ਗਰਮੀ ਤੋਂ ਰਾਹਤ ਪਾਉਣ ਲਈ ਜਾਨ ਦਾਅ ’ਤੇ ਲਾ ਕੇ ਨਹਾ ਰਹੇ ਨੌਜਵਾਨ

Spread the love

ਸ਼੍ਰੀ ਮੁਕਤਸਰ ਸਾਹਿਬ, 23 ਜੂਨ (ਗੁਰਮੀਤ ਕੁਮਾਰ)- ਜਦੋਂ ਵੀ ਗਰਮੀ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਵੱਡੀ ਗਿਣਤੀ ’ਚ ਨੌਜਵਾਨ ਬੱਚੇ ਨਹਿਰਾਂ ਦਾ ਰੁਖ ਕਰ ਲੈਂਦੇ ਹਨ ਤਾਂ ਗਰਮੀ ਦੇ ਮੌਸਮ ’ਚ ਕੁਝ ਰਾਹਤ ਮਿਲ ਸਕੇ ਪਰ ਨਹਿਰਾਂ ’ਚ ਨਹਾਉਣ ਸਮੇਂ ਕਈ ਵਾਰ ਨੌਜਵਾਨ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਜਾਂਦੇ ਹਨ, ਜਿਸ ਕਾਰਨ ਮਾਪਿਆਂ ਦੇ ਨਾਲ-ਨਾਲ ਜ਼ਿਲਾ ਪ੍ਰਸ਼ਾਸਨ ਨੂੰ ਵੀ ਡੁੱਬੇ ਨੌਜਵਾਨਾਂ ਦੀ ਭਾਲ ਕਰਨ ਲਈ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਹਰ ਸਾਲ ਨਹਿਰਾਂ ਤੇ ਦਰਿਆਵਾਂ ਵਿਚ ਨਹਾਉਣ ਸਬੰਧੀ ਜ਼ਿਲਾ ਪ੍ਰਸ਼ਾਸਨ ਵੱਲੋਂ ਪਾਬੰਦੀ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ ਤਾਂ ਕਿ ਕੋਈ ਵੀ ਨਹਿਰਾਂ ਤੇ ਦਰਿਆਵਾਂ ’ਚ ਨਹਾ ਨਾ ਸਕੇ ਅਤੇ ਇਸ ਸਬੰਧੀ ਸਬੰਧਤ ਪੁਲਸ ਸਟੇਸ਼ਨਾਂ ਦੇ ਇੰਚਾਰਜਾਂ ਅਤੇ ਨਹਿਰੀ ਵਿਭਾਗ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਂਦੀ ਹੈ ਤਾਂ ਕਿ ਉਹ ਇਨ੍ਹਾਂ ਨਹਿਰਾਂ ਕਿਨਾਰੇ ਨਹਾਉਣ ਵਾਲਿਆਂ ’ਤੇ ਨਜ਼ਰ ਰੱਖ ਸਕਣ। ਪਰ ਇਸ ਵਾਰ ਲਗਦਾ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਹੁਕਮ ਜਾਰੀ ਕਰਨੇ ਭੁੱਲ ਗਿਆ। ਜਿਸ ਕਾਰਨ ਨੌਜਵਾਨ ਨਹਿਰਾਂ ’ਤੇ ਨਹਾਉਂਦੇ ਆਮ ਨਜ਼ਰ ਆ ਰਹੇ ਹਨ।
ਹਰ ਸਾਲ ਬੇਸ਼ਕੀਮਤੀ ਜਾਨਾਂ ਗੁਆ ਦਿੰਦੇ ਹਨ ਮਾਪਿਆਂ ਦੇ ਪੁੱਤ
ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਕਈ ਛੋਟੀਆਂ, ਵੱਡੀਆਂ ਨਹਿਰਾਂ ਵਿੱਚ ਕਈ ਨੌਜਵਾਨ ਤੇ ਬੱਚੇ ਗਰਮੀ ਤੋਂ ਰਾਹਤ ਪਾਉਣ ਲਈ ਨਹਾਉਣ ਜਾਂਦੇ ਹਨ, ਜਿਨ੍ਹਾਂ ਵਿੱਚ ਕੁਝ ਬੱਚੇ ਆਪਣੀਆਂ ਜਾਨਾਂ ਵੀ ਗੁਆ ਲੈਂਦੇ ਹਨ। ਐਨੀ ਦਿਨੀਂ ਸਕੂਲਾਂ ’ਚ ਛੁੱਟੀਆਂ ਹੋਣ ਕਾਰਨ ਕਈ ਨੌਜਵਾਨ ਤੇ ਬੱਚੇ ਗਰਮੀ ਤੋਂ ਰਾਹਤ ਪਾਉਣ ਲਈ ਸਵੇਰ ਤੋਂ ਹੀ ਨਹਿਰਾਂ ਵੱਲ ਰੁਖ ਕਰ ਲੈਂਦੇ ਹਨ ਅਤੇ ਸਾਰਾ ਦਿਨ ਨਹਿਰਾਂ ਦੇ ਕਿਨਾਰੇ ਨਹਾਉਂਦੇ ਨਜ਼ਰ ਆਉਂਦੇ ਹਨ। ਦੱਸ ਦੇਈਏ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ’ਤੇ ਸਥਿਤ ਪਿੰਡ ਰੁਪਾਣਾ ਅਤੇ ਪਿੰਡ ਸੋਥਾ ਵਿਚੋਂ ਗੁਜ਼ਰਦੀਆਂ ਨਹਿਰਾਂ ਤੇ ਰਜ਼ਬਾਹਿਆਂ ਵਿੱਚ ਕਈਆਂ ਦੀ ਗਿਣਤੀ ਵਿੱਚ ਬੱਚੇ ਤੇ ਨੌਜਵਾਨ ਨਹਾਉਂਦੇ ਆਮ ਦੇਖੇ ਜਾ ਸਕਦੇ ਹਨ ਤੇ ਕਈ ਵਾਰ ਤਾਂ ਸ਼ਰਾਰਤਬਾਜ਼ੀ ’ਚ ਇਹ ਨੌਜਵਾਨ ਇਕ-ਦੂਜੇ ਨੂੰ ਧੱਕੇ ਵੀ ਦਿੰਦੇ ਹਨ, ਜੋ ਕਈ ਨੌਜਵਾਨਾਂ ਤੇ ਬੱਚਿਆਂ ਲਈ ਮੁਸੀਬਤ ਦਾ ਕਾਰਨ ਬਣ ਸਕਦੇ ਹ ਨ। ਜੇਕਰ ਵੇਖਿਆ ਜਾਵੇ ਤਾਂ ਹਰ ਸਾਲ ਗਰਮੀ ਤੋਂ ਰਾਹਤ ਪਾਉਣ ਦੇ ਚੱਕਰ ’ਚ ਮਾਪਿਆਂ ਦੇ ਪੁੱਤ ਆਪਣੀਆਂ ਬੇਸ਼ਕੀਮਤੀ ਜਾਨ ਗੁਆ ਦਿੰਦੇ ਹਨ, ਜਦਕਿ ਇਨ੍ਹਾਂ ’ਚ ਮਰਨ ਵਾਲਿਆਂ ’ਚ ਕਈ ਤਾਂ ਮਾਪਿਆਂ ਦੇ ਇਕਲੌਤੇ ਪੁੱਤ ਵੀ ਸਾਹਮਣੇ ਆਉਂਦੇ ਹਨ।
ਜੇਕਰ ਵੇਖਿਆ ਜਾਵੇ ਤਾਂ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਹਰ ਸਾਲ ਨਹਿਰਾਂ ਤੇ ਦਰਿਆਵਾਂ ’ਚ ਨਹਾਉਣ ’ਤੇ ਪਾਬੰਦੀ ਲਾਈ ਜਾਂਦੀ ਹੈ ਅਤੇ ਇਸ ਸਬੰਧੀ ਸਬੰਧਤ ਥਾਣਿਆਂ ਅਤੇ ਨਹਿਰੀ ਵਿਭਾਗ ਦੀ ਜ਼ਿੰਮੇਵਾਰੀ ਲਾਈ ਜਾਂਦੀ ਹੈ ਤਾਂ ਕਿ ਉਹ ਨਹਿਰਾਂ ’ਚ ਨੌਜਵਾਨਾਂ ਨੂੰ ਨਹਾਉਣ ’ਤੇ ਰੋਕਣ ਪਰ ਇਸ ਵਾਰ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਈ ਵੀ ਪਾਬੰਦੀ ਦੇ ਹੁਕਮ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਨੌਜਵਾਨ ਵੱਡੀ ਗਿਣਤੀ ਵਿਚ ਨਹਿਰਾਂ ’ਚ ਨਹਾਉਦੇ ਆਮ ਨਜ਼ਰ ਆਉਂਦੇ ਹਨ ਜੋ ਕਿ ਕਦੀ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ।
ਮਾਪਿਆਂ ਨੂੰ ਸੁਚੇਤ ਹੋਣ ਦੀ ਲੋੜ
ਹਰ ਸਾਲ ਨਹਿਰਾਂ ’ਚ ਨਹਾਉਂਦੇ ਸਮੇਂ ਬੱਚਿਆਂ ਦੇ ਡੁੱਬਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਉਸ ਦੇ ਬਾਵਜੂਦ ਨਾ ਤਾਂ ਬੱਚਿਆਂ ਨੂੰ ਕੋਈ ਡਰ ਨਹੀਂ ਆਉਂਦਾ ਹੈ ਅਤੇ ਨਾ ਹੀ ਇਸ ਸਬੰਧੀ ਬੱਚਿਆਂ ਦੇ ਮਾਪੇ ਸੁਚੇਤ ਹਨ, ਜਿਸ ਕਾਰਨ ਬੇਧੜਕ ਹੋ ਕੇ ਨੌਜਵਾਨ ਬੱਚੇ ਗਰਮੀ ਤੋਂ ਬਚਣ ਲਈ ਨਹਿਰਾਂ ਦੇ ਵੱਲ ਰੁਖ ਕਰਦੇ ਹਨ ਪਰ ਗਰਮੀ ਤੋਂ ਰਾਹਤ ਦੇ ਚੱਕਰ ’ਚ ਕਈ ਨੌਜਵਾਨ ਆਪਣੀ ਕੀਮਤੀ ਜਾਨ ਗਵਾ ਦਿੰਦੇ ਹਨ। ਇਸ ਸਬੰਧੀ ਮਾਪਿਆਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਅਤੇ ਆਪਣੇ ਬੱਚਿਆਂ ਨੂੰ ਨਹਿਰਾਂ, ਦਰਿਆਵਾਂ ਤੇ ਜਾਣ ਤੋਂ ਰੋਕਣ ਦੀ ਲੋੜ ਹੈ।

  • Related Posts

    ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਵੱਲੋਂ ਸਮਰਾਲਾ ਤੇ ਖੰਨਾ ਦੇ ਪੁਲਿਸ ਥਾਣਿਆਂ ਦਾ ਅਚਨਚੇਤ ਨਿਰੀਖਣ ਹਾਜ਼ਰੀ, ਰਿਕਾਰਡ, ਸੁਰੱਖਿਆ ਪ੍ਰਬੰਧਾਂ ਅਤੇ ਐਮਰਜੈਂਸੀ ਤਿਆਰੀਆਂ ਦੀ ਕੀਤੀ ਸਮੀਖਿਆ, ਲੋਕ-ਕੇਂਦਰਿਤ ਪੁਲਿਸਿੰਗ ‘ਤੇ ਦਿੱਤਾ ਜ਼ੋਰ

    Spread the love

    Spread the love ਸਮਰਾਲਾ 12 ਜੁਲਾਈ (ਮੁਕੇਸ਼ ਵਰਮਾ)ਪੁਲਿਸ ਜ਼ਿਲ੍ਹਾ ਖੰਨਾ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ, ਪਾਰਦਰਸ਼ੀ ਅਤੇ ਜਵਾਬਦੇਹ ਬਣਾਉਣ ਦੇ ਉਦੇਸ਼ ਨਾਲ ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਡਾ. ਦਰਪਣ ਆਹਲੂਵਾਲੀਆ (ਆਈ.ਪੀ.ਐੱਸ.)…

    ਸਮਰਾਲਾ ‘ਚ ਪਹਿਲਾ ਵਿਸ਼ਾਲ ਗੁਰਮਤਿ ਸਮਾਗਮ 13 ਤੇ 14 ਜੁਲਾਈ ਨੂੰ, ਸੰਤ ਬਾਬਾ ਜੀਵਨ ਸਿੰਘ ਜੀ ਬਗੀਚੀ ਵਾਲੇ ਸੰਗਤਾਂ ਨੂੰ ਕਰਨਗੇ ਨਿਹਾਲ

    Spread the love

    Spread the loveਸਮਰਾਲਾ, 12 ਜੁਲਾਈ (ਮੁਕੇਸ਼ ਵਰਮਾ) ਸਮਰਾਲਾ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ 13 ਅਤੇ 14 ਜੁਲਾਈ 2026 ਨੂੰ ਸਰਕਾਰੀ ਕੰਨਿਆ ਸਕੂਲ ਸਮਰਾਲਾ (ਲੁਧਿਆਣਾ) ਨੇੜੇ ਸੰਘੂ…

    Leave a Reply

    Your email address will not be published. Required fields are marked *