ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵੱਡੀ ਕਾਮਯਾਬੀ

Spread the love

ਸ੍ਰੀ ਮੁਕਤਸਰ ਸਾਹਿਬ, 22 ਜੁਲਾਈ ()-ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡਾ. ਅਖਿਲ ਚੌਧਰੀ ਆਈ.ਪੀ.ਐਸ., ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਵੱਲੋਂ ਨਸ਼ਾ ਤਸਕਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ, ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜਿੰਨਾ ਨਸ਼ਾ ਤਸਕਰਾਂ ਖਿਲਾਫ ਐਨ.ਡੀ.ਪੀ.ਐਸ ਐਕਟ ਦੇ ਕਮਰਸ਼ੀਅਲ ਮਾਤਰਾ ਦੇ ਮੁਕੱਦਮੇ ਦਰਜ ਹਨ, ਉਹਨਾਂ ਵੱਲੋਂ ਨਸ਼ਾ ਤਸਕਰੀ ਰਾਹੀਂ ਬਣਾਈ ਗਈ ਪ੍ਰਾਪਰਟੀ ਨੂੰ ਫਰੀਜ਼ ਕਰਵਾਉਣ ਲਈ 68-ਐਫ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਪਾਸ ਭੇਜਿਆ ਜਾ ਰਿਹਾ ਹੈ। ਅਵਤਾਰ ਸਿੰਘ ਡੀ.ਐਸ.ਪੀ, ਗਿੱਦੜਬਾਹਾ ਅਤੇ ਐੱਸ.ਆਈ. ਦੀਪਿਕਾ ਰਾਣੀ ਮੁੱਖ ਅਫਸਰ ਥਾਣਾ ਗਿੱਦੜਬਾਹਾ ਵੱਲੋਂ ਮਨੀਸ਼ਾ ਰਾਣੀ ਪਤਨੀ ਵਿਜੇ ਕੁਮਾਰ ਵਾਸੀ ਵਾਰਡ ਨੰਬਰ 09, ਗਿੱਦੜਬਾਹਾ ਦੀ ਪ੍ਰਾਪਰਟੀ ਨੂੰ ਕਾਨੂੰਨੀ ਪ੍ਰੀਕਿਰਿਆ ਅਨੁਸਾਰ ਫ਼ਰੀਜ ਕਰਵਾਇਆ ਗਿਆ ਹੈ ਅਤੇ ਕੰਟੀਟੈਂਟ ਅਥਾਰਟੀ ਵੱਲੋਂ ਜਾਰੀ ਫਰੀਜਿੰਗ ਆਡਰਾਂ ਨੂੰ ਮਨੀਸ਼ਾ ਰਾਣੀ ਦੀ ਪ੍ਰਾਪਰਟੀ ਦੇ ਬਾਹਰ ਲਗਾਇਆ ਗਿਆ। ਜਾਣਕਾਰੀ ਅਨੁਸਾਰ ਮਨੀਸ਼ਾ ਰਾਣੀ ਦੇ ਖਿਲਾਫ ਐਨ.ਡੀ.ਪੀ.ਐੱਸ ਐਕਟ ਤਹਿਤ ਕਮਰਸ਼ੀਅਲ ਮਾਤਰਾ ਦੇ ਮੁਕੱਦਮੇ ਦਰਜ਼ ਸਨ, ਜਿਸ ਵੱਲੋਂ ਨਸ਼ਾ ਤਸਕਰੀ ਕਰਕੇ ਪ੍ਰਾਪਰਟੀ ਬਣਾਈ ਗਈ ਸੀ। ਜਿਸ ਪ੍ਰਾਪਰਟੀ ਦੀ ਕੁੱਲ ਕੀਮਤ 18,16,800 ਰੁਪਏ ਬਣਦੀ ਸੀ, ਜਿਸ ਤੇ ਮਨੀਸ਼ਾ ਰਾਣੀ ਦੀ ਉਕਤ ਪ੍ਰਾਪਰਟੀ ਨੂੰ ਫਰੀਜ਼ ਕਰਵਾਉਣ ਲਈ 68-ਐਫ. ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਸੀ। ਜਿਸ ਦੇ ਆਰਡਰ ਮੌਸੂਲ ਹੋਣ ਤੇ ਉਸਦੀ ਪ੍ਰਾਪਰਟੀ ਦੇ ਬਾਹਰ ਫਰੀਜਿੰਗ ਆਰਡਰ ਲਗਾਇਆ ਗਿਆ ਹੈ। ਮਨੀਸ਼ਾ ਰਾਣੀ ਇਹ ਪ੍ਰਾਪਰਟੀ ਵੇਚ ਨਹੀ ਸਕੇਗੀ ਅਤੇ ਜਿਸ ਸਬੰਧੀ ਕੇਸ ਕੰਪੀਟੈਂਟ ਅਥਾਰਟੀ ਪਾਸ ਚੱਲੇਗਾ। ਐਸ.ਐਸ.ਪੀ. ਨੇ ਦੱਸਿਆ ਕਿ ਸਾਲ 2025 ਤੋਂ ਲੈ ਕੇ ਅੱਜ ਤੱਕ ਕੁੱਲ 21 ਕੇਸ 68-ਐਫ ਐਨ.ਡੀ.ਪੀ.ਐਸ. ਐਕਟ ਤਹਿਤ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਨੂੰ ਭੇਜੇ ਗਏ ਸਨ। ਜਿਨ੍ਹਾਂ ਵਿੱਚੋਂ 17 ਕੇਸ ਮਨਜ਼ੂਰ ਹੋ ਚੁੱਕੇ ਹਨ, ਜਿਨ੍ਹਾਂ ਦੀ ਪ੍ਰੋਪਰਟੀ ਦੀ ਕੁੱਲ ਕੀਮਤ 2,27,28,208/- ਰੁਪਏ ਹੈ। ਬਾਕੀ 4 ਕੇਸ ਅਜੇ ਵੀ ਪੈਂਡਿੰਗ ਹਨ। ਐਸ.ਐਸ.ਪੀ. ਨੇ ਇਹ ਵੀ ਦੱਸਿਆ ਕਿ ਜਿਹੜੇ ਵੀ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਹਨ ਅਤੇ ਜਿੰਨਾਂ ਵੱਲੋਂ ਨਸ਼ਾ ਤਸਕਰੀ ਕਰਕੇ ਪ੍ਰੋਪਰਟੀ/ਜਾਇਦਾਦਾਂ ਬਣਾਈਆਂ ਗਈਆਂ ਹਨ, ਨੂੰ ਵੈਰੀਫਾਈ ਕਰਕੇ ਕੰਪੀਟੈਂਟ ਅਥਾਰਟੀ ਪਾਸੋਂ ਫਰੀਜ਼ ਕਰਵਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਨਸ਼ਿਆਂ ਖਿਲਾਫ ਇਸੇ ਤਰ੍ਹਾਂ ਹੀ ਕਾਰਵਾਈ ਜਾਰੀ ਰਹੇਗੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਪੁਲਿਸ ਫੋਨ ਹੈਲਪਲਾਈਨ ਨੰਬਰ ਤੇ ਭੇਜ ਸਕਦੇ ਹੋ, ਜਾਣਕਾਰੀ ਦੇਣ ਵਾਲੇ ਦਾ ਨਾਮ/ਪਤਾ ਗੁਪਤ ਰੱਖਿਆ ਜਾਵੇਗਾ।

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *