ਮਿਲੀ-ਭੁਗਤ ਨਾਲ ਸ਼੍ਰੀ ਮੁਕਤਸਰ ਸਾਹਿਬ ‘ਚ ਧੜ੍ਹਾਧੜ ਕੱਟੀਆ ਜਾ ਰਹੀਆ ਅਣ-ਅਧਿਕਾਰਤ ਕਲੋਨੀਆ

Spread the love

ਅਣ-ਅਧਿਕਾਰਤ ਕਲੋਨੀਆ ‘ਚ ਕੱਟੇ ਪਲਾਟਾਂ ਦੀਆਂ ਰਜਿਸਟਰੀਆਂ ਬਿਨ੍ਹਾ ਐਨ.ਓ.ਸੀ ਤੋਂ ਕਰਨ ਦੀ ਆੜ੍ਹ ‘ਚ ਉਠਾਇਆ ਜਾ ਰਿਹਾ ਫਾਇਦਾ
ਕੁਝ ਦਿਨ ਪਹਿਲ਼੍ਹਾਂ ਵੀ ਅਦਾਰਾ ਪੰਜਾਬ ਦਾ ਖੁਲਾਸਾ ਵੱਲੋਂ ਨਵੀ ਕਲੋਨੀ ਕੱਟਣ ਦਾ ਕੀਤਾ ਗਿਆ ਸੀ ਖੁਲਾਸਾ ਪਰ ਨਗਰ ਕੋਸਲ ਨੇ ਨਹੀ ਕੀਤੀ ਕੋਈ ਕਾਰਵਾਈ

ਸ਼੍ਰੀ ਮੁਕਤਸਰ ਸਾਹਿਬ, 31 ਦਸੰਬਰ ( ਮਨਪ੍ਰੀਤ ਮੋਨੂੰ ) – ਤਕਰੀਬਨ ਹਰੇਕ ਵਰਗ ਵੱਲੋਂ ਭਰੇ ਜਾਂਦੇ ਟੈਕਸ ਨਾਲ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਆਦਿ ਦਿੰਦੀ ਹੈ ਅਤੇ ਲੱਖਾਂ ਰੁਪਏ ਮਹੀਨੇ ਤਨਖਾਹਾਂ ਲੈਣ ਵਾਲੇ ਅਧਿਕਾਰੀ/ਕਰਮਚਾਰੀਆਂ ਨੂੰ ਰਿਸ਼ਵਤ ਦਾ ਬੋਝ ਆਪਣੀਆਂ ਕੁਰਸੀਆਂ ਤੋਂ ਉੱਠਣ ਨਹੀ ਦਿੰਦਾ ? ਜਿਸ ਕਾਰਨ ਕੁਝ ਹੱਦ ਤੱਕ ਸਬੰਧਤ ਵਿਭਾਗਾਂ ਨੂੰ ਪੱਤਰਕਾਰਾਂ ਰਾਹੀ ਜਾਣਕਾਰੀ ਮਿਲਦੀ ਹੈ ਪਰ ਫਿਰ ਵੀ ਚੱਲ ਰਹੇ ਗੈਰਕਾਨੂੰਨੀ ਕੰਮਾਂ ਦੇ ਖਿਲਾਫ ਸਬੰਧਤ ਵਿਭਾਗ ਕਾਰਵਾਈ ਕਰਨ ਤੋਂ ਕੰਨੀ ਕੰਤਰਾਉਦੇ ਆਮ ਹੀ ਦੇਖੇ ਜਾਂਦੇ ਹਨ । ਨਗਰ ਕੋਸਲ ਸ਼੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਅਨੇਕਾਂ ਕਿਸਮ ਦੀ ਗੈਰਕਾਨੂੰਨੀ ਉਸਾਰੀਆਂ ਦਾ ਕੰਮ ਜੱਗੀ ਪੱਧਰ ‘ਤੇ ਚਲ ਰਿਹਾ ਹੈ । ਕਈ ਜਗ੍ਹਾ ‘ਤੇ ਬਿਨ੍ਹਾ ਨਕਸ਼ਾ ਪਾਸ ਕਰਵਾਏ ਉਸਾਰੀਆਂ ਹੋ ਰਹੀਆ ਹਨ । ਜਿਸ ਕਾਰਨ ਟ੍ਰੈਫਿਕ ਦੀ ਸਮੱਸਿਆ ਅਕਸਰ ਹੀ ਸ਼ਹਿਰ ‘ਚ ਬਣੀ ਰਹਿੰਦੀ ਹੈ । ਇਸੇ ਲੜ੍ਹੀ ਤਹਿਤ ਬਿਨ੍ਹਾ ਨਕਸ਼ਾ ਪਾਸ ਕਰਵਾਏ ਅਣ-ਅਧਿਕਾਰਤ ਅਨੇਕਾਂ ਕਲੋਨੀਆਂ ਸ਼ਹਿਰ ‘ਚ ਕੱਟੀਆਂ ਜਾ ਰਹੀਆਂ ਹਨ । ਕੁਝ ਸਮਾਂ ਪਹਿਲ਼ਾਂ ਅਦਾਰਾ ਪੰਜਾਬ ਦਾ ਖੁਲਾਸਾ ਵੱਲੋਂ ਨਵੀ ਕੱਟੀ ਜਾ ਰਹੀ ਕਲੋਨੀ ਦਾ ਖੁਲਾਸਾ ਕੀਤਾ ਗਿਆ ਸੀ ਅਤੇ ਇਸ ਦਰਮਿਆਨ ਪੰਜਾਬ ਦਾ ਖੁਲਾਸਾ ਅਖਬਾਰ ਦੇ ਮੁੱਖ ਸੰਪਾਦਕ ਨੂੰ ਧਮਕੀਆ ਆਦਿ ਵੀ ਦਿੱਤੀਆਂ ਸਨ ਪਰ ਫਿਰ ਵੀ ਖਬਰ ਪ੍ਰਕਾਸ਼ਿਤ ਕਰਕੇ ਪ੍ਰਸ਼ਾਸ਼ਨ ਨੂੰ ਜਾਣਕਾਰੀ ਦਿੱਤੀ ਗਈ ਸੀ । ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਵੀ ਉਕਤ ਕਲੋਨਾਇਜ਼/ਕਲੋਨੀ ਮਾਲਕ ਦੇ ਖਿਲਾਫ ਅੱਜ ਤੱਕ ਕੋਈ ਵੀ ਕਾਰਵਾਈ ਨਗਰ ਕੋਸਲ ਦਫਤਰ ਵੱਲੋਂ ਅਮਲ ‘ਚ ਨਹੀ ਲਿਆਂਦੀ ਗਈ । ਜੋਕਿ ਨਗਰ ਕੋਸਲ ਦਫਤਰ ਸ਼੍ਰੀ ਮੁਕਤਸਰ ਸਾਹਿਬ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ । ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਅਉਣ ‘ਤੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ  ਬਨਾਉਣ ਦਾ ਸੁਪਨਾ ਦਿਖਾਉਣ ਵਾਲੇ ਕਿਹੜ੍ਹੀ ਖੁੱਡਾਂ ‘ਚ ਵੜ੍ਹ ਕੇ ਬੈਠ ਗਏ ਹਨ ਕਿ ਉਕਤ ਨੁੰਮਾਇਦੇਆ ਨੂੰ ਸ਼ਰੇਆਮ ਚੱਲ ਰਹੀ ਰਿਸ਼ਵਤ/ਭ੍ਰਿਸ਼ਟਾਚਰ ਦਿਖਾਈ ਨਹੀ ਦੇ ਰਿਹਾ । ਹੈਰਾਨਗੀ ਦੀ ਗੱਲ ਤਾਂ ਇਹ ਸੀ ਨਵੀ ਕੱਟੀ ਗਈ ਕਲੋਨੀ ‘ਚ ਇੱਕ ਪਲਾਟ ਦੀ ਰਜਿਸਟਰੀ ਵੀ ਹੋ ਚੁੱਕੀ ਹੈ ਅਤੇ ਉਕਤ ਦੀ ਰਜਿਸਟਰੇਸ਼ਨ ਰਾਜ ਬੱਤਰਾ ਨਾਮਕ ਵਸੀਕਾ ਨਵੀਸ ਵੱਲੋਂ ਕਰਵਾਈ ਗਈ ਹੈ ਅਤੇ ਤਹਿਸੀਲਦਾਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪਲਾਟ ਦੀ ਰਜਿਸਟਰੀ ਮਨਜੂਰ ਕਰ ਲਈ ਗਈ । ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲ਼੍ਹਾਂ
ਟੈਕਸ ਚੋਰੀ ਨੂੰ ਰੋਕਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪਲਾਟ ਦੀ ਟਜਿਸਟਰੀ ਲਈ ਨਗਰ ਕੋਸਲ ਤੋਂ ਐਨ.ਓ.ਸੀ ਜਰੂਰੀ ਕੀਤੀ ਗਈ ਸੀ ਅਤੇ ਇਸ ਦਰਮਿਆਨ ਆਮ ਜਨਤਾ ਨੂੰ ਸਬੰਧਤ ਵਿਭਾਗਾਂ ਵੱਲੋਂ ਜਿਆਦਾ ਤੰਗ ਪ੍ਰੇਸ਼ਾਨ ਆਦਿ ਕਰਨ ਲੱਗਾ । ਇਸ ਤੋਂ ਬਾਅਦ ਕਈ ਐਬਨ.ਓ.ਸੀ ਨੂੰ ਰੱਦ ਕਰਨ ਲਈ ਰੋਸ ਮੁਜਾਹਰੇ ਆਦਿ ਵੀ ਕੀਤੇ ਗਏ ਅਤੇ 31 ਜੁਲਾਈ 2024 ਨੂੰ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਜਿਸ ਵਿਅਕਤੀ ਨੇ 31 ਜੁਲਾਈ ਤੋਂ ਪਹਿਲ੍ਹਾਂ ਅਣ-ਅਧਿਕਾਰਤ ਕਲੋਨੀ ‘ਚ ਪਲਾਟ ਦਾ ਐਗਰੀਮੈਂਟ ਕੀਤਾ ਹੋਇਆ ਹੈ ਤਾਂ ਉਕਤ ਵਿਅਕਤੀ ਨੂੰ ਰਜਿਸਟਰੀ ਲਈ ਐਨ.ਓ.ਸੀ ਦੀ ਜਰੂਰਤ ਨਾ ਹੈ ਪਰ ਕਲੋਨਾਇਜ਼ਰਾਂ ਵੱਲੋਂ ਇਸ ਦਾ ਫਾਇਦਾ ਲੈਦਿਆਂ ਨਵੀਆਂ ਕਲੋਨੀਆਂ ਕੱਟ ਕੇ ਪਲਾਟਾਂ ਦੇ ਕੋਈ ਹੋਰ ਪੁਰਾਣੇ ਐਗਰੀਮੈਂਟ ਲਗਾ ਕੇ ਰਜਿਸਟਰੀਆਂ ਆਦਿ ਕਰਵਾਇਆ ਜਾ ਰਹੀਆ ਹਨ ।ਐਨ.ਓ.ਸੀ ਨੂੰ ਰੱਦ ਕਰਵਾਉਣ ਲਈ ਰੋਸ ਮੁਜ਼ਾਹਰੇ ਕਰਨ ਵਾਲੇ ਕਲੋਨਾਇਜ਼ਰ ਹੀ ਜਿਆਦਾਤਰ ਮਿਲੀ-ਭੁਗਤ ਨਾਲ ਰਜਿਸਟਰੀਆਂ ਆਦਿ ਕਰਵਾਉਦੇ ਦਿਖਾਈ ਦੇ ਰਹੇ ਹਨ ਪਰ ਅਫਸੋਸ ਸਾਡੇ ਪਵਿੱਤਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ‘ਚ ਰਿਸ਼ਵਤਖੋਰੀ ਅਤੇ ਭਿਸ਼ਟਾਚਰੀਆਂ ਨੂੰ ਕੋਈ ਵੀ ਰੋਕ-ਟੋਕ ਨਹੀ ਹੈ । ਜਿਹੜ੍ਹਾ ਮਰਜ਼ੀ ਬਾਹਰੋ ਵਿਅਕਤੀ ਆ ਕੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਬਲ ਸਕਦਾ ਕੋਈ ਵੀ ਗੈਰਕਾਨੂੰਨੀ ਕੰਮ ਆਦਿ ਕਰ ਸਕਦਾ ਹੈ । ਸ਼ਹਿਰ ‘ਚ ਕਈ ਜਗ੍ਹਾ ‘ਤੇ ਮਾਰਕੀਟ ਅਤੇ ਕਈ ਜਗ੍ਹਾ ਨਵੀਆਂ ਕਲੋਨੀਆ ਕੱਟ ਕੇ ਪਲਾਟ ਆਦਿ ਕੱਟੇ ਗਏ ਹਨ । ਮਿਲੀਭੁਗਤ ਨਾਲ ਅਣ-ਅਧਿਕਾਰਤ ਪਲਾਟਾਂ ਅਤੇ ਦੁਕਾਨਾਂ ਦੀਆ ਰਜਿਸਟਰੀਆਂ ਸ਼ਰੇਆਮ ਹੋ ਰਹੀਆ ਹਨ । ਆਮ ਆਦਮੀ ਪਾਰਟੀ ਸਰਕਾਰ ਦੇ ਕਾਰਜ਼ਕਾਲ ਦੋਰਾਨ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਕਈ ਕਈ ਸੋ ਗੁਣਾ ਵਾਧਾ ਹੋਇਆ ਹੈ । ਕਮਿਸ਼ਨਰ ਜੋਨਲ ਫਿਰੋਜ਼ਪੁਰ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਦੀ ਲੋੜ੍ਹ ਹੈ ਤਾਂ ਜੋਕਿ ਸ਼੍ਰੀ ਮੁਕਤਸਰ ਸਾਹਿਬ ਦੇ ਤਕਰੀਬਨ ਹਰੇਕ ਵਿਭਾਗ ‘ਚ ਚੱਲ ਰਹੀ ਸ਼ਰੇਆਮ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰੀ ਨੂੰ ਰੋਕਿਆ ਜਾ ਸਕੇ ।
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *