ਜੂਆ ਖੇਡਦੇ ਸੱਤ ਜਣੇ ਨਗਦੀ ਸਣੇ ਨੱਪੇ

Spread the love

ਸ਼੍ਰੀ ਮੁਕਤਸਰ ਸਾਹਿਬ, ਮਲੋਟ, 23 ਜੂਨ ()- ਥਾਣਾ ਸਿਟੀ ਮਲੋਟ ਪੁਲਿਸ ਨੇ 7 ਲੋਕਾਂ ਨੂੰ ਜੂਆ ਖੇਡਦਿਆਂ 22200 ਰੁਪਏ ਦੀ ਨਗਦੀ ਸਣੇ ਕਾਬੂ ਕੀਤਾ ਪਰ ਬਾਅਦ ’ਚ ਜਮਾਨਤ ’ਤੇ ਰਿਹਾਅ ਕਰ ਦਿੱਤਾ। ਪੁਲਿਸ ਵੱਲੋਂ ਦਰਜ਼ ਕੀਤੇ ਮਾਮਲੇ ਅਨੁਸਾਰ ਜਦ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ’ਚ ਦਾਨੇਵਾਲਾ ਮਲੋਟ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਹੋਲਦਾਰ ਨੂੰ ਅਹਿਲਦਗੀ ’ਚ ਇਤਲਾਹ ਦਿੱਤੀ ਕਿ ਉਕਤਾਨ ਵਿਅਕਤੀ ਸੱਭ ਜਣੇ ਇਕੱਠੇ ਹੋ ਕੇ ਸਿਟੀਜਨ ਕਲੱਬ ਮਲੋਟ ’ਚ ਸ਼ਰੇਆਮ ਤਾਸ਼ ਦੇ ਪੱਤਿਆਂ ’ਤੇ ਜੂਆ ਖੇਡ ਰਹੇ ਹਨ ਜੇਕਰ ਹੁਣੇ ਹੀ ਉਨ੍ਹਾਂ ਪਰ ਰੇਡ ਕੀਤਾ ਜਾਵੇ ਤਾਂ ਰੰਗੇ ਹੱਥੀ ਕਾਬੂ ਆ ਸਕਦੇ ਹਨ। ਇਤਲਾਹ ਮੋਹਤਬਰ ਅਤੇ ਭਰੋਸੇਯੋਗ ਹੈ। ਇਸਦੇ ਕਾਰਵਾਈ ਕਰਦਿਆਂ ਥਾਣਾ ਸਿਟੀ ਮਲੋਟ ਪੁਲਿਸ ਨੇ ਸੋਮਨਾਥ ਵਾਸੀ ਗਲੀ ਨੰਬਰ 11 ਵਾਰਡ ਨੰਬਰ 06 ਕੈਂਪ ਮਲੋਟ, ਸੰਦੀਪ ਕੁਮਾਰ ਵਾਸੀ ਨੇੜੇ ਸਿੰਘ ਸਭਾ ਗੁਰਦੁਆਰਾ ਮਲੋਟ, ਨਰਿੰਦਰ ਕੁਮਾਰ ਵਾਸੀ ਸਵਾਮੀ ਰਾਮਤੀਰਥ ਪਾਰਕ ਮਲੋਟ, ਰਾਜ ਕੁਮਾਰ ਵਾਸੀ ਖਾਲੇ ਵਾਲੀ ਗਲੀ ਮਲੋਟ,ਬੰਸੀ ਲਾਲ ਵਾਸੀ ਮਕਾਨ ਨੰਬਰ 318 ਪੁੱਡਾ ਕਲੌਨੀ ਮਲੋਟ,ਬਿਸ਼ੰਬਰ ਦਾਸ ਵਾਸੀ ਬੈਕਸਾਈਡ ਸਿਵਲ ਹਸਪਤਾਲ ਵਾਲੀ ਗਲੀ ਮਲੋਟ, ਅਸ਼ੋਕ ਕੁਮਾਰ ਵਾਸੀ ਗਲੀ ਨੰਬਰ 14 ਮੇਨ ਬਜਾਰ ਮਲੋਟ ਨੂੰ ਤਾਸ਼ ਦੇ ਪੱਤਿਆਂ ਤੇ ਜੂਆਂ ਖੇਡਦਿਆਂ 22200 ਰੁਪਏ ਦੀ ਨਗਦੀ ਸਮੇਤ ਕਾਬੂ ਕੀਤਾ ਤੇ ਬਾਅਦ ’ਚ ਜਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।

  • Related Posts

    ਥਾਣਾ ਕਾਠਗੜ੍ਹ ਪੁਲਿਸ ਵੱਲੋਂ ਦੜਾ ਸੱਟਾ ਲਗਵਾਉਂਦੇ 3 ਕਾਬੂ

    Spread the love

    Spread the love ਬਲਾਚੌਰ, 24 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਬਲਾਚੌਰ ਹੇਮੰਤ ਮਲਹੋਤਰਾ ਦੀ ਯੋਗ ਅਗਵਾਈ ਹੇਠ…

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    Leave a Reply

    Your email address will not be published. Required fields are marked *