ਸ਼੍ਰੀ ਮੁਕਤਸਰ ਸਾਹਿਬ, ਮਲੋਟ, 23 ਜੂਨ ()- ਤਾਸ਼ ਦੇ ਪੱਤਿਆਂ ’ਤੇ ਜੂਆਂ ਖੇਡ ਰਹੇ 9 ਲੋਕਾਂ ਨੂੰ ਥਾਣਾ ਸਿਟੀ ਮਲੋਟ ਪੁਲਿਸ ਨੇ ਤਾਸ਼ ਦੇ 52 ਪੱਤਿਆਂ ਤੇ 3 ਲੱਖ 22 ਹਜ਼ਾਰ ਦੀ ਨਗਦੀ ਸਣੇ ਦਬੋਚ ਲਿਆ ਹੈ। ਪੁਲਿਸ ਵੱਲੋਂ 9 ਜਣਿਆਂ ’ਤੇ ਪਰਚਾ ਦਰਜ਼ ਕਰਨ ਤੋਂ ਬਾਅਦ ’ਚ ਜਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਪੁਲਿਸ ਵੱਲੋਂ ਦਰਜ਼ ਮਾਮਲੇ ਅਨੁਸਾਰ ਜਦ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ’ਚ ਨੇੜੇ ਟਰੱਕ ਯੂਨੀਅਨ ਮਲੋਟ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਹੌਲਦਾਰ ਨੂੰ ਅਹਿਲਦਗੀ ’ਚ ਇਤਲਾਹ ਦਿੱਤੀ ਕਿ ਕੁਝ ਵਿਅਕਤੀ ਇਕੱਠੇ ਹੋ ਕੇ ਸਿਟੀਜਨ ਕਲੱਬ ਮਲੋਟ ’ਚ ਸ਼ਰੇਆਮ ਤਾਸ਼ ਦੇ ਪੱਤਿਆਂ ’ਤੇ ਜੂਆ ਖੇਡ ਰਹੇ ਹਨ ਜੇਕਰ ਹੁਣੇ ਹੀ ਉਨ੍ਹਾਂ ’ਤੇ ਰੇਡ ਕੀਤਾ ਜਾਵੇ ਤਾਂ ਰੰਗੇ ਹੱਥੀ ਕਾਬੂ ਆ ਸਕਦੇ ਹਨ। ਇਤਲਾਹ ਮੋਹਤਬਰ ਅਤੇ ਭਰੋਸੇਯੋਗ ਹੋਣ ਤੇ ਪੁਲਿਸ ਨੇ ਛਾਪਾਮਾਰੀ ਕਰਦਿਆਂ ਰਾਕੇਸ਼ ਰਾਏ ਵਾਸੀ ਕ੍ਰਿਸ਼ਨਾ ਨਗਰ ਕੈਪ ਵਾਰਡ ਨੰਬਰ 06 ਮਲੋਟ, ਅਨਿਲ ਕਥੂਰੀਆ ਵਾਸੀ ਮਿੰਨੀ ਨਾਗਪਾਲ ਨਗਰੀ ਗਲੀ ਨੰਬਰ 05 ਵਾਰਡ ਨੰਬਰ 02 ਮਲੋਟ, ਨਰੇਸ਼ ਕੁਮਾਰ ਵਾਸੀ ਮਿੰਨੀ ਨਾਗਪਾਲ ਨਗਰੀ ਗਲੀ ਨੰਬਰ 04 ਵਾਰਡ ਨੰਬਰ 02 ਮਲੋਟ, ਰੋਜੀ ਕੁਮਾਰ ਵਾਸੀ ਵਾਰਡ ਨੰਬਰ 22 ਮੰਡੀ ਹਰਜੀ ਰਾਮ ਮਲੋਟ, ਦਵਿੰਦਰ ਕੁਮਾਰ ਵਾਸੀ ਵਾਰਡ ਨੰਬਰ 22 ਮੰਡੀ ਹਰਜੀ ਰਾਮ ਮਲੋਟ, ਸਤੀਸ਼ ਕੁਮਾਰ ਵਾਸੀ ਕ੍ਰਿਸ਼ਨਾ ਨਗਰ ਕੈਂਪ ਵਾਰਡ ਨੰਬਰ 06 ਮਲੋਟ, ਵਿਨੋਦ ਜੱਗਾ ਵਾਸੀ ਵਾਰਡ ਨੰਬਰ 05 ਬਿਰਲਾ ਕਲੌਨੀ ਮਲੋਟ, ਰਮੇਸ਼ ਕੁਮਾਰ ਵਾਸੀ ਨੇੜੇ ਵਾਰਡ ਨੰਬਰ 22 ਮੰਡੀ ਹਰਜੀ ਰਾਮ ਮਲੋਟ ਅਤੇ ਮੰਗਤ ਰਾਏ ਵਾਸੀ ਵਾਰਡ ਨੰਬਰ 07 ਮਹਾਵੀਰ ਨਗਰ ਮਲੋਟ ਨੂੰ ਕਾਬੂ ਕਰ ਮੌਕੇ ਤੋਂ 3 ਲੱਖ 22 ਹਜ਼ਾਰ ਦੀ ਨਗਦੀ ਤੇ 52 ਪੱਤੇ ਤਾਸ਼ ਦੇ ਬਰਾਮਦ ਕੀਤੇ। ਉਕਤਾਨ ਲੋਕਾਂ ’ਤੇ ਮਲੋਟ ਥਾਣਾ ਸਿਟੀ ਵਿਖੇ ਪਰਚਾ ਦਰਜ਼ ਕਰ ਬਾਅਦ ’ਚ ਜਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ।
ਥਾਣਾ ਕਾਠਗੜ੍ਹ ਪੁਲਿਸ ਵੱਲੋਂ ਦੜਾ ਸੱਟਾ ਲਗਵਾਉਂਦੇ 3 ਕਾਬੂ
Spread the love ਬਲਾਚੌਰ, 24 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਬਲਾਚੌਰ ਹੇਮੰਤ ਮਲਹੋਤਰਾ ਦੀ ਯੋਗ ਅਗਵਾਈ ਹੇਠ…








