ਉਮਾਨ ‘ਚ ਫਸੀ ਜੰਡਿਆਲੇ ਗੂਰੂ ਦੀ ਕੁੜੀ ਨਾਲ ਹੋਏ ਧੋਖੇ ਦਾ ਮਾਮਲਾ

Spread the love

 ਬਲਵੰਤ ਸਿੰਘ ਰਾਮੂੰਵਾਲੀਆ ਨੇ ਮਦਦ ਲਈ ਚੁੱਕਿਆ ਬੀੜਾ

ਆਈਡੀ ਨਾ ਬਣਾਕੇ ਦੇਣ ਕਰਕੇ ਵੀਜਾ ਹੋਇਆ ਕਲਾਸ

ਫਿਰੋਜ਼ਪੁਰ ਦੀ ਮਹਿਲਾ ਏਜੰਟ ਕਰਕੇ ਊਮਾਨ ‘ਚ ਪੰਜਾਬਣ ਦੀਆਂ ਵਧੀਆਂ ਮੁਸ਼ਕਿਲਾਂ

ਅੰਮ੍ਰਿਤਸਰ, 8 ਦਸੰਬਰ (ਦਿਨੇਸ਼ ਸੋਨੀ ) ਮਹਿਲਾ ਠੱਗ ਟਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਈ ਜੰਡਿਆਲੇ ਗੁਰੂ ਦੀ ਬਲਜੀਤ ਕੌਰ ਦੀ ਮਦਦ ਲਈ ਸਾਬਕਾ ਕੇਂਦਰੀ ਵਜੀਰ ਅਤੇ ਲੋਕ ਭਲਾਈ ਪਾਰਟੀ ਦੇ ਕੌਮੀਂ ਪ੍ਰਧਾਨ ਸ ਬਲਵੰਤ ਸਿੰਘ ਰਾਮੂੰਵਾਲੀਆ ਨੇ ਹਾਮੀਂ ਭਰੀ ਹੈ। ਇਸ ਮਾਮਲੇ ਦੀ ਪੈਰp[ਵਾਈ ਕਰ ਰਹੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਰਜਿ ਦੇ ਪ੍ਰਧਾਨ ਸ ਸਤਨਾਮ ਸਿੰਘ ਗਿੱਲ ਨੇ ਅਧਿਕਾਰਤ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ   ਜੰਡਿਆਲੇ ਗੂਰੂ ਦੀ ਰਹਿਣ ਵਾਲੀ ਵਿਆਹੁਤਾ ਲੜਕੀ ਬਲਜੀਤ ਕੌਰ ਜਿਸ ਦੀ ਛੋਟੀ ਬੇਟੀ ਵੀ ਹੈ ਉਸ ਦੇ ਚੰਗੇਂ ਭਵਿੱਖ ਦੀ ਆਸ ਲਗਾਕੇ ਇੱਥੋਂ ਕਰਜਾ ਲੈਕੇ ਫਿਰੋਜ਼ਪੁਰ ਦੀ ਮਹਿਲਾ ਏਜੰਟ ਦੇ ਰਾਹੀਂ ਮਸਕਟ (ਉਮਾਨ) ਵਿੱਚ ਗਈ ਬਲਜੀਤ ਕੌਰ ਪਿਛਲੇ ਨੌਂ ਮਹੀਨਿਆਂ ਤੋਂ ਕੈਦੀਆਂ ਵਾਲਾ ਜੀਵਨ ਬਸਰ ਕਰ ਰਹੀ ਪੀੜਤਾ ਨੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਨਾਲ ਸੰਪਰਕ ਕਰਕੇ ਦੱਸਿਆ ਕਿ ਏਜੰਟ ਨੇ ਉਸ ਤੋਂ ਡੇਢ ਲੱਖ ਰੁਪਿਆ ਵੀ ਲੈ ਲਿਆ ਹੈ। ਅਤੇ ਨਾ ਹੀ ਆਈਡੀ ਬਣਾਕੇ ਦੇ ਰਹੀ ਹੈ ਨਾ ਹੀ ਐਗਰੀਮੈਂਟ ਅਨੁਸਾਰ ਕਰਨ ਨੂੰ ਕੰਮ ਦੇ ਰਹੀ ਹੈ ਉਸ ਨੇ ਸਾਡੀ ਟੀਮ ਨਾਲ ਸੰਪਰਕ ਕਰਕੇ ਮਦਦ ਮੰਗੀ ਸੀ । ਜਿਸ ਤੋਂ ਮੀਡੀਆ ਰਾਹੀਂ ਕੇਂਦਰ ਅਤੇ ਸਟੇਟ ਤੋਂ ਦਖਲ ਦੀ ਮੰਗ ਕੀਤੀ ਸੀ, ਪਰ ਸਤਾ ਵਿੱਚ ਕਾਬਜ ਧਿਰ ਨੇ ਵਾਇਰਲ ਖਬਰਾਂ ਨੂੰ ਅੱਖੋਂ ਪਰੋਖਿਆਂ ਕਰ ਛੱਡਿਆ, ਉਨਾ ਨੇ ਕਿਹਾ ਕਿ ਵਿਦੇਸ਼ ਵਿਚ ਰਹਿ ਕੇ ਮੁਸ਼ਕਿਲ ਸਹਿ ਰਹੀ ਪੀੜਤਾ ਵਲੋਂ ਵਾਰ ਵਾਰ ਫੌਨ ਕਰਨ ਤੇ ਸਰਕਾਰ ਵਲੋਂ ਕੋਈ ਹਾਂ ਪੱਖੀ ਹੁੰਗਾਰਾਂ ਨਾ ਭਰਨ ਤੋਂ ਫਿਰ ਅਸੀਂ ਵਿਦੇਸ਼ਾਂ ‘ਚ ਫਸੇ ਪੰਜਾਬੀਆਂ ਦੇ ਮਸੀਹਾ ਬਲਵੰਤ ਸਿੰਘ ਰਾਮੂੰਵਾਲੀਆ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ ਅਤੇ ਬਲਜੀਤ ਕੌਰ ਦੀ ਫੌਨ ਤੇ ਕਾਨਫਰੰਸ ਰਾਹੀਂ  ਸ ਰਾਮੂੰਵਾਲੀਆ ਨਾਲ ਗੱਲਬਾਤ ਕਰਵਾਈ  ਹੈ ਪੀੜਤਾ ਬਲਜੀਤ ਕੌਰ ਨੇ ਦੱਸਿਆ ਕਿ ਸਤਨਾਮ ਸਿੰਘ ਗਿੱਲ ਨੇ ਬੀਤੇ ਕੱਲ ਮੇਰੀ ਗੱਲ ਫੌਨ ਤੇ ਰਾਮੂੰਵਾਲੀਆ ਨਾਲ ਕਰਵਾਈ ਸੀ ਜੋ ਵੀ ਉਨਾ ਨੇ ਮੈਥੋਂ ਪੁੱਛਿਆ ਸੀ ਮੈਂ ਸਭ ਕੁਝ ਉਨਾ ਨੂੰ ਦੱਸ ਦਿੱਤਾ ਹੈ । ਉਸ ਨੇ ਕਿਹਾ ਕਿ ਸ਼ਾਇਦ ਸੋਮਵਾਰ ਨੂੰ ਰਾਮੂੰਵਾਲੀਆ ਸੀਨੀਅਰ ਪੁਲਿਸ ਅਧਿਕਾਰੀ ਨਾਲ ਗੱਲ ਕਰਕੇ ਮੇਰੀ ਸੰਭਵ ਮਦਦ ਕਰਨਗੇ ਵਿਦੇਸ਼ ਵਿੱਚ ਫਸੀ ਕੁੜੀ ਦੀ ਸੰਭਵ ਮਦਦ ਕਰਾਂਗੇ:  ਰਾਮੂੰਵਾਲੀਆ  ਸਾਬਕਾ ਕੇਂਦਰੀ ਵਜੀਰ ਅਤੇ ਲੋਕ ਭਲਾਈ ਪਾਰਟੀ ਦੇ ਕੌਮੀਂ ਪ੍ਰਧਾਨ ਸ ਬਲਵੰਤ ਸਿੰਘ ਰਾਮੂੰਵਾਲੀਆ ਨੇ ਪ੍ਰੈਸ ਨੂੰ ਦੱਸਿਆ ਕਿ ਜੰਡਿਆਲੇ ਗੂਰੂ ਦੀ ਰਹਿਣ ਵਾਲੀ ਵਿਆਹੁਤਾ ਲੜਕੀ ਬਲਜੀਤ ਕੌਰ ਨਾਲ ਮਹਿਲਾ

ਏਜੰਟ ਵਲੋਂ ਧੋਖਾ ਕਰਨ ਦਾ ਮਾਮਲਾ ਸਾਡੇ ਧਿਆਨ ਵਿੱਚ ਲਿਆਂਉਦਿਆਂ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪੱਤਰਕਾਰ ਅਤੇ ਸੰਪਾਦਕ ਸਤਨਾਮ ਸਿੰਘ ਗਿੱਲ ਨੇ ਪੀੜਤਾ ਦੀ ਮਦਦ ਕਰਨ ਲਈ ਸਾਨੂੰ ਕਿਹਾ ਸੀ ਰਾਮੂੰਵਾਲੀਆ ਨੇ ਕਿਹਾ ਕਿ ਫਿਰੋਜ਼ਪੁਰ ਦੀ ਮਹਿਲਾ ਏਜੰਟ ਬਾਰੇ ਸਾਰੀ ਜਾਣਕਾਰੀ ਇਕੱਤਰ ਕਰ ਲਈ ਗਈ ਹੈ ਇਸ ਮਾਮਲੇ ਦੇ ਹੱਲ ਲਈ ਕੀ ਕੁਝ ਕੀਤਾ ਜਾ ਸਕਦਾ ਹੈ ਇਸ ਬਾਰੇ ਸੈਕਟਰੀ ਇਸ਼ਮੀਤ ਸਿੰਘ ਦੀ ਜਿੰਮੇਵਾਰੀ ਤੈਅ ਕਰ ਦਿੱਤੀ ਗਈ ਹੈ । ਇੱਕ ਸਵਾਲ ਦੇ ਜਵਾਬ ਵਿੱਚ ਉਨਾ ਨੇ ਦੱਸਿਆ ਕਿ ਲੋੜ ਪੈਣ ਤੇ ਪੁਲਿਸ ਜਿਲਾ ਅੰਮ੍ਰਿਤਸਰ ਦਿਹਾਤੀ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਫਿਲਹਾਲ ਫਿਰੋਜਪੁਰ ਰੇਂਜ ਦੇ ਡਈਆਈਜੀ ਸ ਰਣਜੀਤ ਸਿੰਘ ਢਿੱਲੋਂ ਨਾਲ ਰਾਬਤਾ ਕਾਇਮ ਕਰਕੇ ਮਹਿਲਾ ਏਜੰਟ ਦੇ ਪਰੀਵਾਰ ਤੱਕ ਪਹੁੰਚ ਕਰਕੇ ਮਸਲੇ ਦਾ ਹੱਲ ਕਰਨ ਲਈ ਸੋਮਵਾਰ ਨੂੰ ਐਸ ਐਸ ਪੀ ਫਿਰੋਜਪੁਰ ਨਾਲ ਉਕਤ ਮੁੱਦੇ ਤੇ ਗੱਲਬਾਤ ਹੋਵੇਗੀ।

  • Related Posts

    ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ

    Spread the love

    Spread the loveਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ…

    ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ ਅਤੇ ਸੋਨੇ ਦੀਆਂ ਵਾਲੀਆਂ ਚੋਰੀ ਕਰਨ ਦੇ ਦੋਸ਼- ਡੰਡਿਆਂ, ਬੇਸਬਾਲ ਤੇ ਕਾਪਿਆਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 14 ਸਤੰਬਰ (ਮਨਜੀਤ ਸਿੱਧੂ):- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ, ਸਾਮਾਨ ਨੁਕਸਾਨਣ ਅਤੇ ਸੋਨੇ ਦੀਆਂ ਵਾਲੀਆਂ…

    Leave a Reply

    Your email address will not be published. Required fields are marked *