ਜਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਕਾਰਨ ਭਤੀਜੇ ਵੱਲੋਂ ਜਖਮੀ ਚਾਚੇ ਨੇ ਤੋੜਿਆ ਦਮ

Spread the love

 ਮਮਦੋਟ, 14 ਦਸਬੰਰ ( ਹਰਪ੍ਰੀਤ ਸਿੰਘ ਹੈਪੀ ) ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਸੇਠਾ ਵਾਲਾ ਵਿਖੇ ਬੀਤੇ ਦਿਨੀ ਹੋਏ ਜਮੀਨੀ ਵਿਵਾਦ ਨੂੰ ਲੈ ਕੇ ਹੋਈ ਲੜਾਈ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੇਠਾ ਵਾਲਾ ਵਿਖੇ ਜਮੀਨੀ ਦੇ ਝਗੜੇ ਨੂੰ ਲੈ ਕੇ ਦੋ ਭਰਾਵਾਂ ਦੀ ਆਪਸ ਵਿੱਚ ਹੋਈ ਲੜਾਈ ਕਾਰਨ ਜਖਮੀ ਹੋਏ ਜੇਰੇ ਇਲਾਜ ਫਿਰੋਜਪੁਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਸੰਬੰਧ ਮਮਦੋਟ ਥਾਣਾ ਵਿਖੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾ ਵਿੱਚ ਹਰਮੇਸ਼ ਸਿੰਘ ਪੁੱਤਰ ਹਰਨਾਮ ਸਿੰਘ ਨੇ ਦੱਸਿਆ ਕਿ ਮਿਤੀ 22 ਨਵੰਬਰ ਨੂੰ ਕਰੀਬ ਸਾਢੇ ਗਿਆਰਾ ਵਜੇ ਮੇਰਾ ਚਾਚਾ ਚਿਮਨ ਸਿੰਘ ਅਤੇ ਮੇਰਾ ਪਿਤਾ ਹਰਨਾਮ ਸਿੰਘ ਅਤੇ ਮੈਂ ਅਸੀਂ ਸੁਖਵਿੰਦਰ ਸਿੰਘ ਨੰਬਰਦਾਰ ਦੇ ਘਰ ਵੱਲ ਜਾ ਰਹੇ ਸੀ, ਉਸਨੇ ਸਾਡਾ ਜਮੀਨ ਸੰਬੰਧੀ ਫੈਸਲਾ ਕਰਵਾਇਆ ਸੀ, ਜੋ ਜਮੀਨ ਮੇਰੇ ਚਾਚਾ ਮੱਖਣ ਸਿੰਘ ਨੇ ਜਮੀਨ ਵਾਹ ਲਈ ਸੀ। ਇਹ ਕਿ ਮੇਰਾ ਚਾਚਾ ਚਿਮਨ ਸਿੰਘ ਸਾਡੇ ਤੋਂ ਥੋੜਾ ਅੱਗੇ ਜਾ ਰਿਹਾ ਸੀ। ਰਸਤੇ ਵਿੱਚ ਮੱਖਣ ਸਿੰਘ ਪੁੱਤਰ ਜੱਗਾ ਸਿੰਘ, ਅਜੇ ਸਿੰਘ ਪੁੱਤਰ ਮੱਖਣ ਸਿੰਘ, ਸੰਦੀਪ ਸਿੰਘ ਪੁੱਤਰ ਮੱਖਣ ਸਿੰਘ ਅਤੇ ਮਾਇਆ ਬੀਬੀ ਪਤਨੀ ਮੱਖਣ ਸਿੰਘ ਆਦਿ ਨੇ ਮੇਰੇ ਚਾਚੇ ਚਿਮਨ ਸਿੰਘ ਤੇ ਲਲਕਾਰਾ ਮਾਰਦੇ ਹੋਏ ਹਮਲਾ ਕਰ ਦਿੱਤਾ। ਉਸ ਤੋਂ ਬਾਅਦ ਮੇਰਾ ਪਿਤਾ ਮੈਨੂੰ ਛਡਾਉਣ ਲਈ ਅੱਗੇ ਹੋਇਆ ਤਾਂ ਦੋਸ਼ੀਆਂ ਨੇ ਮੇਰੇ ਪਿਤਾ ਤੇ ਵੀ ਹਮਲਾ ਕਰ ਦਿੱਤਾ। ਇਹ ਕਿ ਜਦੋਂ ਅਸੀ ਮਾਰਤਾ-ਮਾਰਤਾ ਦਾ ਰੌਲਾ ਪਾਇਆ ਤਾਂ ਉਕਤ ਦੋਸ਼ੀ ਹਥਿਆਰਾਂ ਸਮੇਤ ਉਥੋਂ ਦੌੜ ਗਏ। ਹਰਮੇਸ਼ ਸਿੰਘ ਨੇ ਆਪਣੇ ਬਿਆਨਾ ਵਿੱਚ ਅੱਗੇ ਦੱਸਿਆ ਕਿ ਵਜ੍ਹਾ ਰੰਜਸ਼ ਇਹ ਹੈ ਕਿ ਮੇਰੇ ਦਾਦਾ ਜੱਗਾ ਸਿੰਘ ਦੇ ਮਰਨ ਤੋਂ ਬਾਅਦ ਉਸਦੀ ਜਮੀਨ ਵਿੱਚੋਂ ਸਾਨੂੰ ਤਿੰਨ ਤਿੰਨ ਕਨਾਲਾ ਜਮੀਨ ਹਿੱਸੇ ਆਈ ਸੀ, ਉਸ ਜਮੀਨ ਤੇ ਮੇਰਾ ਚਾਚਾ ਮੱਖਣ ਸਿੰਘ ਦੁਬਾਰਾ ਕਬਜਾ ਕਰਨਾ ਚਾਹੁੰਦਾ ਹੈ। ਜਿਸ ਕਰਕੇ ਇਹਨਾਂ ਸਾਰਿਆਂ ਨੇ ਹਮ ਮਸ਼ਵਰਾ ਹੋ ਕੇ ਸਾਨੂੰ ਘੇਰ ਕੇ ਰਸਤਾ ਰੋਕ ਕੇ ਸੱਟਾ ਮਾਰੀਆਂ ਹਨ। ਇਸ ਤੋਂ ਬਾਅਦ ਸਾਨੂੰ ਸੱਟਾ ਲੱਗੀਆਂ ਹੋਣ

ਕਾਰਨ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ। ਇਹਨਾਂ ਜਖਮਾਂ ਦੀ ਤਾਬ ਨਾ ਝੱਲਦਾ ਹੋਇਆ ਮੇਰਾ ਚਾਚਾ ਚਿਮਨ ਸਿੰਘ ਮਿਤੀ 13-12-2024 ਨੂੰ ਦਮ ਤੋੜ ਗਿਆ ਹੈ।  ਇਸ ਸੰਬੰਧੀ ਥਾਣਾ ਮਮਦੋਟ ਵਿਖੇ ਉਕਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਤਫਤੀਸ਼ ਜਾਰੀ ਹੈ।

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *