ਸਾਈਬਰ ਕ੍ਰਾਈਮ ਦੇ ਮਾਸਟਰ ਮਾਇੰਡ ਨੂੰ ਢੂੰਡ ਰਹੀ ਹੈ ਹਰਿਆਣਾ ਪੁਲਿਸ

Spread the love

ਜਗਰਾਉਂ 10 ਅਪ੍ਰੈਲ (ਜਸਵਿੰਦਰ ਸਿੰਘ ਡਾਂਗੀਆ) ਬੀਤੇ ਦਿਨੀ ਹਰਿਆਣਾ ਦੇ ਕੁਰੂਕਸ਼ੇਤਰ ਜਿਲੇ ਦੀ ਪੁਲਿਸ ਪਾਰਟੀ ਵੱਲੋਂ ਉਥੋਂ ਦੇ ਇੱਕ ਸਿੱਖਿਆ ਅਧਿਕਾਰੀ ਨਾਲ ਹੋਈ ਆਨਲਾਈਨ ਠੱਗੀ ਜਿਸ ਵਿੱਚ 35 ਲੱਖ ਰੁਪਏ ਦੀਆਂ ਐਂਟਰੀਆਂ ਜਗਰਾਉਂ ਹੋਣ ਦੀ ਖਬਰ ਸੀ ਅਤੇ 10 ਲੱਖ ਰੁਪਏ ਆੜਤੀ ਰੋਹਿਤ ਕੁਮਾਰ ਦੇ ਕਰਮਚਾਰੀ ਚੰਚਲ ਕਪੂਰ ਦੇ ਖਾਤੇ ਵਿੱਚ ਆਏ ਸਨ ਅਤੇ ਕੁਰੂਕਸ਼ੇਤਰ ਪੁਲਿਸ ਨੇ ਜਗਰਾਓ ਛਾਪੇਮਾਰੀ ਕਰਕੇ ਚੰਚਲ ਕਪੂਰ ਨੂੰ ਗ੍ਰਿਫਤਾਰ ਕਰ ਲਿੱਤਾ ਸੀ ਅਤੇ ਉਸਨੂੰ ਆਪਣੇ ਨਾਲ ਕੁਰੂਕਸ਼ੇਤਰ ਲੈ ਗਏ ਸਨ। ਜਿੱਥੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ। ਇੱਥੇ ਤੁਹਾਨੂੰ ਦੱਸ ਦਈਏ ਕਿ ਜਗਰਾਉਂ ਦੇ ਆੜਤੀ ਰੋਹਿਤ ਕੁਮਾਰ ਵੱਲੋਂ ਆਪਣੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਹਰਿਆਣਾ ਦੇ ਕੂਰੂਕਸ਼ੇਤਰ ਦੇ ਇੱਕ ਸਿੱਖਿਆ ਅਧਿਕਾਰੀ ਨੂੰ ਸੀਬੀਆਈ ਅਫਸਰ ਬਣ ਕੇ ਡਰਾਇਆ ਗਿਆ ਸੀ ਅਤੇ ਅਧਿਕਾਰੀ ਨੂੰ ਝੂਠੇ ਡਰੱਗ ਕੇਸ ਵਿੱਚ ਫਸਾਣ ਦੀ ਧਮਕੀ ਦੇ ਕੇ ਉਸ ਕੋਲੋਂ 35 ਲੱਖ ਰੁਪਏ ਆਪਣੇ ਖਾਤਿਆਂ ਵਿੱਚ ਟ੍ਰਾਂਸਫਰ ਕਰਵਾ ਲਿੱਤੇ ਗਏ ਸਨ ਅਤੇ ਜਦੋਂ ਇਹਨਾਂ ਸਾਈਬਰ ਠੱਗਾਂ ਵੱਲੋਂ ਹੋਰ ਰਕਮ ਦੀ ਮੰਗ ਕੀਤੀ ਗਈ ਤਾਂ ਉਸ ਸਿੱਖਿਆ ਅਧਿਕਾਰੀ ਨੂੰ ਸ਼ੱਕ ਹੋ ਗਿਆ ਅਤੇ ਉਸਨੇ ਇਸ ਦੀ ਸ਼ਿਕਾਇਤ ਕੁਰੂਕਸ਼ੇਤਰ ਪੁਲਿਸ ਨੂੰ ਦਿੱਤੀ। ਜਿਸ ਤੇ ਕੁਰੂਕਸ਼ੇਤਰ ਪੁਲਿਸ ਵੱਲੋਂ ਪੜਤਾਲ ਕਰਦੇ ਹੋਏ ਇਸ ਦੀਆਂ ਤਾਰਾਂ ਜਗਰਾਉਂ ਨਾਲ ਜੁੜੀਆਂ ਹੋਣ ਕਾਰਨ ਜਗਰਾਉਂ ਦੇ ਆੜਤੀ ਰੋਹਿਤ ਕੁਮਾਰ ਦੇ ਸਾਥੀ ਚੰਚਲ ਕਪੂਰ ਨੂੰ ਗ੍ਰਿਫਤਾਰ ਕਰ ਲਿੱਤਾ ਸੀ। ਚੰਚਲ ਕਪੂਰ ਦੇ ਖਾਤੇ ਵਿੱਚ 10 ਲੱਖ ਰੁਪਏ ਦੀ ਐਂਟਰੀ ਹੋਈ ਸੀ ਅਤੇ ਚੰਚਲ ਕਪੂਰ ਵੱਲੋਂ ਇਸ 10 ਲੱਖ ਨੂੰ ਚੈੱਕ ਰਾਹੀਂ ਰੋਹਿਤ ਕੁਮਾਰ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤਾ ਸੀ। ਚੰਚਲ ਕਪੂਰ ਵੱਲੋਂ ਕੁਰੂਕਸ਼ੇਤਰ ਪੁਲਿਸ ਨੂੰ ਰਿਮਾਂਡ ਦੌਰਾਨ ਦੱਸਿਆ ਹੈ ਕਿ ਇਸ ਸਾਈਬਰ ਠੱਗੀ ਦਾ ਮਾਸਟਰ ਮਾਇੰਡ ਰੋਹਿਤ ਕੁਮਾਰ ਆੜਤੀਆ ਹੀ ਹੈ ਜਿਸ ਨੂੰ ਢੂੰਢਣ ਲਈ ਅੱਜ ਕੁਰੂਕਸ਼ੇਤਰ ਪੁਲਿਸ ਦੀ ਇੱਕ ਟੀਮ ਥਾਣਾ ਸਿਟੀ ਜਗਰਾਉਂ ਦੇ ਨਾਲ ਮਿਲ ਕੇ ਉਸ ਦੇ ਘਰ ਅਤੇ ਹੋਰ ਟਿਕਾਣਿਆਂ ਉੱਪਰ ਛਾਪੇ ਮਾਰਦੀ ਰਹੀ ਪਰ ਰੋਹਿਤ ਕੁਮਾਰ ਪੁਲਿਸ ਦੇ ਹੱਥ ਨਹੀਂ ਲੱਗਿਆ।

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *