ਹੈਰੋਇਨ ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਨੌਜਵਾਨ ਕਾਬੂ, ਕੇਸ ਦਰਜ 

Spread the love
 ਭੁਲੱਥ 12 ਅਪ੍ਰੈਲ ( ਕੰਨੂੰ ਭੁਲੱਥ) ਥਾਣਾ ਭੁਲੱਥ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਨੂੰ ਸ਼ਰੇਆਮ ਹੈਰੋਇਨ ਨਸ਼ੇ ਦਾ ਸੇਵਨ ਕਰਦੇ ਹੋਏ ਕਾਬੂ ਕਰਨ ‘ਚ ਸਫਲਤਾ ਹੱਥ ਲੱਗੀ, ਥਾਣਾ ਮੁਖੀ ਭੁਲੱਥ ਐਸ ਐਚ ਓ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ, ਕਿ ਨਸ਼ਾ ਵਿਰੋਧੀ ਮੁਹਿੰਮ ਤੇ ਮਾੜੇ ਅਨਸਰ  ਖਿਲਾਫ ਚਲਾਈ ਮੁਹਿੰਮ ਤਹਿਤ, ਬੀਤੀ ਸ਼ਾਮ  ਜਦੋਂ ਗਸ਼ਤ ਦੇ ਦੌਰਾਨ ਏ ਐਸ ਆਈ ਰਕੇਸ਼ ਕੁਮਾਰ  ਪੁਲਿਸ ਪਾਰਟੀ ਸਮੇਤ ਖਸੱਣ ਰੋਡ ‘ਤੇ ਜਾ ਰਹੇ ਸਨ , ਤਾਂ ਇਤਲਾਹ ਮਿਲੀ ਕਿ ਖਸੱਣ ਰੋਡ ‘ਤੇ ਨਜ਼ਦੀਕ ਸ਼ਮਸ਼ਾਨ ਘਾਟ ਸਰਕਾਰੀ ਟਿਊਬਵੈਲ ਵਾਲੇ ਕਮਰੇ ਦੇ ਪਿੱਛੇ ਤਿੰਨ ਨੌਜਵਾਨ ਸ਼ਰੇਆਮ ਹੈਰੋਇਨ ਨਸ਼ੇ ਦਾ ਸੇਵਨ ਕਰ ਰਹੇ ਹਨ, ਜਦੋਂ ਪੁਲਿਸ ਕਰਮਚਾਰੀਆਂ ਵੱਲੋਂ ਦੱਸੀ ਹੋਈ ਜਗ੍ਹਾ ਤੇ ਰੇਡ ਕੀਤਾ ਗਿਆ, ਤਾਂ  ਤਿੰਨ ਨੌਜਵਾਨ ਸ਼ਰੇਆਮ ਹੈਰੋਇਨ ਨਸ਼ੇ ਦਾ ਸੇਵਨ ਕਰ ਰਹੇ ਸਨ, ਜੋ ਪੁਲਿਸ ਕਰਮਚਾਰੀਆਂ ਨੂੰ ਦੇਖ ਕੇ ਘਬਰਾ ਗਏ, ਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ,ਜਿਨ੍ਹਾਂ ਨੂੰ ਪੁਲਿਸ ਕਰਮਚਾਰੀਆਂ ਵੱਲੋਂ  ਕਾਬੂ ਕਰਕੇ ਨਾਂਅ ਪਤਾ ਪੁੱਛਿਆ, ਜਿਨ੍ਹਾਂ ਨੇ ਆਪਣਾ ਨਾਂਅ ਲੱਕੀ ਪੁੱਤਰ ਜਗਦੀਸ਼ ਲਾਲ ਵਾਸੀ ਗਲੀ ਨੰਬਰ 15 ਸੰਗਤ ਸਿੰਘ ਨਗਰ ਥਾਣਾ ਜਲੰਧਰ ਡਵੀਜ਼ਨ ਨੰਬਰ ਦੋ ਤੇ ਮਨਦੀਪ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਮਹੱਲਾ ਰਿਸ਼ੀ ਨਗਰ ਅਲਾਵਲਪੁਰ ਥਾਣਾ ਆਦਮਪੁਰ ਜਲੰਧਰ ਦਿਹਾਤੀ ਤੇ ਤੀਜੇ ਨੇ ਆਪਣਾ ਨਾਂਅ ਅਮਿਤ ਪੁੱਤਰ ਕਸ਼ਮੀਰ ਗੱਲ ਵਾਸੀ ਚੁਗਿਟੀ ਵਾਲਮੀਕੀ ਮਹਲਾ ਥਾਣਾ ਰਾਮਾ ਮੰਡੀ ਜਲੰਧਰ ਦੱਸਿਆ, ਜੋ ਸ਼ਰੇਆਮ ਹੇਰੈਇਨ ਨਸ਼ੇ ਦਾ ਸੇਵਨ ਕਰ ਰਹੇ ਸਨ, ਜਿਨ੍ਹਾਂ ਪਾਸੋਂ ਸਿਲਵਰ ਪੰਨੀ ਤੇ 10 ਰੁਪਏ ਦਾ ਨੋਟ, ਇੱਕ ਲੈਟਰ ਬਰਾਮਦ ਕਰਕੇ ਕੇਸ ਦਰਜ ਕੀਤਾ ਗਿਆ
  • Related Posts

    ਪੀਐਚਡੀ ਦੀ ਵਿਦਿਆਰਥਣ ਨੇ ਲਾਏ ਪੰਜਾਬ ਕੇਂਦਰੀ ਯੂਨੀਵਰਸਿਟੀ ਘੁੱਦਾ ਦੇ ਹੈੱਡ ਪ੍ਰੋਫੈਸਰ ‘ਤੇ ਮਾਨਸਿਕ ਪਰੇਸ਼ਾਨ ਕਰਨ ਦੇ ਦੋਸ਼ 

    Spread the love

    Spread the love ਬਠਿੰਡਾ 26 ਜੁਲਾਈ(ਸੁਰਿੰਦਰਪਾਲ ਸਿੰਘ):ਪ੍ਰੈੱਸ ਕਲੱਬ ਬਠਿੰਡਾ ਵਿਖੇ ਪੱਤਰਕਾਰਵਾਰਤਾ ਮੌਕੇ ਪੀਐਚਡੀ ਬੋਟਨੀ ਦੀ ਵਿਦਿਆਰਥਣ ਸਾਕਸ਼ੀ ਯਾਦਵ ਨੇ ਆਪਣੇ ਡਿਪਾਰਟਮੈਂਟ ਦੇ ਹੈਡ ਅਤੇ ਸੁਪਰਵਾਈਜ਼ਰ ਡਾਕਟਰ ਵਿਨੇ ਕੁਮਾਰ ‘ਤੇ ਸੰਗੀਨ…

    ਸਿਟੀ ਇੰਚਾਰਜ ਕੁਲਵੰਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਕੀਤੀ ਸਾਂਝੀਆਂ ਥਾਵਾਂ ’ਤੇ ਵਿਸ਼ੇਸ਼ ਚੈਕਿੰਗ

    Spread the love

    Spread the loveਤਪਾ ਮੰਡੀ, 26 ਜੁਲਾਈ (ਗੋਲਡੀ ਵਿਆਸ)-ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਮਕਸਦ ਨਾਲ ਪੁਲਿਸ ਵੱਲੋਂ ਸਕੂਲਾਂ,…

    Leave a Reply

    Your email address will not be published. Required fields are marked *