ਘਨੌਰ, 9 ਦਸੰਬਰ (ਅਭਿਸ਼ੇਕ ਸੂਦ) ਡਾਕਟਰ ਨਾਨਕ ਸਿੰਘ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸਾ ਨਿਰਦੇਸਾ ਅਨੁਸਾਰ ਸ੍ਰੀ ਯੋਗੇਸ ਸਰਮਾ ਆਈ.ਪੀ.ਐਸ ਕਪਤਾਨ ਪੁਲਿਸ ਇਨਵੈਸਟੀਗੇਸਨ, ਸ੍ਰੀ ਹਰਮਨਪ੍ਰੀਤ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਰਕਲ ਘਨੋਰ ਦੀਆ ਹਦਾਇਤਾ ਅਨੁਸਾਰ ਐਸ ਆਈ ਸਾਹਿਬ ਸਿੰਘ ਵਿਰਕ ਮੁੱਖ ਅਫਸਰ ਥਾਣਾ ਘਨੌਰ ਨੇ 5 ਦਸੰਬਰ ਨੂੰ ਗੁਰਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਭੱਟਮਾਜਰਾ ਨੇ ਥਾਣਾ ਘਨੌਰ ਇਤਲਾਹ ਦਿਤੀ ਕਿ 4 ਦਸੰਬਰ ਨੂੰ ਮੁੱਦਈ ਆਪਣੇ ਪਿੰਡ ਦੇ ਨੰਬਰਦਾਰ ਜਸਵੀਰ ਸਿੰਘ ਨਾਲ ਘਨੋਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਜਦੋਂ ਮੁਦਈ ਬਘੋਰਾ ਮੋੜ ਪਰ ਪੁੱਜਾ ਤਾਂ ਕੁਲਦੀਪ ਸਿੰਘ ,ਗੁਰਮੀਤ ਸਿੰਘ,ਦਵਿੰਦਰ ਸਿੰਘ ਵਾਸੀ ਰੁੜਕਾ ਨੇ ਮੁਦਈ ਦਾ ਮੋਟਰਸਾਇਕਲ ਰੋਕ ਲਿਆ ਅਤੇ ਮੁਦਈ ਦੀ ਬਾਹ ਤੇ ਸੱਟ ਮਾਰ ਕੇ ਮੁਦਈ ਪਾਸੋ ਬੂਲਟ ਮੋਟਰਸਾਇਕਲ ਨੰਬਰ ਪੀ ਬੀ 11 ਸੀ ਵੀ 1427 ਅਤੇ ਮੁਦਈ ਦਾ ON5 + ਫੋਨ ਖੋਹ ਲਿਆ ਜੋ ਮੁਦਈ ਦੇ ਬਿਆਨ ਤੇ ਮੁੱਕਦਮਾ ਦਰਜ਼ ਕਰ ਕੁਲਦੀਪ ਸਿੰਘ ਉਰਫ ਪੰਜਾਬੀ ਅਤੇ ਗੁਰਮੀਤ ਸਿੰਘ ਉਰਫ ਮੀਤਾ ਨੂੰ 5 ਦਸੰਬਰ ਨੂੰ ਗ੍ਰਿਫਤਾਰ ਕਰਕੇ ਦੋਸੀ ਦਾ ਫੋਨ ਬਰਾਮਦ ਕੀਤਾ ਗਿਆ ਅਤੇ 6 ਦਸੰਬਰ ਨੂੰ ਦੋਸੀ ਦਵਿੰਦਰ ਸਿੰਘ ਉਰਫ ਕਾਕਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੇ ਮੁਦਈ ਦਾ ਮੋਟਰਸਾਇਕਲ ਬੂਲਟ ਬਰਾਮਦ ਕੀਤਾ ਗਿਆ ਦੋਸੀਆਨ ਨੂੰ 6 ਦਸੰਬਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ । ਇਸ ਤੋਂ ਇਲਾਵਾ 8 ਦਸੰਬਰ ਨੂੰ ਘਨੌਰ ਪੁਲਿਸ ਵੱਲੋਂ ਦੌਰਾਨੇ ਗਸਤ ਭੈੜੇ ਪੁਰਸਾ ਦੀ ਚੈਕਿੰਗ ਕਰਦੇ ਹੋਏ 2 ਵਿਅਕਤੀ







