ਸ੍ਰੀ ਮੁਕਤਸਰ ਸਾਹਿਬ, 23 ਜੂਨ ()- ਥਾਣਾ ਸਿਟੀ ਮੁਕਤਸਰ ਪੁਲਿਸ ਵੱਲੋਂ 06 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਦਰਜ਼ ਮਾਮਲੇ ਅਨੁਸਾਰ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ’ਚ ਜਦ ਗੋਨੇਆਣਾ ਰੋਡ ਕੱਸੀ ਪੁਲ ਸੂਆ ਤੋਂ ਹੁੰਦੀ ਹੋਈ ਪਿੰਡ ਗੋਨੇਆਣਾ ਵੱਲ ਨੂੰ ਜਾ ਰਹੀ ਸੀ ਤਾਂ ਪੁਲਿਸ ਪਾਰਟੀ ਕੱਸੀ ਤੋਂ ਕ੍ਰੀਬ 400 ਮੀਟਰ ਅੱਗੇ ਪੁੱਜੀ ਤਾਂ ਸੜਕ ਦੇ ਸੱਜੇ ਹੱਥ ਜਾਂਦੀ ਪਹੀ ’ਤੇ ਇੱਕ ਨੌਜਵਾਨ ਜਿਸ ਦੇ ਕੈਪਰੀ ਟੀ ਸ਼ਰਟ ਪਹਿਨੀ ਹੋਈ ਸੀ ਪਹਾੜੀ ਕਿੱਕਰਾਂ ਉਹਲੇ ਖੜਾ ਦਿਖਾਈ ਦਿੱਤਾ ਤਾਂ ਸਹਾਇਕ ਥਾਣੇਦਾਰ ਬਲਿਵੰਦਰ ਸਿੰਘ ਨੇ ਗੱਡੀ ਨੂੰ ਪਹੀ ਵੱਲ ਨੂੰ ਮੋੜ ਲਿਆ ਤਾਂ ਉਹ ਨੌਜਵਾਨ ਪੁਲਿਸ ਦੀ ਗੱਡੀ ਦੇਖ ਕੇ ਪਹੀ ’ਤੇ ਹੀ ਅੱਗੇ ਨੂੰ ਭੱਜ ਪਿਆ ਤਾਂ ਸਹਾਇਕ ਥਾਣੇਦਾਰ ਬਲਿਵੰਦਰ ਸਿੰਘ ਨੇ ਗੱਡੀ ਰੁਕਵਾ ਕੇ ਫੁਰਤੀ ਨਾਲ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੌਜਵਾਨ ਨੂੰ ਕਾਬੂ ਕੀਤਾ। ਜਿਸ ਪਾਸ ਪਾਰਦਰਸ਼ੀ ਮੋਮੀ ਲਿਫਾਫਾ ਨੂੰ ਖੋਹਲ ਕੇ ਚੈੱਕ ਕੀਤਾ ਤਾਂ ਉਸ ਵਿਚ 06 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜ੍ਹੇ ਗਏ ਵਿਅਕਤੀ ਸਾਕਾ ਪੁੱਤਰ ਗੋਗੀ ਕੁਮਾਰ ਵਾਸੀ ਸੁਰਗਾਪੁਰੀ ਬਸਤੀ ਗਲੀ ਨੰ: 05 ਸ੍ਰੀ ਮੁਕਤਸਰ ਸਾਹਿਬ ਦੇ ਖਿਲਾਫ਼ ਥਾਣਾ ਸਿਟੀ ਮੁਕਤਸਰ ਵਿਖੇ ਮਾਮਲਾ ਦਰਜ਼ ਕਰ ਲਿਆ ਹੈ।
ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਵੱਲੋਂ ਸਮਰਾਲਾ ਤੇ ਖੰਨਾ ਦੇ ਪੁਲਿਸ ਥਾਣਿਆਂ ਦਾ ਅਚਨਚੇਤ ਨਿਰੀਖਣ ਹਾਜ਼ਰੀ, ਰਿਕਾਰਡ, ਸੁਰੱਖਿਆ ਪ੍ਰਬੰਧਾਂ ਅਤੇ ਐਮਰਜੈਂਸੀ ਤਿਆਰੀਆਂ ਦੀ ਕੀਤੀ ਸਮੀਖਿਆ, ਲੋਕ-ਕੇਂਦਰਿਤ ਪੁਲਿਸਿੰਗ ‘ਤੇ ਦਿੱਤਾ ਜ਼ੋਰ
Spread the love ਸਮਰਾਲਾ 12 ਜੁਲਾਈ (ਮੁਕੇਸ਼ ਵਰਮਾ)ਪੁਲਿਸ ਜ਼ਿਲ੍ਹਾ ਖੰਨਾ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ, ਪਾਰਦਰਸ਼ੀ ਅਤੇ ਜਵਾਬਦੇਹ ਬਣਾਉਣ ਦੇ ਉਦੇਸ਼ ਨਾਲ ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਡਾ. ਦਰਪਣ ਆਹਲੂਵਾਲੀਆ (ਆਈ.ਪੀ.ਐੱਸ.)…






