30,000 ਦੀ ਲੁੱਟ ਕਰਨ ਵਾਲੇ ਦੋਵੇਂ ਆਰੋਪੀ ਗਿਰਫਤਾਰ

Spread the love

ਮਲੋਟ, 13 ਜੂਨ ()- ਥਾਣਾ ਸਿਟੀ ਪੁਲਿਸ ਨੇ ਟਿਕ ਕੇ ਵਿਅਕਤੀ ਕੋਲੋਂ 30,000 ਹੋ ਕੇ ਭੱਜੇ ਦੋਨਾ ਆਰੋਪੀਆਂ ਨੂੰ ਗਿਰਫਤਾਰ ਕਰ ਲਿਆ ਹੈ। ਗੁਰਦਾਸ ਸਿੰਘ ਵਾਸੀ ਔਲਖ ਮੈਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਘਰੋ 30,000 ਰੁਪਏ ਨਗਦ ਲੈ ਕੇ ਏ.ਸੀ ਖਰੀਦਣ ਲਈ ਸਮੇਤ ਆਪਣੇ ਭਾਣਜੇ ਗੁਰਪ੍ਰੀਤ ਸਿੰਘ ਦੇ ਉਸਦੇ ਮੋਟਰਸਾਈਕਲ ਨੰਬਰੀ P2 30M 6113 ਪਲਟੀਨਾ ਪਰ ਸ਼ਹਿਰ ਮਲੋਟ ਵਿਖੇ ਆ ਰਹੇ ਸੀ, ਜਦ ਉਹ ਡੀ.ਸੀ ਐਮ ਦੇ ਗੇਟ ਸਾਹਮਣੇ ਜੀ.ਟੀ ਰੋਡ ਕੁੱਝ ਕੰਮ ਲਈ ਅਜੇ ਰੁਕੇ ਹੀ ਸੀ ਤਾਂ ਉਥੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਇੱਕ ਦਮ ਆ ਕੇ ਉਸ ਪਾਸੋ 30,000 ਰੁਪਏ ਕੁੜਤੇ ਦੇ ਸੱਜੇ ਗੀਜੇ ਨੂੰ ਝਪਟ ਮਾਰ ਕੇ ਖਿੱਚ ਕੇ ਲੈ ਗਏ,ਜਿਨ੍ਹਾਂ ਦੀਆ ਝਪਟ ਮਾਰਕੇ ਖਿਚੱਦੇ ਸਮੇਂ ਸ਼ਕਲਾ ਦੇਖੀਆ ਸਨ, ਹੁਣ ਤੱਕ ਉਹ ਆਪਣੇ ਤੌਰ ਤੇ ਪੜਤਾਲ ਕਰਦੇ ਰਹੇ ਹੁਣ ਮੈਂਨੂੰ ਪਤਾ ਲੱਗਿਆ ਹੈ ਕਿ ਮੇਰੇ ਕੋਲੋਂ ਝਪਟ ਮਾਰਕੇ 30,000 ਰੁਪਏ ਖੋਹਣ ਵਾਲੇ ਵਿਅਕਤੀ ਗੋਬਿੰਦ ਰਾਮ ਪੁੱਤਰ ਜਗਤ ਰਾਮ ਅਤੇ ਜਗਸੀਰ ਸਿੰਘ ਪੁੱਤਰ ਚੰਦਰ ਭਾਨ ਵਾਸੀ ਸੰਦੀਪ ਨਗਰ ਮਲੋਟ ਹਨ। ਥਾਣਾ ਸਿਟੀ ਪੁਲਿਸ ਵੱਲੋਂ ਉਕਤ ਦੋਵਾਂ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *