ਲੜਕੀ ਨੇ ਫਾਹਾ ਲਗਾ ਕੇ ਕੀਤੀ ਜੀਵਨ ਲੀਲਾ ਸਮਾਪਤ

Spread the love

ਸ੍ਰੀ ਮੁਕਤਸਰ ਸਾਹਿਬ, 27 ਅਗਸਤ ()- ਮੁਕਤਸਰ ਦੀ ਇਕ ਨਾਬਾਲਗ ਲੜਕੀ ਨੇ ਦੋ ਲੜਕਿਆਂ ਵੱਲੋਂ ਉਸਨੂੰ ਪ੍ਰੇਸ਼ਾਨ ਕਰਨ ’ਤੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਵੱਲੋਂ ਦੋਵਾਂ ਲੜਕਿਆਂ ਵਿਰੁੱਧ ਮੁਕੱਦਮਾ ਦਰਜ਼ ਕਰ ਲਿਆ ਹੈ ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਸਦੀ ਲੜਕੀ ਜਿਸਦੀ ਉਮਰ ਸਾਢੇ 17 ਸਾਲ ਦੀ ਸੀ ਜੋ ਕਿ ਸ੍ਰੀ ਮੁਕਤਸਰ ਸਾਹਿਬ ਦੇ ਇਕ ਆਈਲਟਸ ਸੈਂਟਰ ਤੋਂ ਆਈਲਟਸ ਦਾ ਕੋਰਸ ਕਰ ਰਹੀ ਸੀ। ਉਹ ਆਪਣੀ ਆਈਲਟਸ ਕਲਾਸ ਦੇ ਦੌਰਾਨ ਵਕਤ ਕਰੀਬ 1:30 ਪੀਐਮ ’ਤੇ ਕੁਝ ਖਾਣ ਪੀਣ ਲਈ ਗਈ ਸੀ ਤਾਂ ਉਸਨੇ ਵਾਪਸੀ ’ਤੇ ਘਰ ਆ ਕੇ ਦੱਸਿਆ ਕਿ ਆਈਲਟਸ ਸੈਂਟਰ ਦੇ ਬਾਹਰ ਗਗਨਦੀਪ ਸਿੰਘ ਉਰਫ ਗਗਨ ਬਰਾੜ ਉਰਫ਼ ਸ਼ਗਨ ਪੁੱਤਰ ਜਲੰਧਰ ਸਿੰਘ ਵਾਸੀ ਪਿੰਡ ਸੰਗਰਾਣਾ ਆਪਣੀ ਕਾਰ ਸਵਿਫਟ ’ਤੇ ਸਵਾਰ ਹੋ ਕੇ ਸਮੇਤ ਉਸਦਾ ਦੋਸਤ ਸੁਖਰਾਜ ਸਿੰਘ ਉਰਫ ਸੁੱਖਾ ਪੁੱਤਰ ਨਾਮਾਲੁੂਮ ਵਾਸੀ ਆਦੇਸ਼ ਨਗਰ ਸ੍ਰੀ ਮੁਕਤਸਰ ਸਾਹਿਬ ਆਇਆ ਤੇ ਉਹ ਉਸਦੀ ਲੜਕੀ ਨਾਲ ਧੱਕਾ ਕਰਨ ਲੱਗੇ ਤੇ ਗਾਲੀ ਗਲੋਚ ਕਰਕੇ ਧਮਕੀਆਂ ਦੇ ਕੇ ਕਹਿਣ ਲੱਗੇ ਕਿ ਸਾਡੇ ਕੋਲ ਤੇਰੀਆਂ ਕੁਝ ਫੋਟੋਆਂ ਹਨ ਜੋ ਅਸੀਂ ਵਾਇਰਲ ਕਰ ਦੇਵਾਂਗੇ। ਉਸਦੀ ਲੜਕੀ ਵੱਲੋਂ ਗਗਨਦੀਪ ਸਿੰਘ ਉਰਫ ਗਗਨ ਬਰਾੜ ਵਾਸੀ ਸੰਗਰਾਣਾ ਅਤੇ ਸੁਖਰਾਜ ਸਿੰਘ ਉਰਫ ਸੁੱਖਾ ਵਾਸੀ ਆਦੇਸ਼ ਨਗਰ ਸ੍ਰੀ ਮੁਕਤਸਰ ਸਾਹਿਬ ਪਾਸੋਂ ਤੰਗ ਪ੍ਰੇਸ਼ਾਨ ਹੋ ਕੇ ਫਾਹਾ ਲਗਾ ਲਿਆ ਤੇ ਉਸਦੀ ਲੜਕੀ ਦੀ ਮੌਤ ਹੋ ਗਈ। ਇਸਤੇ ਥਾਣਾ ਸਦਰ ਮੁਕਤਸਰ ਪੁਲਿਸ ਨੇ ਉਕਤ ਗਗਨਦੀਪ ਸਿੰਘ ਉਰਫ਼ ਗਗਨ ਅਤੇ ਸੁਖਰਾਜ ਸਿੰਘ ਉਰਫ਼ ਸੁੱਖਾ ਦੇ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਹੈ ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ।

  • Related Posts

    ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਨਸ਼ਾ ਕਰਨ ਦੇ ਆਦੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

    Spread the love

    Spread the love ਕੀਰਤਪੁਰ ਸਾਹਿਬ 12 ਜੁਲਾਈ(ਮਨਦੀਪ) ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਡਾ. ਮਨਿੰਦਰ ਸਿੰਘ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਨੀਵਾਰ ਨੂੰ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਨਸ਼ਾ…

    ਦੋਸਤਾਂ ਨਾਲ ਗਿਆ 18 ਸਾਲਾ ਨੌਜਵਾਨ 2 ਮਹੀਨਿਆਂ ਤੋਂ ਲਾਪਤਾ ਪਰਿਵਾਰ ਨੇ ਦੋਸਤਾਂ ‘ਤੇ ਜਤਾਇਆ ਸ਼ੱਕ ਪੁਲਿਸ ਚਾਹੇ ਤਾਂ ਪਤਾਲ ਵਿੱਚ ਗਿਆ ਬੰਦਾ ਵੀ ਕੱਢ ਸਕਦੀ ਹੈ : ਮਾਂ ਪਰਮਜੀਤ ਕੌਰ ​

    Spread the love

    Spread the loveਹੁਸ਼ਿਆਰਪੁਰ/ਦਸੂਹਾ, 12 ਜੁਲਾਈ ( ਤਰਸੇਮ ਦੀਵਾਨਾ ) –ਘਰੋਂ ਆਪਣੇ ਦੋਸਤਾਂ ਨਾਲ ਨਿਕਲਿਆ ਇੱਕ 18 ਸਾਲਾ ਨੌਜਵਾਨ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਰਹੱਸਮਈ ਹਾਲਾਤ ਵਿੱਚ ਲਾਪਤਾ ਹੈ। ਲਾਪਤਾ ਨੌਜਵਾਨ…

    Leave a Reply

    Your email address will not be published. Required fields are marked *