ਸਿਰਫ ਤਿੰਨ ਮਹੀਨਿਆਂ ਵਿੱਚ 190 ਐਫ. ਆਈ.ਆਰ.ਤੇ  375 ਨੂੰ ਭੇਜਿਆ ਜੇਲ੍ਹ

Spread the love
ਮਾਛੀਵਾੜਾ ਸਾਹਿਬ-  ਜੂਨ (ਸੁੱਚਾ ਬੰਗੜ)ਪੰਜਾਬ ਪੁਲਿਸ ਵੱਲੋਂ ਪੰਜਾਬ ਨੂੰ ਨਸ਼ਾ ਰਹਿਤ ਕਰਨ ਲਈ ਚਲਾਈਆਂ ਗਈਆਂ ਵੱਖ-ਵੱਖ ਮੁਹਿੰਮਾਂ ਤਹਿਤ ਕਿੰਨੀਆਂ ਸਫਲਤਾਵਾਂ ਮਿਲ ਰਹੀਆਂ ਹਨ ਇਸ ਗੱਲ ਦਾ ਜ਼ਿਕਰ ਕਰਨਾ ਜਰੂਰ ਬਣਦਾ ਹੈ, ਕਿਉਂਕਿ ਪੰਜਾਬ ਪੁਲਿਸ ਵਿੱਚ ਅਜਿਹੇ ਧਾਕੜ ਅਫਸਰ ਵੀ ਬੈਠੇ ਹਨ ਜੋ ਆਪਣੇ ਦਮ ਤੇ ਆਪਣੇ ਏਰੀਏ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫਲ ਵੀ ਹੋਏ ਹਨ ਤੇ ਨਸ਼ਿਆਂ ਨੂੰ ਰੋਕਣ ਵਿੱਚ ਵੀ ਕਾਮਯਾਬ ਹੋਏ ਹਨ। ਪੁਲਿਸ ਜ਼ਿਲ੍ਹਾ ਖੰਨਾ ਦੀ  ਧਾਕੜ ਲੇਡੀ ਅਫਸਰ ਐਸ.ਐਸ.ਪੀ. ਡਾਕਟਰ ਜੋਤੀ ਯਾਦਵ ਨਸਿਆਂ ਅਤੇ ਨਸ਼ਾ ਤਸਕਰਾਂ ਨੂੰ ਖਤਮ ਕਰ ਪੁਲਿਸ ਜ਼ਿਲ੍ਹਾ ਖੰਨਾ ਨੂੰ ਸਾਫ ਸੁਥਰਾ ਤੇ ਨਸ਼ਿਆਂ ਰਹਿਤ ਜ਼ਿਲ੍ਹਾ ਬਣਾਉਣ ਵਿੱਚ ਜੁਟੇ ਹੋਏ ਹਨ ਅਤੇ ਇਸ ਵਿਚ ਕਾਮਯਾਬ ਹੋ ਰਹੇ ਹਨ।
 ਇਸ ਲਈ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਵੱਡੇ ਵੱਡੇ ਨਸ਼ਾ ਤਸਕਰਾਂ ਨੂੰ ਨਕੇਲ  ਪਾ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਤੇ ਪੂਰੇ ਵਿੱਚ ਜ਼ਿਲ੍ਹੇ  ਹੁਣ ਕੋਈ ਨਸ਼ਾ ਤਸਕਰਾਂ ਦੇ ਨਵੀਆਂ ਘਟਨਾਵਾਂ ਸਾਹਮਣੇ ਨਹੀਂ ਆ ਰਹੀਆਂ। ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਦੌਰਾਨ ਉਹਨਾਂ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਾਂ ਤਾਂ ਉਹ ਆਪਣੀਆਂ ਮਾੜੀਆਂ ਹਰਕਤਾਂ ਛੱਡ ਦੇਣ ,ਨਸ਼ੇ ਦੇ ਕੰਮਾਂ ਨੂੰ ਬੰਦ ਕਰ ਦੇਣ ,ਸੁਧਰ ਜਾਣ ਨਹੀਂ ਫਿਰ ਉਹਨਾਂ ਨੂੰ ਪੁਲਿਸ ਜ਼ਿਲ੍ਹਾ ਖੰਨਾ ਛੱਡਣਾ ਪਵੇਗਾ ਕਿਉਂਕਿ ਉਹਨਾਂ ਦੀ ਮੌਜੂਦਗੀ ਵਿੱਚ ਪੁਲਿਸ ਜ਼ਿਲ੍ਹਾ ਖੰਨੇ ਦੇ ਕਿਸੇ ਵੀ ਇਲਾਕੇ ਵਿੱਚ ਨਸ਼ੇ ਦੀ ਤਸਕਰੀ  ਕਿਸੇ ਵੀ ਕੀਮਤ ਤੇ  ਸੰਭਵ ਨਹੀਂ ਹੈ। ਉਹਨਾਂ ਕਿਹਾ ਕਿ ਪੁਲਿਸ ਜ਼ਿਲ੍ਹਾ ਖੰਨੇ ਦੇ ਸਾਰੇ ਮੁਲਾਜ਼ਮ ਨਸ਼ੇ ਦੀ ਮੁਕਤੀ ਲਈ ਇੱਕ ਮੁੱਠ ਇੱਕਜੁੱਟ ਹਨ ਤੇ ਨਸ਼ਿਆਂ ਦੀ ਰੋਕਥਾਮ ਲਈ ਮੁਸਤੈਦ ਹਨ। ਉਨਾਂ ਕਿਹਾ ਕਿ ਜਦ ਤੋਂ ਪੰਜਾਬ ਸਰਕਾਰ ਦੁਆਰਾ ਨਸ਼ਿਆਂ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਆ ਉਦੋਂ ਤੋਂ ਸਿਰਫ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਹੀ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਉਹਨਾਂ ਵੱਲੋਂ 190 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ, ਜਦਕਿ 375 ਤੋਂ ਵੱਧ ਨਸ਼ਾ ਤਸਕਰਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਮੁਹਿੰਮ ਖਤਮ ਨਹੀਂ ਹੋਈ, ਇਹ ਮੁਹਿੰਮ ਉਦੋਂ ਖਤਮ ਹੋਵੇਗੀ ਜਦੋਂ ਪੰਜਾਬ ਵਿੱਚੋਂ ਨਸ਼ੇ ਨੂੰ ਜੜ੍ਹੋਂ ਖਤਮ ਕਰ ਦਿੱਤਾ ਜਾਵੇਗਾ ਤੇ ਪੰਜਾਬ ਪੂਰੀ ਤਰ੍ਹਾਂ ਨਾਲ ਨਸ਼ਾ ਰਹਿਤ ਹੋ ਜਾਵੇਗਾ। ਉਹਨਾਂ ਕਿਹਾ ਕਿ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਨਸ਼ਾ ਤਸਕਰਾਂ ਦੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਵੀ ਸੀਜ਼ ਕਰ ਦਿੱਤੀ ਗਈ ਹੈ ਜੋ ਉਨਾਂ ਨਸ਼ੇ ਦਾ ਵਪਾਰ ਕਰਦਿਆਂ ਹੋਇਆ ਬਣਾਈ ਸੀ। ਉਹਨਾਂ ਕਿਹਾ ਕਿ ਨਸ਼ਾ ਜਿੱਥੇ ਨੌਜਵਾਨੀ ਨੂੰ ਖਤਮ ਕਰ ਰਿਹਾ ਹੈ ਉੱਥੇ ਹੀ ਸੂਬੇ ਵਿੱਚ ਕ੍ਰਾਈਮ ਦੀਆਂ ਵਾਰਦਾਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ ਕਿਉਂਕਿ ਜਦੋਂ ਇੱਕ ਵਿਅਕਤੀ ਨੂੰ ਨਸ਼ੇ ਦੀ ਭੈੜੀ ਬਿਮਾਰੀ ਲੱਗ ਜਾਂਦੀ ਹੈ ਤਾਂ ਉਸਦੀ ਪੂਰਤੀ ਲਈ, ਪੈਸਿਆਂ ਦੀ ਜਰੂਰਤ ਲਈ,  ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਲੱਗ ਜਾਂਦਾ ਹੈ। ਇਸ ਲਈ ਨਸ਼ਿਆਂ ਨੂੰ ਖਤਮ ਕਰਨ ਦੇ ਨਾਲ ਕਰਾਈਮ ਦੀਆਂ ਘਟਨਾਵਾਂ ਵੀ ਆਪਣੇ ਆਪ ਖਤਮ ਹੋ ਜਾਣਗੀਆਂ। ਉਹਨਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਉਹ ਆਪ ਖੁਦ ਵੱਖ-ਵੱਖ ਪਿੰਡਾਂ ,ਸ਼ਹਿਰਾਂ ,ਮਹੱਲਿਆਂ ਵਿੱਚ ਲੋਕਾਂ ਦੇ ਨਾਲ ਜਾ ਕੇ ਗੱਲਬਾਤ ਕਰ ਰਹੇ ਹਨ ਤੇ ਉਹਨਾਂ ਨੂੰ ਲੋਕਾਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਉਹ 1190 ਤੋਂ ਵਧੇਰੇ ਸੰਪਰਕ ਮੀਟਿੰਗਾਂ ਖੁਦ ਕਰ ਚੁੱਕੇ ਹਨ ਤੇ ਇਹਨਾਂ ਮੀਟਿੰਗਾਂ ਵਿੱਚ ਲੋਕ ਖੁੱਲ੍ਹ ਕੇ ਉਹਨਾਂ ਦਾ ਸਾਥ ਦੇ ਰਹੇ ਹਨ।।
15 ਦਿਨਾਂ ਵਿੱਚ 80 ਤੋਂ ਵੱਧ ਲੋਕਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਕਰਾਇਆ ਭਰਤੀ
ਪੁਲਿਸ ਜ਼ਿਲ੍ਹਾ ਖੰਨਾ ਦੀ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ, ਜਿੱਥੇ ਆਪਣੇ ਵਿਭਾਗ ਵਿੱਚ ਤਨਦੇਹੀ ਨਾਲ ਡਿਊਟੀ ਨਿਭਾ ਰਹੀ ਹੈ, ਉੱਥੇ ਦੂਸਰੇ ਵਿਭਾਗਾਂ ਦੇ ਵੀ ਉਹ ਕੰਮ ਕਰਨ ਵਿੱਚ ਲੱਗੇ ਹੋਏ ਹਨ। ਕਿਉਂਕਿ ਨਸ਼ੇ ਦੀ ਦਲ ਦਲ ਵਿੱਚ ਫਸੇ ਨੌਜਵਾਨਾਂ ਨੂੰ ਮੋਟੀਵੇਟ ਕਰਨਾ, ਨਸ਼ਾ ਛੱਡਣ ਦੇ ਲਈ ਉਹਨਾਂ ਦੀ ਕੌਂਸਲਿੰਗ ਕਰਨਾ ਉਹਨਾਂ ਦੇ ਵਿਭਾਗ ਦਾ ਭਾਵੇਂ ਕੰਮ ਨਹੀਂ ਪਰ ਉਹ ਇਸ ਕੰਮ ਨੂੰ ਵੀ ਬਖੂਬੀ ਨਿਭਾ ਰਹੇ ਹਨ। ਐਸ.ਐਸ.ਪੀ. ਡਾਕਟਰ ਜੋਤੀ ਯਾਦਵ ਨੇ ਦੱਸਿਆ ਕਿ ਪਿਛਲੇ 15 ਦਿਨਾਂ ਦੇ ਦੌਰਾਨ ਹੀ 400 ਤੋਂ ਵੱਧ ਲੋਕਾਂ ਨੂੰ ਮੋਟੀਵੇਟ ਕਰ ਓਟ ਕਲੀਨ ਭੇਜਿਆ ਗਿਆ ਹੈ ਜਦਕਿ 80 ਤੋਂ ਵਧੇਰੇ ਲੋਕਾਂ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ, ਅਤੇ ਨਸ਼ਾ ਛੱਡਣ ਵਾਲਿਆਂ ਦੀ ਗਿਣਤੀ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਹੈ, ਤੇ ਸਮਰਾਲੇ ਸਿਰਫ 10 ਬੈਡਾਂ ਵਾਲਾ ਨਸ਼ਾ ਛੁਡਾਊ ਕੇਂਦਰ ਛੋਟਾ ਪੈ ਰਿਹਾ ਹੈ।
ਮੈਡੀਕਲ ਸਟੋਰਾਂ ਵਾਲੇ ਡਾਕਟਰ ਦੀ ਪਰਚੀ ਤੋਂ ਬਿਨ੍ਹਾਂ ਨਾ ਦੇਣ  ਦਵਾਈ
 ਇੱਕ ਸਵਾਲ ਦੇ ਜਵਾਬ ਵਿੱਚ ਐਸ.ਐਸ. ਪੀ. ਡਾਕਟਰ ਜੋਤੀ ਯਾਦਵ ਨੇ ਦੱਸਿਆ ਕਿ ਜਿਹੜੇ ਲੋਕ ਹਸਪਤਾਲ ਵਿੱਚ ਜਾ ਕੇ ਨਸ਼ਾ ਛੱਡਣ ਵਾਲੀ ਜੀਬ ਥੱਲੇ ਰੱਖਣ ਵਾਲੀ ਗੋਲੀ ਖਾਂਦੇ ਹਨ ਕਈ ਵਾਰ ਉਹ ਮੈਡੀਕਲ ਸਟੋਰ ਤੇ ਜਾ ਕੇ ਕੁਝ ਹੋਰ ਦਵਾਈਆਂ ਲੈਣੀਆਂ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਉਹ ਵਿਅਕਤੀ ਨਸ਼ਾ ਨਹੀਂ ਛੱਡ ਪਾਉਂਦਾ। ਇਸ ਲਈ ਉਹਨਾਂ ਮੈਡੀਕਲ ਸਟੋਰ ਵਾਲਿਆਂ ਨੂੰ ਅਪੀਲ ਕੀਤੀ ਕਿ ਜੋ ਕੁਝ ਦਵਾਈਆਂ ਡਾਕਟਰ ਦੇ ਸਲਾਹ ਤੋਂ ਬਿਨ੍ਹਾਂ ਨਹੀਂ ਦਿੱਤੀਆਂ ਜਾ ਸਕਦੀਆਂ ਉਹ ਲੋਕਾਂ ਨੂੰ ਨਾ ਦਿੱਤੀਆਂ ਜਾਣ  ਕਿਉਂਕਿ ਇਹਨਾਂ ਵਿੱਚੋਂ ਕੁਝ ਦਵਾਈਆਂ ਐਨ.ਡੀ.ਪੀ.ਸੀ. ਐਕਟ ਦੇ ਅਧੀਨ ਵੀ ਨਹੀਂ ਆਉਣੀਆਂ। ਉਨਾਂ ਸੰਪਰਕ ਮੀਟਿੰਗਾਂ ਦੌਰਾਨ ਲੋਕਾਂ ਵੱਲੋਂ ਦਿੱਤੇ ਜਾਂਦੇ ਭਰਪੂਰ ਸਹਿਯੋਗ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਨਸ਼ਾ ਰਹਿਤ ਪੰਜਾਬ ਬਣਾਉਣਾ ਮੁਸ਼ਕਿਲ ਹੈ ,ਸੋ ਸਾਰੇ ਲੋਕ
ਇੱਕਜੁੱਟ ਹੋ ਕੇ ਨਸ਼ੇ ਦੇ ਖਾਤਮੇ ਲਈ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ।
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *