ਸਾਲ 2025 ਚ ਆਏ ਹੜਾਂ ਚ ਡਿੱਗੇ ਹੋਏ ਮਕਾਨਾਂ ਤੇ ਅਸਲ ਲਾਭਪਾਤਰੀਆਂ ਤੋਂ ਪਰੇ ਹੋਕੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਈ ਡਕਾਰ ਗਏ ਹਜਾਰਾਂ/ ਲੱਖਾਂ ਦਾ ਮੁਆਵਜਾ

Spread the love
ਮੁਆਵਜੇ ਚ ਵਰਤੀ ਧਾਂਦਲੀ ਦਾ ਆਰ ਟੀ ਆਈ ਰਾਹੀ ਹੋਇਆ ਖੁਲਾਸਾ।
ਫਿਰੋਜ਼ਪੁਰ 25 ਮਾਰਚ ( ਅਸ਼ੋਕ ਭਾਰਦਵਾਜ) ਵੈਸੇ ਤਾਂ ਜਦੋ ਵੀ ਹੜ ਰੂਪੀ ਕੁਦਰਤੀ ਮਾਰ ਪੈਦੀ ਹੈ ਤਾਂ ਦਰਿਆ ਦੇ ਲਾਗਲੇ ਪਿੰਡਾਂ ਨੂੰ ਇਹਨਾਂ ਦੀ ਮਾਰ ਝੱਲਣੀ ਹੀ ਪੈਦੀ ਹੈ ਤੇ ਮੋਜੂਦਾ ਸਰਕਾਰਾਂ ਇਹਨਾਂ ਨੂੰ ਸਿਰਫ ਤੇ ਸਿਰਫ ਮੁਆਵਜੇ ਦੇਣ ਤੱਕ ਸੀਮਤ ਹੋ ਕੇ ਇਹਨਾਂ ਦੇ ਪੁਖਤਾ ਪ੍ਰਬੰਧਾਂ ਤੋ ਅਣਜਾਣ ਬਣੀ ਰਹਿੰਦੀ ਹੈ ਜਿਸ ਕਾਰਨ ਦਰਿਆ ਦੇ ਲਾਗਲੇ ਪਿੰਡਾਂ ਚ ਰਹਿਣ ਵਾਲੇ ਜਿਆਦਾਤਰ ਲੋਕ  ਕਈ ਸਾਲਾਂ ਤੋਂ ਇਹ ਸਤਾਂਪ ਹੰਢਾਉਦੇ ਆ ਰਹੇ ਹਨ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਇਸ ਸਿਲਸਿਲੇ ਚ ਕਈ ਨੀਚ ਲੋਕ ਕੁਦਰਤੀ ਆਫਤਾਂ ਦੀ ਤਾਕ ਚ ਰਹਿ ਕੇ ਸਿਰਫ ਆਪਣੇ ਮਕਸਦ ਚ ਪਾਸ ਹੋਣ ਤੱਕ ਹੀ ਮਸ਼ਰੂਫ ਰਹਿੰਦੇ ਹਨ। ਅਜਿਹਾ ਹੀ ਮਾਮਲਾ ਉਸ ਸਮੇ ਸਾਹਮਣੇ ਆਇਆ ਜਦੋ ਆਰ ਟੀ ਆਈ ਐਕਟੀਵਿਸਟ ਅਸ਼ੋਕ ਕੁਮਾਰ ਹੁਰਾਂ ਵਲੋ ਸਾਲ 2025 ਚ ਆਏ ਹੋਏ ਹੜ੍ਹਾ ਦੋਰਾਨ ਨੁਕਸਾਨੇ ਗਏ ਮਕਾਨਾਂ ਦੇ ਮੁਆਵਜੇ ਸੰਬੰਧੀ ਇੱਕ ਆਰ ਟੀ ਆਈ ਹਰੀਕੇ ਨਹਿਰ ਮੰਡਲ ਜਲ ਸਰੋਤ ਵਿਭਾਗ ਫਿਰੋਜ਼ਪੁਰ ਨੂੰ ਪਾਈ ਗਈ ਸੀ ਤੇ ਹੜਾਂ ਦੋਰਾਨ ਖਰਾਬ ਤੇ ਡਿੱਗੇ ਹੋਏ ਮਕਾਨਾਂ ਦੇ ਮੁਆਵਜੇ ਬਾਰੇ ਪੁੱਛਿਆ ਗਿਆ ਸੀ ਤੇ ਜਿਸ ਤੇ ਵਿਭਾਗ ਵਲੋ ਜਵਾਬ ਦਿੱਤਾ ਗਿਆ ਦਿੱਤੇ ਹੋਏ ਜਵਾਬ ਚ ਜਦੋ ਪਿੰਡਾਂ ਵਾਇਜ ਜਾ ਕੇ ਪਤਾ ਕੀਤਾ ਗਿਆ ਤਾਂ ਇਹ ਜਵਾਬ ਤੇ ਕੀਤਾ ਗਿਆ ਸਰਵੇ ਕਿਤੇ ਨਾ ਕਿਤੇ ਸ਼ੱਕੀ ਜਾਪਿਆ ਕਿਉਕਿ ਇਸ ਜਵਾਬ ਚ ਮੁਆਵਜੇ ਦੀਆਂ ਜਾਰੀ ਕੀਤੀਆਂ ਰਕਮਾਂ ਚ ਵੀ ਧਾਂਦਲੀ ਨਜਰ ਆਈ ਕਿਉਕਿ ਸਰਵੇ ਦੇ ਹਿਸਾਬ ਨਾਲ ਉਹਨਾਂ ਲੋਕਾਂ ਨੂੰ ਵੀ ਮੁਆਵਜਾ ਦਿੱਤਾ ਗਿਆ ਜਿੰਨਾਂ ਲੋਕਾਂ ਦੇ ਪਿੰਡ ਚ ਪਾਣੀ ਦੀ ਬੂਦ ਤੱਕ ਵੀ ਦੇਖਣ ਨੂੰ ਨਜਰ ਨਹੀ ਆਈ ਹੈਰਾਨੀ ਤਾਂ ਉਦੋ ਹੋਈ ਜਦੋ ਕਿ ਦਰਿਆ ਦੇ ਬਿਲਕੁਲ ਨਾਲ ਲੱਗਦੇ ਘਰਾਂ ਚ ਰਹਿਣ ਵਾਲੇ ਲੋਕਾਂ ਨੂੰ 40000 ਹਜਾਰ ਮੁਆਵਜਾ ਮਿਲਿਆ ਤੇ ਦਰਿਆ ਤੋ ਦੂਰ ਰਹਿ ਰਹੇ ਮਕਾਨ ਮਾਲਕ ਜੋ ਹੜਾਂ ਦੇ ਪਾਣੀ ਤੋ ਦੂਰ ਸਨ ਉਹਨਾਂ ਨੂੰ 120,000 ਰੁਪਏ ਮੁਆਵਜਾ ਦਿੱਤਾ ਗਿਆ। ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਨਾਲ ਦੱਸਿਆ ਕਿ ਇਸ ਮੁਆਵਜੇ ਚ ਵੀ ਉਹ ਲੋਕ ਪੈਸੇ ਲੈ
ਗਏ ਜਿੰਨਾਂ ਜਰੀਏ ਪ੍ਰਸ਼ਾਸਨ ਨੇ ਇਹ ਮੁਆਵਜਾ ਸਾਡੇ ਤੱਕ ਪਹੁੰਚਾਉਣਾ ਸੀ। ਸੋ ਸਿਵਲ ਪ੍ਰਸ਼ਾਸਨ ਦੇ ਆਲਾ ਅਧਿਕਾਰੀਆਂ ਨੂੰ ਕੁੰਭਕਰਨੀ ਨੀਂਦ ਤੋ ਉਠ ਕੇ ਇਸ ਘਪਲੇ ਚ ਦੋਸ਼ੀਆਂ ਖਿਲਾਫ ਕਾਰਵਾਈ ਆਰੰਭ ਕਰਨੀ ਚਾਹੀਦੀ ਹੈ। ਇਸ ਸੰਬੰਧੀ ਜਦੋ ਐਸ ਡੀ ਐਮ ਫਿਰੋਜ਼ਪੁਰ ਅਭਿਸ਼ੇਕ ਸ਼ਰਮਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਮਾਮਲਾ ਹੁਣੇ ਹੀ ਤੁਹਾਡੇ ਜਰੀਏ ਪਤਾ ਲੱਗਿਆ ਹੈ ਸੋ ਸਰਕਾਰੀ ਖਜਾਨੇ ਨੂੰ ਚੂਨਾ ਲਗਾਉਣ ਵਾਲੇ ਕਿਸੇ ਵੀ ਸ਼ਖਸ਼ ਨੂੰ ਬਖਸ਼ਿਆ ਨਹੀ ਜਾਵੇਗਾ ਜਲਦ ਹੀ ਵੰਡੇ ਗਏ ਮੁਆਵਜੇ ਚ ਧਾਂਦਲੀ ਕਰਨ ਵਾਲੇ ਲੋਕਾਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
  • Related Posts

    ਜਮੀਨੀ ਵਿਵਾਦ ’ਚ ਫੈਸਲਾ ਕਰਵਾਉਣ ਗਏ ਬਜ਼ੁਰਗ ਦੀ ਕੁੱਟਮਾਰ ਵਿਚ ਹੋਈ ਮੌਤ

    Spread the love

    Spread the loveਪਰਿਵਾਰਕ ਮੈਂਬਰਾਂ ਵਲੋਂ ਮੁਲਜਮ ਗ੍ਰਿਫ਼ਤਾਰ ਨਾ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਫੈਸਲਾ ਮਾਛੀਵਾੜਾ ਸਾਹਿਬ 10 ਜੂਨ (ਸੁੱਚਾ ਬੰਗੜ) ਲੰਘੀ 22 ਮਈ ਨੂੰ ਥਾਣਾ ਕੂੰਮਕਲਾਂ ਅਧੀਨ…

    ਬਦਲੀ’ ਹੋਈ ਪਰ ‘ਕੁਰਸੀ’ ਨਾ ਛੁੱਟੀ: ਬਿਜਲੀ ਬੋਰਡ ਦੇ ਅਫ਼ਸਰਾਂ ਦੀ ‘ਮਿਹਰਬਾਨੀ’ ਖ਼ਿਲਾਫ਼ ਮੁਲਾਜ਼ਮਾਂ ਦਾ ਹੱਲਾ ਬੋਲ ਲਗਾ ਦਿੱਤਾ ਧਰਨਾ

    Spread the love

    Spread the love‘ਫ਼ਿਰੋਜ਼ਪੁਰ, 10 ਜੂਨ (ਅਸ਼ੋਕ ਭਾਰਦਵਾਜ)ਕਹਿੰਦੇ ਨੇ ਕਿ ਸਰਕਾਰੀ ਤੰਤਰ ਵਿੱਚ ਜੇਕਰ ਉੱਪਰਲੇ ਹੱਥ ਦੀ ‘ਮਿਹਰਬਾਨੀ’ ਹੋਵੇ, ਤਾਂ ਨਿਯਮਾਂ ਅਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਣਾ ਕੋਈ ਔਖਾ ਕੰਮ ਨਹੀਂ ਹੁੰਦਾ।…

    Leave a Reply

    Your email address will not be published. Required fields are marked *