ਡਰੱਗ ਇੰਸਪੈਕਟਰ ਤੇ ਪੁਲਿਸ ਦੇ ਸਾਂਝੇ ਅਪ੍ਰੇਸ਼ਨ ਦੋਰਾਨ ਸ਼ਹਿਰ ਦੇ ਮੈਸਰਜ ਸ਼ਿਵ ਸ਼ਕਤੀ ਇੰਟਰਪਰਾਇਜ ਤੇ ਕੀਤੀ ਗਈ ਛਾਪੇਮਾਰੀ।

Spread the love

ਫਿਰੋਜਪੁਰ 6 ਅਪ੍ਰੈਲ (ਅਸ਼ੋਕ ਭਾਰਦਵਾਜ) ਪੰਜਾਬ ਸਰਕਾਰ ਵਲੋ “ਯੁੱਧ ਨਸ਼ਿਆ ਵਿਰੁੱਧ” ਤਹਿਤ ਵਿੱਢੀ ਗਈ ਮੁਹਿੰਮ ਨੂੰ ਉਸ ਸਮੇ ਬੜਾ ਵੱਡਾ ਹੁੰਗਾਰਾ ਮਿਲਿਆ ਜਦੋ ਪੁਲਿਸ ਦੇ ਨਾਲ ਨਾਲ ਡਰੱਗ ਵਿਭਾਗ ਫਿਰੋਜ਼ਪੁਰ ਵਲੋ ਮੈਡੀਕਲ ਨਸ਼ਾ ਮਾਫੀਆ ਤੇ ਨਕੇਲ ਕੱਸਣ ਲਈ ਡਰੱਗ ਵਿਭਾਗ ਤੇ ਪੰਜਾਬ ਪੁਲਿਸ ਦੇ ਸਾਂਝੇ ਉਪਰੇਸ਼ਨ ਦੋਰਾਨ ਸ਼ਹਿਰ ਦੇ ਮੈਸਰਜ ਸ਼ਿਵ ਸ਼ਕਤੀ ਇੰਟਰਪਰਾਇਜ ਨੇੜੇ ਬੱਸ ਸਟੈਂਡ ਫਿਰੋਜ਼ਪੁਰ ਸ਼ਹਿਰ ਤੇ ਅਚਨਚੇਤ ਰੇਡ ਕੀਤੀ ਗਈ ਤਾਂ ਉਥੋ ਬੜੀ ਵੱਡੀ ਮਾਤਰਾ ਚ ਪਾਬੰਦੀ ਸ਼ੁਦਾ ਗੋਲੀਆਂ ਕੈਪਸੂਲ ਆਦਿ ਬਰਾਮਦ ਕੀਤੇ ਗਏ ਜਿੰਨਾ ਨੂੰ ਕੇ ਦੁਕਾਨਦਾਰ ਵਲੋ ਵਿਕਰੀ ਰਿਕਾਰਡ ਵਿੱਚ ਪੇਸ਼ ਨਹੀ ਕੀਤਾ ਗਿਆ ਤੇ ਤਕਰੀਬਨ 15440 ਰੁਪਏ ਦੀਆਂ 7 ਕਿਸਮ ਗੋਲੀਆਂ ਕੈਪਸੂਲ ਵਿਭਾਗ ਵਲੋ ਆਪਣੇ ਕਬਜੇ ਵਿੱਚ ਲੈ ਲਿਆ ਗਿਆ ਹੈ ਤੇ ਟੀਮ ਵਲੋ ਦੁਕਾਨ ਮਾਲਕ ਰਜਿੰਦਰ ਕੁਮਾਰ ਨੂੰ ਹਿਰਾਸਤ ਚ ਲੈ ਕੇ ਹੋਰ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਉਸ ਦੇ ਗੈਰ ਲਾਇਸੈਂਸੀ ਗੋਦਾਮ ਤੇ ਵੀ ਚੈਕਿੰਗ ਕੀਤੀ ਗਈ ਜਿਥੋ ਕਿ ਤਕਰੀਬਨ 2, 82,641 ਰੁਪਏ ਦੀਆਂ ਵੈਧ ਡਰੱਗ ਲਾਇਸੈਂਸ ਦੀਆਂ ਦਵਾਈਆਂ ਬਰਾਮਦ ਕੀਤੀਆ ਗਈਆ ਤੇ ਤਿੰਨ ਦਵਾਈਆਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਤੇ ਨਮੂਨਿਆ ਦਾ ਰਿਜ਼ਲਟ ਆਉਣ ਤੇ ਹੋਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੀਡੀਆ ਨਾਲ ਗੱਲਬਾਤ ਕਰਦਿਆ ਡਰੱਗ ਇੰਸਪੈਕਟਰ ਮੈਡਮ ਸੋਨੀਆ ਗੁਪਤਾ ਹੁਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤਹਿਤ ਮੈਡੀਕਲ ਨਸ਼ਾ ਮਾਫੀਆ ਦਾ ਨੈਟਵਰਕ ਤੋੜਨ ਲਈ ਹਰ ਰੋਜ ਚੈਕਿੰਗ ਜਾਰੀ ਹੈ ਸੋ ਚੈਕਿੰਗ ਦੋਰਾਨ ਅਗਰ ਕੋਈ ਵੀ ਮੈਡੀਕਲ ਨਸ਼ਾ ਮਾਫੀਆ ਫੜਿਆ ਜਾਂਦਾ ਹੈ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ। ਸੋ ਮੀਡੀਆ ਰਾਹੀ ਮੇਰੀ ਉਹਨਾਂ ਸ਼ਰਾਰਾਤੀ ਅਨਸਰਾਂ ਨੂੰ ਸਖਤ ਚੇਤਾਵਨੀ ਹੈ ਕਿ ਉਹ ਮੈਡੀਕਲ ਨਸ਼ਾ ਪੂਰਨ ਤੋਰ ਤੇ ਬੰਦ ਕਰਨ ਨਹੀ ਤਾਂ ਤੁਰੰਤ ਪ੍ਰਭਾਵ ਤੇ ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ। ਉਹਨਾਂ ਅੱਗੇ ਦੱਸਿਆ ਕਿ ਸਾਰੇ ਜਿਲੇ ਦੇ ਕੈਮਿਸਟ ਸਮੇ ਸਮੇ ਤੇ ਡਰੱਗ ਵਿਭਾਗ ਪੰਜਾਬ ਦੀਆਂ ਹਦਾਇਤਾਂ ਦਾ ਪਾਲਣ ਕਰਨ।

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *