ਹਸਪਤਾਲ ਦੀ ਅਣਦੇਖੀ, ਇੱਕ ਜਾਨ ਦਾ ਨੁਕਸਾਨ, ਸਿਸਟਮ ‘ਤੇ ਸਵਾਲ : ਅਰਸ਼ ਸੱਚਰ

Spread the love
ਫ਼ਰੀਦਕੋਟ ਹਸਪਤਾਲ ਵਿੱਚ ਵੈਂਟੀਲੇਟਰ ਨਾ ਮਿਲਣ ਕਾਰਨ ਮਰੀਜ਼ ਦੀ ਮੌਤ
ਫ਼ਰੀਦਕੋਟ, 28 ਮਾਰਚ (ਮਨਜੀਤ ਸਿੰਘ ਢੱਲਾ) – ਹਸਪਤਾਲ ਦੇ ਦਰਵਾਜ਼ੇ ‘ਤੇ ਖੜ੍ਹੇ ਹੋ ਕੇ ਆਪਣੇ ਪਿਆਰੇ ਦੀ ਜ਼ਿੰਦਗੀ ਲਈ ਤਰਸਦੇ ਹੱਥ, ਕੀ ਇਹ ਹੈ ਸਾਡੀ ਸਿਹਤ ਸੇਵਾਵਾਂ ਦੀ ਅਸਲੀਅਤ ? ਫ਼ਰੀਦਕੋਟ ਤੋਂ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਸ਼ ਸੱਚਰ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਹਾਲਤ ‘ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਸਥਾਨਕ ਵਟਸਐਪ ਗਰੁੱਪਾਂ ਵਿੱਚ ਚੱਲ ਰਹੀਆਂ ਚਰਚਾਵਾਂ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਵਿਭਾਗ ਵਿੱਚੋਂ ਰਿਟਾਇਰ ਮੈਟ ਹੋਏ ਸੁਖਵਿੰਦਰ ਸਿੰਘ ਵਾਸੀ ਫ਼ਰੀਦਕੋਟ ਜੋ ਕਿ ਬਿਮਾਰ ਸਨ। ਉਨ੍ਹਾਂ ਦੇ ਇਲਾਜ ਲਈ ਸਥਾਨਕ ਮੈਡੀਕਲ ਕਾਲਜ ਹਸਪਤਾਲ ਵਿਚ ਮਰੀਜ਼ ਨੂੰ ਇਲਾਜ ਕਰਵਾਉਣ ਲਈ ਪਰਿਵਾਰ ਮੈਂਬਰ ਲੈਕੇ ਆਏ ਤਾਂ ਮਰੀਜ਼ ਨੂੰ ਆਈ ਸੀ ਯੂ ਵਾਰਡ ਦੇ ਐਮਰਜੈਂਸੀ ਵਿੱਚ ਵੈਂਟੀਲੇਟਰ ਸਹੂਲਤ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਪੀੜਤ ਪਰਿਵਾਰ ਦੇ ਮੈਂਬਰਾਂ ਵਿੱਚ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਇਹ ਸਿਰਫ ਇੱਕ ਖ਼ਬਰ ਨਹੀਂ, ਇਹ ਇੱਕ ਪਰਿਵਾਰ ਦਾ ਟੁੱਟਿਆ ਹੋਇਆ ਸੰਸਾਰ ਹੈ। ਅਰਸ਼ ਸੱਚਰ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਤੁਰੰਤ ਅਤੇ ਨਿਰਪੱਖ ਜਾਂਚ ਹੋਵੇ, ਹਸਪਤਾਲ ਵਿੱਚ ਵੈਂਟੀਲੇਟਰ, ICU ਬੈੱਡ ਅਤੇ ਐਮਰਜੈਂਸੀ ਸਹੂਲਤਾਂ ਦੀ ਪੂਰੀ ਸਮੀਖਿਆ ਕੀਤੀ ਜਾਵੇ, ਅਤੇ ਜੇਕਰ ਕਿਸੇ ਵੀ ਪੱਧਰ ‘ਤੇ ਲਾਪਰਵਾਹੀ ਮਿਲਦੀ ਹੈ ਤਾਂ ਜ਼ਿੰਮੇਵਾਰਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ। “ਅੱਜ ਕਿਸੇ ਹੋਰ ਦਾ ਘਰ ਉਜੜਿਆ ਹੈ… ਕੱਲ੍ਹ ਸਾਡਾ ਵੀ ਹੋ ਸਕਦਾ ਹੈ। ਇਸ ਲਈ ਫਰੀਦਕੋਟ ਦੇ ਲੋਕਾਂ ਨੂੰ ਅਪੀਲ ਹੈ-ਚੁੱਪ ਨਾ ਰਹੋ। ਆਪਣੇ ਲਈ ਨਹੀਂ ਤਾਂ ਆਪਣੇ ਪਿਆਰਿਆਂ ਲਈ ਆਵਾਜ਼ ਉਠਾਓ।” ਅਰਸ਼ ਸੱਚਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਚੀਫ਼ ਸੈਕਟਰੀ ਚੰਡੀਗੜ੍ਹ ਨੂੰ ਪੱਤਰ ਭੇਜ ਕੇ ਫ਼ਰੀਦਕੋਟ ਮੈਡੀਕਲ ਕਾਲਜ ਦੇ ਪ੍ਰਬੰਧਕਾਂ ਅਤੇ ਸਟਾਫ ਦੀਆਂ ਲਾਪ੍ਰਵਾਹੀਆਂ ਦੀ ਜਾਂਚ ਅਤੇ ਅਣਗਹਿਲੀਆਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਰੱਖੀ ਹੈ। ਇਸ ਸਬੰਧੀ ਫ਼ਰੀਦਕੋਟ ਤੋਂ ਕਸ਼ਮੀਰ ਸਿੰਘ ਨੇ ਵੀ ਫ਼ਰੀਦਕੋਟ ਮੈਡੀਕਲ ਕਾਲਜ ਅਤੇ ਹਸਪਤਾਲ ਤੇ ਮਾੜੇ ਪ੍ਰਬੰਧਾਂ ਤੇ ਮਰੀਜ਼ਾਂ ਨੂੰ ਸਮੇਂ ਸਿਰ ਸਿਹਤ ਸਹੂਲਤਾਂ ਨਾਂ ਮਿਲਣ ਤੇ ਸਵਾਲ ਉਠਾਏ ਹਨ।
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *