ਮਾਛੀਵਾੜਾ ਸਾਹਿਬ 16 ਜੁਲਾਈ (ਸੁੱਚਾ ਬੰਗੜ)ਫਸਲ ਨੂੰ ਪੈਂਦੀਆਂ ਸਮੇਂ ਸਮੇਂ ਦੀਆਂ ਮਾਰਾਂ ਨੇ ਕਿਸਾਨ ਦਾ ਲੱਕ ਤੋੜ ਕੇ ਰੱਖ ਦਿੱਤਾ। ਕਦੇ ਕੁਦਰਤੀ ਆਫਤਾਂ ਕਦੇ ਇਨਸਾਨੀ ਗਲਤੀਆਂ ਕਿਸਾਨੀ ਨੂੰ ਲੈ ਬੈਠੀਆਂ ਹਨ ਅਜਿਹਾ ਹੀ ਇੱਕ ਵਾਕਿਆ ਬਲਾਕ ਮਾਛੀਵਾੜਾ ਦੇ ਪਿੰਡ ਬੁੱਲੇਵਾਲ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਕਿਸਾਨ ਗੁਰਮੇਲ ਸਿੰਘ ਦੀ ਕਰੀਬ ਢਾਈ ਕਿਲੇ ਝੋਨੇ ਦੀ ਫਸਲ ਤੇ ਬੀਤੇ ਰਾਤ ਕੋਈ ਅਣਪਛਾਤਾ ਵਿਅਕਤੀ ਮਾਰੂ ਸਪਰੇ ਕਰ ਗਿਆ ਜਿਸ ਨਾਲ ਝੋਨੇ ਦੀ ਫਸਲ ਬੁਰੀ ਤਰਹਾਂ ਨਾਲ ਝੁਲਸ ਗਈ। ਭਰੇ ਮਨ ਨਾਲ ਗੱਲਬਾਤ ਕਰਦੇ ਆਂ ਕਿਸਾਨ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਖੇਤ ਵਿੱਚ ਤੀਜੇ ਚੌਥੇ ਦਿਨ ਆਪਣੇ ਝੋਨੇ ਦੀ ਫਸਲ ਤੇ ਗੇੜਾ ਮਾਰਨਾ ਆਉਂਦਾ ਹੈ ,ਬੀਤੇ ਕੱਲ੍ਹ ਜਦੋਂ ਉਹ
ਦੁਪਹਿਰ ਵਕਤ ਆਪਣੇ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫਸਲ ਦੇਖਣ ਆਇਆ ਤਾਂ ਉਥੋਂ ਦਾ ਮੰਜ਼ਰ ਦੇਖ ਕੇ ਉਸਦਾ ਰੋਣ ਨਿਕਲ ਆਇਆ,ਕਿਉਂਕਿ ਉਸ ਦੀ ਕਰੀਬ ਢਾਈ ਕਿੱਲੇ ਝੋਨੇ ਦੀ ਬਿਲਕੁਲ ਚੰਗੀ ਹਾਲਤ ਵਿੱਚ ਤਿਆਰ ਹੋ ਰਹੀ ਫਸਲ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਗਈ ਸਪਰੇਅ ਨਾਲ ਬੁਰੀ ਤਰ੍ਹਾਂ ਝੁਲਸੀ ਪਈ ਸੀ। ਸੋਨਾ ਕੇ ਦੱਸਿਆ ਕਿ ਮਹਿੰਗੇ ਭਾਅ ਦੀ ਲਵਾਈ ਯੂਰੀਏ ਖਾਦਾਂ ਸਪਰੇਹਾਂ ਨਾਲ ਪਾਲੀ ਜਾਂਦੀ ਇਹ ਫਸਲ ਪੱਕਣ ਤੇ ਚੰਗੇ ਭਾਅ ਵੇਖ ਕੇ ਕਿਸਾਨ ਦੇ ਘਰ ਖੁਸ਼ੀਆਂ ਲਿਆਉਂਦੀ ਹੈ ਪਰ ਉਸ ਦੇ ਘਰ ਤਾਂ ਅੱਜ ਹੀ ਨਿਰਾਸ਼ਾ ਛਾ ਗਈ ਜਦੋਂ ਪੱਕਣ ਤੋਂ ਪਹਿਲਾਂ ਹੀ ਉਸਦੀ ਫਸਲ ਨੂੰ ਬਰਬਾਦ ਕਰ ਦਿੱਤਾ ਗਿਆ। ਖੇਤੀਬਾੜੀ ਵਿਭਾਗ ਸਮਰਾਲਾ ਨੂੰ ਝੁਲਸੇ ਹੋਏ ਬੂਟੇ ਦਿਖਾਏ ਤਾਂ ਉਹਨਾਂ ਸਪਸ਼ਟ ਕੀਤਾ ਕਿ ਇਹ ਕਿਸੇ ਮਾਰੂ ਸਪਰੇਅ ਨਾਲ ਹੋਇਆ ਹੈ। ਖੇਤੀਬਾੜੀ ਵਿਭਾਗ ਸਮਰਾਲਾ ਅਤੇ ਮਾਛੀਵਾੜਾ ਦੇ ਅਧਿਕਾਰੀਆਂ ਨੇ ਕਿਸਾਨ ਗੁਰਮੇਲ ਸਿੰਘ ਨੂੰ ਫਸਲ ਤੇ ਹੋਏ ਇਸ ਮਾਰੂ ਸਪਰੇਅ ਦੇ ਹੋਰ ਪ੍ਰਭਾਵ ਤੋਂ ਬਚਣ ਲਈ ਕੁਝ ਇਲਾਜ ਵਿਧੀਆਂ ਦੱਸੀਆਂ ਤਾਂ ਜੋ ਬਚੀ ਫਸਲ ਜ਼ੋ ਖੜ੍ਹੀ ਹੈ ਉਸ ਦਾ ਬਚਾਅ ਕੀਤਾ ਜਾ ਸਕੇ। ਅਧਿਕਾਰੀਆਂ ਨੇ ਕਿਹਾ ਕਿ ਉਹ ਅੱਜ ਖੁਦ ਫਸਲ ਦਾ ਮੁਆਇਨਾ ਕਰਨ ਲਈ ਆਪਣੀ ਸਮੁੱਚੀ ਟੀਮ ਸਮੇਤ ਪੁੱਜ ਰਹੇ ਹਨ।






