ਔਰਤ ਦੇ ਕਤਲ ਨੂੰ ਸੁਲਝਾਉਂਦਿਆਂ ਪੁਲਿਸ ਨੇ ਮੁੱਖ ਮੁਲਜ਼ਮ ਕੀਤਾ ਕਾਬੂ, ਇੱਕ ਫਰਾਰ 

Spread the love
ਔਰਤ ਦੇ ਕਤਲ ਨੂੰ ਸੁਲਝਾਉਂਦਿਆਂ ਪੁਲਿਸ ਨੇ ਮੁੱਖ ਮੁਲਜ਼ਮ ਕੀਤਾ ਕਾਬੂ, ਇੱਕ ਫਰਾਰ
ਜਲੰਧਰ 21 ਨਵੰਬਰ (ਅਮ੍ਰਿੰਤਪਾਲ ਸਿੰਘ)ਸਥਾਨਕ ਪੁਲੀਸ ਨੇ ਇੱਕ ਔਰਤ ਦੇ ਕਤਲ ਦੇ ਕੇਸ ਨੂੰ ਹੱਲ ਕਰਦਿਆਂ ਇੱਕ ਮੁਲਜ਼ਮ ਗ੍ਰਿਫ਼ਤਾਰ ਕੀਤਾ ਹੈ, ਜਦਕਿ ਉਸ ਦਾ ਸਾਥੀ ਫਰਾਰ ਹੈ। ਮਹਿਲਾ ਦੀ ਲਾਸ਼ ਬੀਤੇ ਦਿਨ ਛੱਪੜ ਕੋਲੋਂ ਮਿਲੀ ਸੀ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲੀਸ ਹਰਕਮਲਪ੍ਰੀਤ ਸਿੰਘ ਖੱਖ ਅਤੇ ਡੀਐੱਸਪੀ ਫਿਲੌਰ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਨੇ ਲਿਆਕਤ ਅਲੀ ਪੁੱਤਰ ਬਾਬੂਦੀਨ ਵਾਸੀ ਪਿੰਡ ਆਸ਼ਾਹੂਰ ਵੱਲੋਂ ਦਰਜ ਕੇਸ ਨੂੰ ਕੁੱਝ ਘੰਟਿਆਂ ਵਿੱਚ ਹੀ ਹੱਲ ਕਰ ਲਿਆ ਹੈ।ਲਿਆਕਤ ਅਲੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਸ਼ਕੂਰਾ ਦਵਾਈ ਲੈਣ ਲਈ ਬੰਗਾ ਗਈ ਸੀ ਪਰ ਘਰ ਵਾਪਸ ਨਹੀਂ ਆਈ। ਪੁਲੀਸ ਨੇ ਜਾਂਚ ਉਪਰੰਤ ਲਿਆਕਤ ਅਲੀ ਉਰਫ ਬੱਚੀ ਪੁੱਤਰ ਮੁਹੰਮਦ ਸਫੀ ਵਾਸੀ ਗੜਾ ਥਾਣਾ ਫਿਲੌਰ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਉਸ ਦੇ ਭਰਾ ਗਨੀ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਮੁੱਢਲੀ ਪੁੱਛ ਪੜਤਾਲ ਦੌਰਾਨ ਮੁਲਜ਼ਮ ਲਿਆਕਤ ਅਲੀ ਉਰਫ ਬੱਚੀ ਨੇ ਦੱਸਿਆ ਕਿ ਉਸ ਦੇ ਸ਼ਕੂਰਾ ਨਾਲ ਨਾਜਾਇਜ਼ ਸਬੰਧ ਸਨ। ਉਹ ਆਪਣੇ ਭਰਾ ਗਨੀ ਨਾਲ ਅੱਟਾ ਨਹਿਰ ਨੇੜੇ ਸ਼ਕੂਰਾ ਨੂੰ ਮਿਲਣ ਸੀ ਪਰ ਇਸ ਦੌਰਾਨ ਦੋਵਾਂ ਵਿਚਾਲੇ ਬਹਿਸ ਹੋ ਗਈ।
ਹੱਥਕੜ੍ਹੀਆ ਲੱਗੀ ਤਸਵੀਰ
ਲਿਆਕਤ ਅਲੀ ਨੇ ਸ਼ਕੂਰਾ ਦੀ ਚੁੰਨੀ ਨਾਲ ਉਸ ਦਾ ਗਲ੍ਹ ਘੁੱਟ ਕੇ ਮਾਰ ਦਿੱਤਾ ਅਤੇ ਭਰਾ ਦੀ ਮਦਦ ਨਾਲ ਲਾਸ਼ ਪਿੰਡ ਅੱਟਾ ਦੇ ਹੀ ਛੱਪੜ ਵਿੱਚ ਸੁੱਟ ਦਿੱਤੀ ਸੀ। ਉਸ ਨੇ ਸ਼ਕੂਰਾ ਦਾ ਅਤੇ ਆਪਣਾ ਮੋਬਾਈਲ ਫੋਨ ਤੋੜ ਦਿੱਤਾ ਸੀ। ਮੁਲਜ਼ਮ ਨੂੰ ਪੁਲੀਸ ਰਿਮਾਂਡ ‘ਤੇ ਲਿਆ ਜਾਵੇਗਾ।

More News

Youtube

Facebook

Whatsapp

Home

 

 

  • Related Posts

    ਘਰ ਵਿੱਚ ਦਾਖਲ ਹੋ ਕੇ ਪਰਿਵਾਰ ਨਾਲ ਕੁੱਟਮਾਰ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ 150 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਤੇ ਟਾਵਰ ਡੰਪ ਦੀ ਮਦਦ ਨਾਲ ਖੰਨਾ ਪੁਲਿਸ ਨੇ ਸੁਲਝਾਇਆ ਮਾਮਲਾ

    Spread the love

    Spread the love ਖੰਨਾ, 22 ਜੁਲਾਈ (ਗੁਰਦੀਪ ਸਿੰਘ ਸ਼ਾਹਪੁਰ):=ਖੰਨਾ ਪੁਲਿਸ ਨੇ ਘਰ ਵਿੱਚ ਦਾਖਲ ਹੋ ਕੇ ਪਰਿਵਾਰ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਹਿਮ ਸਫਲਤਾ…

    ਬਰਨਾਲਾ ਲਾਠੀਚਾਰਜ ਦੇ ਵਿਰੋਧ ‘ਚ 23 ਜੁਲਾਈ ਨੂੰ ਪੰਜਾਬ ਭਰ ‘ਚ ਰੋਸ਼ ਪ੍ਰਦਰਸ਼ਨ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਮੰਗ ਪੱਤਰ ਸੌਂਪਿਆ ਜਾਵੇਗਾ: ਅਰੁਣ ਗਿੱਲ

    Spread the love

    Spread the love ਜਗਰਾਉਂ, 22 ਜੁਲਾਈ (ਜਸਵਿੰਦਰ ਸਿੰਘ ਡਾਂਗੀਆ): ਬਰਨਾਲਾ ਵਿਖੇ ਸਫਾਈ ਸੇਵਕਾਂ ‘ਤੇ ਹੋਏ ਕਥਿਤ ਪੁਲਿਸ ਲਾਠੀਚਾਰਜ ਅਤੇ ਯੂਨੀਅਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਸਫਾਈ ਸੇਵਕ ਯੂਨੀਅਨ ਪੰਜਾਬ…

    Leave a Reply

    Your email address will not be published. Required fields are marked *