280 ਗ੍ਰਾਮ ਹੈਰੋਇਨ ਸਮੇਤ ਪੰਜਾਬ ਪੁਲਿਸ ਦੇ ਸੀਨੀਅਰ ਸਿਪਾਹੀ ਸਣੇ ਤਿੰਨ ਕਾਬੂ, ਕਾਰ ਅਤੇ ਮੋਬਾਈਲ ਵੀ ਬਰਾਮਦ

Spread the love

ਸ੍ਰੀ ਮੁਕਤਸਰ ਸਾਹਿਬ, 6 ਜੁਲਾਈ (ਮਨਜੀਤ ਸਿੱਧੂ)- ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ 280 ਗ੍ਰਾਮ ਹੈਰੋਇਨ ਸਮੇਤ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਸਿਪਾਹੀ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਨੰਬਰ 170 ਮਿਤੀ 05-07-2026 ਨੂੰ ਧਾਰਾ 21(3)/61/85 ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਸ੍ਰੀ ਮੁਕਤਸਰ ਸਾਹਿਬ-ਜਲਾਲਾਬਾਦ ਮੁੱਖ ਸੜਕ ’ਤੇ ਪਿੰਡ ਬਧਾਈ ਤੋਂ ਕਰੀਬ ਦੋ ਕਿਲੋਮੀਟਰ ਅੱਗੇ ਜਲਾਲਾਬਾਦ ਵੱਲ ਇੱਕ ਚਿੱਟੇ ਰੰਗ ਦੀ ਮਾਰੂਤੀ ਆਲਟੋ (P2-22N-0969) ਸੜਕ ਕਿਨਾਰੇ ਖੜ੍ਹੀ ਨਜ਼ਰ ਆਈ। ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਕਾਰ ਦੀ ਜਾਂਚ ਕੀਤੀ, ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ। ਪੁੱਛਗਿੱਛ ਦੌਰਾਨ ਤਿੰਨਾਂ ਨੇ ਆਪਣੀ ਪਛਾਣ ਜੋਗਿੰਦਰ ਸਿੰਘ, ਜੋ ਪੰਜਾਬ ਪੁਲਿਸ ਵਿੱਚ ਸੀਨੀਅਰ ਸਿਪਾਹੀ ਹੈ ਅਤੇ ਪਿੰਡ ਚੱਕ ਪਾਲੀਵਾਲਾ ਦਾ ਵਸਨੀਕ ਹੈ, ਅਰਸ਼ਦੀਪ ਸਿੰਘ ਉਰਫ਼ ਅਰਸ਼ ਵਾਸੀ ਪਿੰਡ ਮਮਦੋਟ (ਜ਼ਿਲ੍ਹਾ ਫਿਰੋਜ਼ਪੁਰ) ਅਤੇ ਦਿਲਸ਼ੇਰ ਸਿੰਘ ਉਰਫ਼ ਲਾਡੀ ਵਾਸੀ ਗੋਨਿਆਣਾ ਰੋਡ, ਗਲੀ ਨੰਬਰ 2, ਸ੍ਰੀ ਮੁਕਤਸਰ ਸਾਹਿਬ (ਹਾਲ ਅਬਾਦ ਅਬੋਹਰ) ਵਜੋਂ ਦੱਸੀ। ਕਾਰ ਦੀ ਤਲਾਸ਼ੀ ਦੌਰਾਨ ਪੁਲਿਸ ਨੇ 280 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਤੋਂ ਇਲਾਵਾ ਮਾਰੂਤੀ ਆਲਟੋ ਕਾਰ (P2-22N-0969) ਅਤੇ ਪੰਜ ਮੋਬਾਈਲ ਫੋਨ—ਦੋ iPhone 13 Pro, Samsung S20 47, Samsung 117 ਅਤੇ OPPO 615 ਵੀ ਕਬਜ਼ੇ ਵਿੱਚ ਲਏ ਗਏ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 21(3)/61/85 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਬਰਾਮਦ ਹੈਰੋਇਨ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਦੀ ਸਪਲਾਈ ਕਿਸ ਨੂੰ ਕੀਤੀ ਜਾਣੀ ਸੀ।

  • Related Posts

    ਪਾਠਾਂ ਦੀ ਸੇਵਾ ਨਾ ਮਿਲਣ ਕਾਰਨ ਪ੍ਰੇਸ਼ਾਨ ਗ੍ਰੰਥੀ ਸਿੰਘ ਨੇ ਮਾਰੀ ਨਹਿਰ ਚ ਛਾਲ ਮੋਟਰਸਾਈਕਲ ਤੇ ਸੁਸਾਈਡ ਨੋਟ ਬਰਾਮਦ, ਪੁਲਿਸ ਨੇ ਸ਼ੁਰੂ ਕੀਤੀ ਗ੍ਰੰਥੀ ਸਿੰਘ ਦੀ ਭਾਲ

    Spread the love

    Spread the loveਪੱਟੀ 6 ਜੁਲਾਈ (ਕੰਵਲਦੀਪ ਸਿੰਘ ਸਾਬੀ) ਪੱਟੀ ਇਲਾਕੇ ਨਾਲ ਸਬੰਧਤ ਇਕ ਗ੍ਰੰਥੀ ਸਿੰਘ ਵੱਲੋਂ ਹਰੀਕੇ ਪੱਤਣ ਨੇੜੇ ਨਹਿਰ ‘ਚ ਛਾਲ ਮਾਰਨ ਦਾ ਸਾਹਮਣੇ ਮਾਮਲਾ ਆਇਆ ਹੈ।ਹਾਲਾਂਕਿ ਉਕਤ ਵਿਅਕਤੀ…

    ਸਾਲਾਂ ਤੋਂ ਧੂੜ ਨਿਗਲ ਰਹੇ ਕੀਰਤਪੁਰ ਸਾਹਿਬ ਦੇ ਲੋਕ, ਪ੍ਰਾਈਵੇਟ ਡੰਪ ‘ਤੇ ਪ੍ਰਸ਼ਾਸਨਿਕ ਦੌਰੇ ਵੀ ਬੇਅਸਰ ਲਾਲ ਮਿੱਟੀ ਅਤੇ ਕੋਲੇ ਦੀ ਲੋਡਿੰਗ-ਅਨਲੋਡਿੰਗ ਨਾਲ ਉੱਡਦੀ ਧੂੜ, ਲੋਕਾਂ ਨੇ ਚੁੱਕੇ ਸਿਹਤ ਅਤੇ ਪ੍ਰਦੂਸ਼ਣ ‘ਤੇ ਸਵਾਲ

    Spread the love

    Spread the love ਸ਼੍ਰੀ ਕੀਰਤਪੁਰ ਸਾਹਿਬ 6 ਜੁਲਾਈ (ਮਨਦੀਪ) ਕੀਰਤਪੁਰ ਸਾਹਿਬ ਦੇ ਨੇੜੇ ਸਥਿਤ ਇੱਕ ਪ੍ਰਾਈਵੇਟ ਕੰਪਨੀ ਦਾ ਡੰਪ ਪਿਛਲੇ ਕਈ ਸਾਲਾਂ ਤੋਂ ਇਲਾਕਾ ਵਾਸੀਆਂ ਲਈ ਵੱਡੀ ਮੁਸੀਬਤ ਬਣਿਆ ਹੋਇਆ…

    Leave a Reply

    Your email address will not be published. Required fields are marked *