11 ਜੁਲਾਈ ਤੋਂ ਲਾਪਤਾ ਹੋਏ ਜਸਪ੍ਰੀਤ ਸਿੰਘ ਦੀ ਲਾਸ਼ ਨਹਿਰ ਦੀ ਪਟੜੀ ਤੋਂ ਮਿਲੀ, ਪੁਲਿਸ ਨੇ ਸ਼ਰੀਕੇ ਵਿਚੋਂ ਭਰਾ ਲੱਗਦੇ ਵਿਅਕਤੀ ਖਿਲਾਫ ਕੀਤਾ ਮਾਮਲਾ ਦਰਜ

Spread the love

ਗਿੱਦੜਬਾਹਾ, 13 ਜੁਲਾਈ (ਮਨੀਸ਼ ਚਾਵਲਾ ) – ਬੀਤੀ 11 ਜੁਲਾਈ ਨੂੰ ਪਿੰਡ ਮੱਲਣ ਤੋਂ ਲਾਪਤਾ ਹੋਏ ਕਰੀਬ 17 ਸਾਲਾਂ ਬੱਚੇ ਦੀ ਲਾਸ਼ ਅੱਜ ਪਿੰਡ ਭੁੱਲਰ ਨੇੜੇ ਨਹਿਰ ਦੀ ਪਟੜੀ ਤੋਂ ਬਰਾਮਦ ਹੋ ਗਈ ਹੈ। ਦੂਜੇ ਪਾਸੇ ਥਾਣਾ ਕੋਟਭਾਈ ਪੁਲਿਸ ਨੇ ਮਿ੍ਰਤਕ ਲੜਕੇ ਦੇ ਪਿਤਾ ਦੇ ਬਿਆਨਾ ਤੇ ਲੜਕੇ ਦੇ ਸ਼ਰੀਕੇ ਵਿਚੋਂ ਭਰਾ ਲੱਗਦੇ ਵਿਅਕਤੀ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ, ਜਦੋਂਕਿ ਮੁਕੱਦਮੇ ਵਿਚ ਨਾਮਜਦ ਕਥਿਤ ਦੋਸ਼ੀ ਹਿੰਮਤਪਾਲ ਸਿੰਘ ਅਜੇ ਪੁਲਿਸ ਦੀ ਗਿ੍ਰਫਤ ਤੋਂ ਬਾਹਰ ਹੈ। ਇਸ ਸੰਬੰਧੀ ਡੀ.ਐੱਸ.ਪੀ. ਜਤਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮੱਲਣ ਦਾ ਰਹਿਣ ਵਾਲਾ ਜਸਪ੍ਰੀਤ ਸਿੰਘ ਪਿੰਡ ਵਿਚ ਹੀ ਇਕ ਦੁਕਾਨ ਤੇ ਕੰਮ ਕਰਦਾ ਸੀ ਅਤੇ ਉਹ 11 ਜੁਲਾਈ ਨੂੰ ਰੋਜਾਨਾ ਦੀ ਤਰ੍ਹਾਂ ਕੰਮ ਤੇ ਗਿਆ ਸੀ ਪਰੰਤੂ ਰਾਤ ਨੂੰ ਘਰ ਵਾਪਿਸ ਨਹੀਂ ਮੁੜਿਆ, ਜਿਸ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਦੀ ਪਿੰਡ, ਆਸਪਾਸ ਦੇ ਪਿੰਡਾਂ ਅਤੇ ਰਿਸ਼ਤੇਦਾਰੀਆਂ ਵਿਚ ਤਲਾਸ਼ ਕੀਤੀ ਪਰੰਤੂ ਜਦੋਂ ਜਸਪ੍ਰੀਤ ਸਿੰਘ ਨਾ ਮਿਲਿਆ ਤਾਂ ਪਰਿਵਾਰ ਨੇ ਥਾਣਾ ਕੋਟਭਾਈ ਵਿਖੇ ਜਸਪ੍ਰੀਤ ਸਿੰਘ ਦੀ ਗੁੰਮਸੂਦਗੀ ਦੀ ਰਿਪੋਰਟ ਦਰਜ ਕਰਵਾਈ। ਉਕਤ ਮਾਮਲੇ ਵਿਚ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਜਸਪ੍ਰੀਤ ਸਿੰਘ ਦੀ ਤਲਾਸ਼ ਸ਼ੁਰੂ ਕੀਤੀ ਤਾਂ 13 ਜੁਲਾਈ ਦੀ ਸਵੇਰ ਜਸਪ੍ਰੀਤ ਸਿੰਘ ਦੀ ਲਾਸ਼ ਪਿੰਡ ਭੁੱਲਰ ਨੇੜਿਆਂ ਨਹਿਰ ਦੀ ਪਟੜੀ ਤੋਂ ਮਿਲੀ, ਜਿਸਦੀ ਸ਼ਨਾਖਤ ਪਰਿਵਾਰ ਵੱਲੋਂ ਕੀਤੀ ਗਈ। ਉਨਾਂ ਅੱਗੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਜਸਪ੍ਰੀਤ ਸਿੰਘ ਸ਼ਰੀਕੇ ਵਿਚੋਂ ਭਰਾ ਲੱਗਦੇ ਹਿੰਮਤਪਾਲ ਸਿੰਘ ਨਾਲ ਆਖਰੀ ਵਾਰ 11 ਜੁਲਾਈ ਨੂੰ ਮੋਟਰਸਾਈਕਲ ਤੇ ਜਾਂਦਾ ਹੋਇਆ ਦੇਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਵਿਚ ਪੁਲਿਸ ਨੇ ਮਿ੍ਰਤਕ ਜਸਪ੍ਰੀਤ ਸਿੰਘ ਦੇ ਪਿਤਾ ਗੁਰਸੇਵਕ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਮੁਕੱਦਮੇ ਵਿਚ ਨਾਜਮਦ ਕਥਿਤ ਦੋਸ਼ੀ ਹਿੰਮਤਪਾਲ ਸਿੰਘ ਨੂੰ ਗਿ੍ਰਫਤਾਰ ਕਰਨ ਲਈ ਟੀਮਾਂ ਭੇਜੀਆਂ ਹੋਈਆਂ ਹਨ ਅਤੇ ਜਲਦੀ ਹੀ ਉਸਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ।

