) : ਨਸ਼ਾ ਤਸਕਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਥਾਣਾ ਸਦਰ ਬਲਾਚੌਰ ਦੀ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ 4 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਥਾਣਾ ਸਦਰ ਬਲਾਚੌਰ ਬਿਕਰਮਜੀਤ ਸਿੰਘ ਰੋੜੀ ਨੇ ਦੱਸਿਆ ਕਿ ਏ.ਐਸ.ਆਈ. ਪ੍ਰੇਮ ਲਾਲ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਜਦੋਂ ਪਾਧੀ ਦਾ ਭੱਠਾ ਮਹਿਤਪੁਰ ਕੋਲ ਮੌਜੂਦ ਸਨ, ਤਾਂ ਸ਼ੱਕ ਦੇ ਅਧਾਰ ‘ਤੇ ਹਿੰਨੂਸ਼ ਖਾਨ (21) ਪੁੱਤਰ ਜਾਸੀਨ, ਵਾਸੀ ਵਾਰਡ ਨੰਬਰ 12, ਸੁੱਜੋਂਵਾਲ ਖਾਲਸਾ ਫਾਰਮ (ਬਲਾਚੌਰ) ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਕਤ ਨੌਜਵਾਨ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਆਰੋਪੀ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  • Related Posts

    LADC ਨੀਤੀ ਦੇ ਵਿਰੋਧ ਵਿੱਚ ਜ਼ਿਲ੍ਹਾ ਬਾਰ ਐਡਹਾਕ ਐਸੋਸੀਏਸ਼ਨ ਦੇ ਚੇਅਰਮੈਨ ਹਰਿੰਦਰ ਸਿੰਘ ਰਾਣੂ ਦੀ ਅਗਵਾਈ ਹੇਠ ਵਕੀਲਾਂ ਵੱਲੋਂ ਮੁਕੰਮਲ ਹੜਤਾਲ, ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ

    Spread the love

    Spread the loveਬਰਨਾਲਾ,  ਬਲਵੰਤ ਸਿੰਘ ਸਿੱਧੂ 07 ਜੁਲਾਈ:2026  ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ (JAC) ਦੇ ਸੱਦੇ ’ਤੇ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ, ਬਰਨਾਲਾ ਵੱਲੋਂ LADC (ਲੀਗਲ ਏਡ ਡਿਫੈਂਸ…

    ਸੁਰਿੰਦਰ ਢੰਡਾ ਦੀ ਅਗਵਾਈ ਹੇਠ ਐਸ.ਪੀ. ਮਾਧਵੀ ਸ਼ਰਮਾ ਨੂੰ ਮਿਲਿਆ ਸ਼ਹਿਰ ਦੇ ਵਸਨੀਕਾਂ ਦਾ ਵਫਦ

    Spread the love

    Spread the love* ਕਾਨੂੰਨ ਵਿਵਸਥਾ ਸੁਚਾਰੂ ਕਰਨ, ਨਸ਼ਾਖੋਰੀ ਤੇ ਜਿਸਮ ਫਰੋਸੀ ਦੇ ਚੱਲਦੇ ਵਪਾਰ ਨੂੰ ਠ੍ਹਲ ਪਾਉਣ ਦੀ ਕੀਤੀ ਮੰਗ * ਆਮ ਲੋਕਾਂ ਨਾਲ ਰੁੱਖੇ ਵਤੀਰੇ ਪ੍ਰਤੀ ਜਤਾਇਆ ਇਤਰਾਜ  ਫਗਵਾੜਾ…

    Leave a Reply

    Your email address will not be published. Required fields are marked *