ਸ਼ਹਿਰ ’ਚ ਲੱਗੇ ਬਿਜ਼ਲੀ ਦੇ ਮੀਟਰ ਬੱਕਸੇ ਲੋਕਾਂ ਲਈ ਬਣੇ ਪ੍ਰੇਸ਼ਾਨੀ ਦਾ ਸਵੱਬ

Spread the love

ਸ਼੍ਰੀ ਮੁਕਤਸਰ ਸਾਹਿਬ, 17 ਜੂਨ (ਗੁਰਮੀਤ ਕੁਮਾਰ)- ਸ਼੍ਰੀ ਮੁਕਤਸਰ ਸਾਹਿਬ ਅੰਦਰ ਲੱਗੇ ਬਿਜ਼ਲੀ ਦੇ ਮੀਟਰ ਬੱਕਸੇ ਲੋਕਾਂ ਦੇ ਲਈ ਪ੍ਰੇਸ਼ਾਨੀ ਦਾ ਸਵੱਬ ਬਣ ਗਏ ਹਨ। ਕਈ ਥਾਂਈ ਪਾਵਰਕਾਮ ਦੇ ਮੁਲਾਜ਼ਮਾਂ ਵੱਲੋਂ ਵੱਡੇ ਮੀਟਰ ਬੱਕਸਿਆਂ ਦੀ ਜਗ੍ਹਾ ’ਤੇ ਖੰਬਿਆਂ ਉੱਪਰ ਹੀ ਛੋਟੇ ਮੀਟਰ ਬੱਕਸੇ ਲਗਾਏ ਹੋਏ ਹਨ, ਜੋ ਜ਼ਿਆਦਾਤਰ ਖੁੱਲ੍ਹੇ ਪਏ ਹਨ ਤੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਜ਼ਿਆਦਾਤਰ ਮੀਟਰ ਬੱਕਸਿਆਂ ਵਿੱਚ ਬਾਰਿਸ਼ ਦੇ ਚੱਲਦਿਆ ਖੰਬਿਆਂ ਤੇ ਕੰਧਾਂ ਵਿੱਚ ਕਰੰਟ ਆ ਜਾਂਦਾ ਹੈ ਜਿਸ ਕਾਰਨ ਸ਼ਹਿਰ ਵਾਸੀਆਂ ਤੇ ਪਿੰਡ ਵਾਸੀਆਂ ਵਿੱਚ ਹਰ ਸਮੇਂ ਕਈ ਦੁਰਘਟਨਾਵਾਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਪਾਵਰਕਾਮ ਵੱਲੋਂ ਜਦੋਂ ਦੇ ਬੱਕਸੇ ਲਗਾਏ ਗਏ ਹਨ, ਉਸ ਤੋਂ ਬਾਅਦ ਇਨ੍ਹਾਂ ਬਕਸਿਆਂ ਦੀ ਸੰਭਾਲ ਜਾਂ ਦਰੁੱਸਤ ਕਰਨ ਲਈ ਕੋਈ ਖਾਸ ਕਦਮ ਨਹੀਂ ਚੁੱਕੇ ਗਏ।
ਸ਼ਹਿਰ ਵਾਸੀ ਸੋਨੂੰ ਛਾਬੜਾ, ਬਲਵੀਰ ਕੁਮਾਰ, ਸਿਕੰਦਰ ਕੁਮਾਰ, ਵਿਜੈ ਕੁਮਾਰ, ਸੁਮਿਤ ਕੁਮਾਰ, ਤਰਸੇਮ ਲਾਲ, ਮਨਜੀਤ ਸਿੰਘ, ਰਾਜੇਸ਼ ਕੁਮਾਰ, ਕੈਲਾਸ਼, ਅਨਿਲ ਕੁਮਾਰ, ਅਜੈ ਕੁਮਾਰ, ਗੁਰਮੀਤ ਸਿੰਘ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਕਈ ਵਾਰਡਾਂ ਤੇ ਬਜ਼ਾਰਾਂ ਵਿੱਚ ਖੁੱਲ੍ਹੇ ਮੀਟਰ ਬਕਸਿਆਂ ਕਾਰਨ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਸ਼ਹਿਰ ਦੇ ਅਬੋਹਰ ਰੋਡ, ਮੋੜ ਰੋਡ, ਮਲੋਟ ਰੋਡ, ਗੋਨੇਆਣਾ ਰੋਡ, ਭੁੱਲਰ ਕਲੌਨੀ, ਤਿਲਕ ਨਗਰ ਆਦਿ ਤੋਂ ਬਿਨਾਂ ਬਹੁਤ ਸਾਰੀਆਂ ਥਾਵਾਂ ’ਤੇ ਬਿਜ਼ਲੀ ਦੇ ਮੀਟਰ ਬਕਸੇ ਖੁੱਲੇ ਪਏ ਹਨ। ਲੋਕਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਥਾਵਾਂ ’ਤੇ ਬਿਜ਼ਲੀ ਮੀਟਰ ਬੱਕਸੇ ਲੱਗੇ ਹੋਏ ਹਨ, ਉਸ ਦਾ ਵੀ ਠੀਕ ਢੰਗ ਨਾਲ ਰਖ ਰਖਾਵ ਨਹੀਂ ਹੈ। ਕੁਝ ਮੀਟਰ ਬੱਕਸੇ ਕੰਧਾਂ ਨਾਲ ਲੱਗੇ ਹੋਏ ਹਨ ਤੇ ਕੁਝ ਬੱਕਸੇ ਨਾਲਿਆਂ ਤੇ ਸੜ੍ਹਕਾਂ ਵਿੱਚ ਕਾਰ ਟੇਢੇ ਹੋਏ ਪਏ ਹਨ, ਇਸ ਤੋਂ ਇਲਾਵਾ ਕੁਝ ਮੀਟਰ ਬੱਕਸੇ ਖੰਬਿਆਂ ’ਤੇ ਲਟਕੇ ਪਏ ਹਨ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਇਨ੍ਹਾ ਖੁੱਲ੍ਹੇ ਮੀਟਰ ਬਕਸਿਆਂ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਤੇ ਕਈ ਬੇਜ਼ੁਬਾਨ ਪਸ਼ੂ ਵੀ ਇਨ੍ਹਾਂ ਦੀ ਚਪੇਟ ਵਿੱਚ ਆ ਚੁੱਕੇ ਹਨ। ਇਸ ਤੋਂ ਇਲਾਵਾ ਪਿੰਡਾਂ ਤੇ ਸ਼ਹਿਰਾਂ ਦੀਆਂ ਗਲੀਆਂ ਵਿੱਚ ਛੋਟੇ ਬੱਚੇ ਖੇਡਦੇ ਹਨ, ਜਿਸ ਦੇ ਚੱਲਦਿਆ ਕਦੇ ਵੀ ਹਾਦਸੇ ਵਾਪਰ ਸਕਦੇ ਹਨ, ਪਰ ਵਿਭਾਗੀ ਅਧਿਕਾਰੀ ਸਭ ਕੁਝ ਦੇਖਦੇ ਹੋਏ ਵੀ ਅਣਦੇਖਿਆ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਾਰਿਸ਼ ਤੇ ਹਨੇਰੀ ਦੇ ਦਿਨਾਂ ਵਿੱਚ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਕਿਉਂਕਿ ਇਨ੍ਹਾਂ ਮੀਟਰ ਬਕਸਿਆਂ ਕਾਰਨ ਕਦੇ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ। ਇਸ ਮੌਕੇ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪੰਜਾਬ ਅੰਦਰ ਖੁੱਲ੍ਹੇ ਪਏ ਮੀਟਰ ਬਕਸਿਆਂ ਨੂੰ ਦਰੁੱਸਤ ਕਰਵਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਅਣਹੋਣੀ ਘਟਨਾ ਨਾ ਵਾਪਰ ਸਕੇ।

  • Related Posts

    ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤਹਿਤ ਸਿੱਖਿਆ ਪ੍ਰਸਾਰ ਵੈਨ ਚੋਟੀਆਂ ਤੇ ਕੋਟਭਾਈ ਵਿਖੇ ਪਹੁੰਚੀ

    Spread the love

    Spread the loveਗਿੱਦੜਬਾਹਾ, 12 ਜੁਲਾਈ (ਲਖਵੀਰ ਸਿੰਘ ਧੂਲਕੋਟੀਆ)-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ…

    ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਬਲਵੰਤ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ

    Spread the love

    Spread the loveਬਰਨਾਲਾ ਮਿਤੀ: 12.07.2026 ਪੱਤਰ ਪੇ੍ਰਰਕ   ਧਾਰਮਿਕ ਸਮਾਗਮ ਦੌਰਾਨ ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਅਤੇ ਅਜ਼ਾਦ ਪ੍ਰੈੱਸ ਕਲੱਬ ਬਰਨਾਲਾ ਦੇ ਪ੍ਰਧਾਨ ਅਤੇ  ਮੀਡੀਆ ਇਡਵੈਜਰ ਆਪ ਸ. ਬਲਵੰਤ ਸਿੰਘ ਸਿੱਧੂ…

    Leave a Reply

    Your email address will not be published. Required fields are marked *