ਸਤੁੰਨਲ ਵਿਗੜਨ ਨਾਲ ਟਰੈਕਟਰ ਰੈਲਿੰਗ ਨਾਲ ਜਾ ਟਕਰਾਇਆ  ਜਿਸ ਨਾਲ ਟਰੈਕਟਰ ਦੇ ਵਿੱਚਕਾਰੋਂ 2 ਟੋਟੇ ਹੋਏ  ਟਰੈਕਟਰ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਿਆ  ਜਾਨੀ ਨੁਕਸਾਨ ਦਾ ਬਚਾਅ 

Spread the love

ਨਵਾਂਸ਼ਹਿਰ /ਕਾਠਗੜ੍ਹ 9 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਕਾਠਗੜ੍ਹ ਮੋੜ ਤੇ ਨਿਆਰਾ (ਪੈਟਰੋਲ ਪੰਪ) ਦੇ ਸਾਹਮਣੇ ਐਕਸੀਡੈਂਟ  ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਰਾਹਗੀਰਾਂ ਤੋਂ ਪਤਾ ਚਲਿਆ ਕੇ ਨਿਆਰਾ ਪੈਟਰੋਲ ਪੰਪ ਕਾਠਗੜ੍ਹ ਮੋੜ ਕੋਲ ਇਕ ਐਕਸੀਡੈਂਟ ਹੋ ਗਿਆ ਹੈ ਤਾਂ ਉਹਨਾਂ ਨੇ ਤਰੁੰਤ ਮੌਕੇ ਤੇ ਜਾ ਕੇ ਦੇਖਿਆ ਕਿ ਇਕ ਟਰੈਕਟਰ ਜੋ ਰੋਪੜ੍ਹ ਤੋਂ ਬਲਾਚੌਰ ਸਾਈਡ ਜਾ ਰਿਹਾ ਸੀ ।ਜਿਸ ਨੂੰ ਅਸ਼ੋਕ ਕੁਮਾਰ ਪੁੱਤਰ ਮਾਲੋਕ ਚੰਦ ਪਿੰਡ ਭੇਡੀਆਂ ਮੰਡ ਥਾਣਾ ਕਾਠਗੜ੍ਹ ਚਲਾ ਰਿਹਾ ਸੀ ।ਜਿਸ ਵਿੱਚ ਸਟਰਿੰਗ ਲੋਡ ਸੀ ਜਦੋਂ ਇਹ ਟਰੈਕਟਰ ਟਰਾਲੀ ਪੈਟਰੋਲ ਪੰਪ ਨਿਆਰਾ ਪੈਟਰੋਲ ਪੰਪ ਦੇ ਸਾਹਮਣੇ ਪਹੁੰਚੀਆਂ ਤਾਂ ਅਚਾਨਕ ਟਰੈਕਟਰ ਦਾ ਸਤੁੰਨਲ ਵਿਗੜ ਗਿਆ ਨਾਲ ਟਰੈਕਟਰ ਬੈਕਾਬੂ ਹੋ ਕੇ ਰੈਲਿੰਗ ਨਾਲ ਜਾ ਟਕਰਾਇਆ ਅਤੇ ਟਰੈਕਟਰ ਰੈਲਿੰਗ ਦੇ ਵੱਜਣ ਕਾਰਨ  ਟਰੈਕਟਰ  ਦੇ ਵਿੱਚਕਾਰੋਂ 2ਟੋਟੇ ਹੋ ਗਏ ਅਤੇ ਟਰੈਕਟਰ ਦਾ ਭਾਰੀ ਨੁਕਸਾਨ ਹੋ ਗਿਆ । ਜਿਸ ਤੋਂ ਬਾਅਦ ਐਸਐਸਐਫ ਦੀ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਨਾਲ ਟਰੈਕਟਰ ਨੂੰ ਸਾਇਡ ਤੇ ਕਰਵਾਇਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ ਗਿਆ ਹਾਦਸੇ ਵਿੱਚ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ।

  • Related Posts

    ਨਕਸ਼ਿਆਂ ਦੀਆਂ ਫਾਈਲਾਂ ‘ਚ ਕਥਿਤ ਕਾਲਾ ਖੇਡ ! ਸਰਕਾਰੀ ਖ਼ਜ਼ਾਨਾ ਖਾਲੀ, ਭ੍ਰਿਸ਼ਟਾਚਾਰ ਦੀਆਂ ਜੇਬਾਂ ਭਾਰੀ ? ਜੇਈ, ਲੋਕਲ ਨਕਸ਼ਾ ਨਵੀਸ ‘ਤੇ ਕਥਿਤ ਸਾਂਠ-ਗਾਂਠ ਦੇ ਦੋਸ਼; ਮੁੱਖ ਮੰਤਰੀ ਤੇ ਵਿਜੀਲੈਂਸ ਤੋਂ ਉੱਚ ਪੱਧਰੀ ਜਾਂਚ ਦੀ ਮੰਗ : ਮਨਜੀਤ ਸਿੰਘ ਬੈਂਸ

    Spread the love

    Spread the loveਜੈਤੋ, 8 ਜੁਲਾਈ (ਮਨਜੀਤ ਸਿੰਘ ਢੱਲਾ): ਨਗਰ ਕੌਂਸਲ ਜੈਤੋ ਅਧੀਨ ਆਉਂਦੀਆਂ ਕਥਿਤ ਗ਼ੈਰ-ਕਾਨੂੰਨੀ ਕਲੋਨੀਆਂ ਵਿੱਚ ਇਮਾਰਤੀ ਨਕਸ਼ੇ ਪਾਸ ਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ…

    ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਮਾਣੂੰਕੇ ਗੋਲੀਬਾਰੀ ਮਾਮਲੇ ਵਿੱਚ ਤਿੰਨ ਗ੍ਰਿਫਤਾਰ ਗਿਰਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਇੱਕ ਆਲਟੋ ਕਾਰ, ਤਿੰਨ ਪਿਸਤੌਲ, 8 ਜਿੰਦਾ ਕਾਰਤੂਸ ਬਰਾਮਦ

    Spread the love

    Spread the love ਜਗਰਾਉਂ 8 ਜੁਲਾਈ (ਜਸਵਿੰਦਰ ਸਿੰਘ ਡਾਂਗੀਆ ) ਪੁਲਿਸ ਜਿਲਾ ਲੁਧਿਆਣਾ ਦਿਹਾਤੀ ਤੇ ਐਸਐਸਪੀ ਡਾ ਅੰਕਰ ਗੁਪਤਾ ਵੱਲੋਂ ਮਾੜੇ ਅੰਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਹਠੂਰ ਦੀ…

    Leave a Reply

    Your email address will not be published. Required fields are marked *