ਜੈਤੋ,10 ਅਪ੍ਰੈਲ (ਮਨਜੀਤ ਸਿੰਘ ਢੱਲਾ)- ਜੁਡੀਸ਼ੀਅਲ ਮੈਜਿਸਟ੍ਰੇਟ ਗ੍ਰੇਡ ਸਿਰਿਲ ਸੋਹੀ ਦੀ ਅਦਾਲਤ ਨੇ ਲਗਭਗ ਸਾਢੇ 4 ਸਾਲ ਪੁਰਾਣੇ ਸੜਕ ਹਾਦਸੇ ਦੇ ਮਾਮਲੇ ਦਾ ਫੈਸਲਾ ਸੁਣਾਉਂਦੇ ਹੋਏ ਇੱਕ ਵਿਅਕਤੀ ਨੂੰ ਸਬੂਤਾਂ ਅਤੇ ਗਵਾਹਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਇਸ ਕੇਸ ਦੀ ਜਾਣਕਾਰੀ ਦਿੰਦੇ ਹੋਏ ਸਫਾਈ ਕਰਤਾ ਧਿਰ ਦੇ ਐਡਵੋਕੇਟ ਅਮਿਤ ਕੁਮਾਰ ਮਿੱਤਲ ਜੈਤੋ ਨੇ ਦੱਸਿਆ ਕਿ ਮੋਗਾ ਰੋਡ, ਕੋਟਕਪੂਰਾ ਦਾ ਰਹਿਣ ਵਾਲਾ ਇੱਕ ਵਿਅਕਤੀ
ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ ‘ਤੇ ਕੋਟਕਪੂਰਾ ਸਿਟੀ ਪੁਲਿਸ ਸਟੇਸ਼ਨ ਵਿੱਚ ਇੱਕ ਕੈਂਟਰ ਚਾਲਕ ਗੁਰਦੇਵ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਰੋਮਾਣਾ ਅਲਬੇਲ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ‘ਤੇ ਮਾਣਯੋਗ ਅਦਾਲਤ ਨੇ ਮੁੱਦਈ ਵੱਲੋਂ ਠੋਸ ਸਬੂਤਾਂ ਅਤੇ ਗਵਾਹਾਂ ਦੀ ਘਾਟ ਕਾਰਨ ਸਫਾਈ ਕਰਤਾ ਧਿਰ ਦੇ ਵਕੀਲ ਅਮਿਤ ਮਿੱਤਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਨਯੋਗ ਅਦਾਲਤ ਵੱਲੋਂ ਗੁਰਦੇਵ ਸਿੰਘ ਨੂੰ ਬਰੀ ਕਰ ਦਿੱਤਾ। ਅਦਾਲਤ ਦਾ ਫੈਸਲਾ ਆਉਣ ਉਪਰੰਤ ਗੁਰਦੇਵ ਸਿੰਘ ਨੇ ਅਦਾਲਤ ਅਤੇ ਐਡਵੋਕੇਟ ਅਮਿਤ ਮਿੱਤਲ ਜੈਤੋ ਦਾ ਧੰਨਵਾਦ ਕੀਤਾ।









