ਸਰਕਾਰੀ ਹੁਕਮਾਂ ਨੂੰ ਟਿੱਚ ਜਾਣ ਕੇ ਡੀਪੂ ਲਾਈਸੈਂਸ ਦੀ ਵਰਤੋਂ ਕਰ ਰਿਹਾ ਹੈ ਹਰਬੰਸ ਸਿੰਘ ਬੁਰਜ ਮਹਿਮਾ ਬਠਿੰਡਾ

Spread the love
 ਬਠਿੰਡਾ 2 ਅਪ੍ਰੈਲ(ਪੱਤਰ ਪ੍ਰੇਰਕ) ਹਰਬੰਸ ਸਿੰਘ ਬੁਰਜ ਮਹਿਮਾ ਜੋ ਕਿ ਸਰਕਾਰੀ ਹੁਕਮਾਂ ਨੂੰ ਟਿੱਚ ਜਾਣ ਕੇ ਡੀਪੂ ਲਾਈਸੈਂਸ ਦੀ ਦੁਰਵਰਤੋਂ ਕਰ ਰਿਹਾ ਹੈ। ਜਾਣਕਾਰੀ ਦੇ ਮੁਤਾਬਕ ਕਮਿਸ਼ਨਰ ਖੁਰਾਕ ਅਤੇ ਸਪਲਾਈ ਅਤੇ ਖਪਤਕਾਰ ਮਾਮਲੇ ਪੰਜਾਬ ਸਟੇਟ ਏਪੀਸੀ (ਵਿਕਾਸ ਕੰਮ ਡੀਜੀ ਆਰਓ ਬਠਿੰਡਾ ਦੇ ਪੱਤਰ 342 ਮਿਤੀ 3-8-23 ਦੇ ਹੁਕਮਾਂ ਨੂੰ ਦਰਕਿਨਾਰ ਕਰਕੇ ਹਰਬੰਸ ਸਿੰਘ ਬੁਰਜਵ ਮਹਿਮਾ ਵੱਲੋਂ ਮਹਿਕਮੇ ਨਾਲ ਮਿਲੀਭੁਗਤ ਕਰਕੇ ਸ਼ਰੇਆਮ ਧੱਕਾ ਕਰ ਰਿਹਾ ਹੈ।ਹਰਬੰਸ ਸਿੰਘ ਲੋਕ ਨਿਰਮਾਣ ਵਿਭਾਗ ਬਠਿੰਡਾ ਤੋਂ ਸੇਵਾ ਮੁਕਤ ਮੁਲਾਜ਼ਮ ਹੈ।ਇਹ ਡੀਪੂ ਨੰਬਰ 271,ਸਾਲ 2013 ਤੇ 2016 ਤੋਂ ਇਲਾਵਾ 2023 ਵਿੱਚ ਇਲਜ਼ਾਮਾਂ ਕਰਕੇ ਮੁਅੱਤਲ ਹੋ ਚੁੱਕਾ ਹੈ। ਸਾਲ 2023 ਵਿੱਚ ਡੀਪੂ ਅਫਸਰਾਂ ਵੱਲੋਂ  ਮੁਅੱਤਲ ਕਰਨ ਦੇ ਨਾਲ- ਨਾਲ ਹਰਬੰਸ ਸਿੰਘ ਫ਼ਰਜ਼ੀ ਡਿਪੂ ਹੋਲਡਰ ਨੂੰ ਕਿਸੇ ਦੇ ਨਾਮ ਵਾਲੇ ਡੀਪੂ ਲਾਈਸੈਂਸ ਦੀ ਦੁਰਵਰਤੋ ਕਰਨ ਕਰਕੇ ਦੋਸ਼ੀ ਠਹਿਰਾਇਆ ਗਿਆ ਸੀ। ਇਹਦੇ ਬਾਵਜੂਦ ਹਰਬੰਸ ਸਿੰਘ ਵੱਲੋਂ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣ ਕੇ ਇਹ ਕੰਮ ਜਿਉਂ ਦਾ ਤਿਉਂ ਕੀਤਾ ਜਾ ਰਿਹਾ ਹੈ। ਵਾਰ ਵਾਰ ਪੀੜਤਾਂ ਸ਼ਿਕਾਇਤਾਂ ਤੇ ਡੀਪੂ ਹੋਲਡਰ ਮੁਅੱਤਲ ਹੋਇਆ, ਜੁਰਮਾਨੇ ਲੱਗਣ ਦੇ ਬਾਵਜੂਦ ਵਾਰ ਵਾਰ ਡੀਪੂ ਬਹਾਲ ਕਰਾਉਣ ਦੀ ਮਹਿਕਮੇ ਨਾਲ ਮਿਲੀ ਭੁਗਤ ਹੈ। ਕਾਨੂੰਨ ਨੂੰ ਛਿੱਕੇ ਟੰਗ ਕੇ ਹਰਬੰਸ ਸਿੰਘ ਵੱਲੋਂ ਡੀਪੂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਡੀਪੂ ਕਿਸੇ ਹੋਰ ਦੇ ਨਾਮ ਹੈ, ਹੋਲਡਰ ਕੋਈ ਹੋਰ ਹੈ ਤੇ ਫਰਜ਼ੀ ਹੈਲਪਰ ਰੱਖ ਕੇ ਇਹ ਸਾਰਾ ਕੰਮ ਚਲਾਇਆ ਜਾ ਰਿਹਾ ਹੈ ਲਮਸੋ ਪੀੜਤਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਤੇ ਵਿਜੀਲੈਂਸ ਵੱਲੋਂ ਇਸ ਦੀ ਜਾਂਚ ਕਰਕੇ ਹਰਬੰਸ ਸਿੰਘ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਤਾਂ ਜੋ ਇਹ ਲੋਕਾਂ ਨਾਲ ਧੱਕਾ ਨਾ ਕਰ ਸਕੇ ਅਤੇ ਪੀੜਤਾਂ ਨੂੰ ਨਿਆ ਮਿਲ ਸਕੇ।
  • Related Posts