  • Related Posts

    ਜਦ ਕੁੱਤੀ ਰਲ ਜਾਏ ਚੋਰਾਂ ਨਾਲ” 15 ਸਾਲਾਂ ਬਾਅਦ ਵੀ ਨਹੀ ਕੀਤੀ ਗਈ ਨਗਰ ਕੌਸਲ ਦੇ ਨਾਮ ਹੋਈ ਪੰਚਾਇਤੀ ਜਮੀਨ ਦੀ ਨਿਸ਼ਾਨਦੇਹੀ ਨਿਸ਼ਾਨਦੇਹੀ ਨਾਲ ਹੋਣ ਕਾਰਨ ਅੱਜ ਦੇ ਸਮੇਂ ਵੀ ਵੇਚੀ ਜਾ ਰਹੀ ਨਗਰ ਕੌਸਲ ਦੀ ਪ੍ਰਾਪਰਟੀ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 30 ਸਤੰਬਰ ( ਮਨਪ੍ਰੀਤ ਮੋਨੂੰ ) – ਪਵਿੱਤਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ‘ਚ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਚਰਮ ਸੀਮਾਂ ਵੀ ਪਾਰ ਕਰ ਚੁੱਕਾ ਹੈ ‘ਤੇ ਸਬੰਧਤ…

    148.5 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ ਕੀਰਤਪੁਰ ਸਾਹਿਬ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ 

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ,28 ਸਤੰਬਰ,(ਮਨਦੀਪ) ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਮਨਿੰਦਰ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸ਼ਨਦੀਪ ਸਿੰਘ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ…

    Leave a Reply

    Your email address will not be published. Required fields are marked *