    ਜਮੀਨੀ ਵਿਵਾਦ ’ਚ ਫੈਸਲਾ ਕਰਵਾਉਣ ਗਏ ਬਜ਼ੁਰਗ ਦੀ ਕੁੱਟਮਾਰ ਵਿਚ ਹੋਈ ਮੌਤ

    Spread the love

    Spread the loveਪਰਿਵਾਰਕ ਮੈਂਬਰਾਂ ਵਲੋਂ ਮੁਲਜਮ ਗ੍ਰਿਫ਼ਤਾਰ ਨਾ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਫੈਸਲਾ ਮਾਛੀਵਾੜਾ ਸਾਹਿਬ 10 ਜੂਨ (ਸੁੱਚਾ ਬੰਗੜ) ਲੰਘੀ 22 ਮਈ ਨੂੰ ਥਾਣਾ ਕੂੰਮਕਲਾਂ ਅਧੀਨ…

    ਬਦਲੀ’ ਹੋਈ ਪਰ ‘ਕੁਰਸੀ’ ਨਾ ਛੁੱਟੀ: ਬਿਜਲੀ ਬੋਰਡ ਦੇ ਅਫ਼ਸਰਾਂ ਦੀ ‘ਮਿਹਰਬਾਨੀ’ ਖ਼ਿਲਾਫ਼ ਮੁਲਾਜ਼ਮਾਂ ਦਾ ਹੱਲਾ ਬੋਲ ਲਗਾ ਦਿੱਤਾ ਧਰਨਾ

    Spread the love

    Spread the love‘ਫ਼ਿਰੋਜ਼ਪੁਰ, 10 ਜੂਨ (ਅਸ਼ੋਕ ਭਾਰਦਵਾਜ)ਕਹਿੰਦੇ ਨੇ ਕਿ ਸਰਕਾਰੀ ਤੰਤਰ ਵਿੱਚ ਜੇਕਰ ਉੱਪਰਲੇ ਹੱਥ ਦੀ ‘ਮਿਹਰਬਾਨੀ’ ਹੋਵੇ, ਤਾਂ ਨਿਯਮਾਂ ਅਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਣਾ ਕੋਈ ਔਖਾ ਕੰਮ ਨਹੀਂ ਹੁੰਦਾ।…

    Leave a Reply

    Your email address will not be published. Required fields are marked *