ਪਿੰਡ ਸੇਖੂ ਦੇ ਕਾਰੋਬਾਰੀ ਲਗਾ ਰਹੇ ਸਰਕਾਰ ਨੂੰ ਕਰੋੜਾਂ ਦਾ ਚੂਨਾ।

Spread the love

 ਪਿੰਡ ਤੋਂ ਬਾਅਦ ਸ਼ਹਿਰ ਵਿੱਚੋਂ ਵੀ ਬਿਨਾਂ ਮਾਰਕੀਟ ਫੀਸ ਦੇ ਕਰ ਰਹੇ ਖਰੀਦ।

ਰਾਮਾ ਮੰਡੀ, 4 ਦਸੰਬਰ, (ਅਸ਼ੋਕ ਕੁਮਾਰ). ਨੇੜਲੇ ਪਿੰਡ ਸੇਖੂ ਦੇ ਵਪਾਰੀਆਂ ਦੇ ਹੋਂਸਲੇ ਦਿਨੋ ਦਿਨ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਪਹਿਲਾਂ ਪਿੰਡ ਵਿੱਚ ਹੀ ਝੋਨੇ ਦਾ ਵਪਾਰ ਬਿਨਾਂ ਕਿਸੇ ਮਾਰਕੀਟ ਫੀਸ ਦੇ ਕਰਕੇ ਮਾਰਕੀਟ ਕਮੇਟੀ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਤੋਂ ਬਾਅਦ ਹੁਣ ਇਨਾ ਵਪਾਰੀਆਂ ਨੇ ਸ਼ਹਿਰ ਵਿੱਚ ਵੀ ਧਾਵਾ ਬੋਲ ਦਿੱਤਾ ਹੈ ਅਤੇ ਇਹਨਾਂ ਵੱਲੋਂ ਸ਼ਹਿਰ ਵਿੱਚੋਂ ਵੀ ਬਿਨਾਂ ਕਿਸੇ ਮਾਰਕੀਟ ਫੀਸ ਦੇ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ ਜਿਸ ਨਾਲ ਨਾ ਸਿਰਫ ਸਰਕਾਰ ਦੇ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ ਉਥੇ ਹੀ ਦੂਸਰੇ ਪਾਸੇ ਹੋਰ ਖਰੀਦਦਾਰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਇੱਕ ਖਰੀਦਦਾਰ ਨੇ ਦੱਸਿਆ ਕਿ ਇਸ ਤਰ੍ਹਾਂ ਕੁਝ ਵਪਾਰੀਆਂ ਵੱਲੋਂ ਸ਼ਹਿਰ ਵਿੱਚ ਬਿਨਾਂ ਕਿਸੇ ਲਾਇਸੰਸ ਅਤੇ ਮਾਰਕੀਟ ਫੀਸ ਭਰੇ ਝੋਨਾ ਖਰੀਦਣ ਨਾਲ ਉਹਨਾਂ ਨੂੰ ਭਾਰੀ ਨੁਕਸਾਨ ਝਨਾ ਪੈ ਰਿਹਾ ਹੈ। ਕਿਉਂਕਿ ਨਾ ਤਾਂ ਇਹਨਾਂ ਵਪਾਰੀਆਂ ਨੂੰ ਕੋਈ ਮਾਰਕੀਟ ਫੀਸ ਭਾਰੀ ਜਾਂਦੀ ਹੈ ਅਤੇ ਨਾ ਹੀ ਹੋਰ ਕਿਸੇ ਤਰ੍ਹਾਂ ਦਾ ਖਰਚਾ ਪੈਂਦਾ ਹੈ ਜਿਸ ਦੇ ਚਲਦਿਆਂ ਇਹ ਝੋਨੇ ਦੀ ਖਰੀਦ ਕੁਝ ਉੱਚੇ ਮੁੱਲ ਤੇ ਕਰ ਲੈਂਦੇ ਹਨ ਅਤੇ ਜਦੋਂ ਕਿ ਨਿਯਮਾਂ ਮੁਤਾਬਿਕ ਖਰੀਦ ਕਰਨ ਦੇ ਬਾਵਜੂਦ ਉਹ ਖਾਲੀ ਹੱਥ ਬੈਠੇ ਹਨ। ਉਹਨਾਂ ਕਿਹਾ ਕਿ ਪਹਿਲਾਂ ਇਹ ਵਪਾਰੀ ਸਿਰਫ ਪਿੰਡ ਤੱਕ ਹੀ ਸੀਮਿਤ ਸਨ ਅਤੇ ਇਹਨਾਂ ਵੱਲੋਂ ਪਿੰਡ ਵਿੱਚ ਹੀ ਵਪਾਰ ਕਰਕੇ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਸੀ ਪਰ ਹੁਣ ਇਹ ਵਪਾਰੀ ਸ਼ਹਿਰ ਵਿੱਚ ਵੀ ਆ ਗਏ ਹਨ ਅਤੇ ਇਹਨਾਂ ਵੱਲੋਂ ਉਹਨਾਂ ਦੀ ਰੋਜੀ ਰੋਟੀ ਖੋਹੀ ਜਾ ਰਹੀ ਹੈ।ਉਹਨਾਂ

Samsung

ਕਿਹਾ ਕਿ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਇਹ ਕੰਮ ਚੱਲਣਾ ਸੰਭਵ ਨਹੀਂ ਹੈ।ਉਨਾ ਕਿਹਾ ਕਿ ਇਸ ਪੂਰੇ ਘੁਟਾਲੇ ਵਿੱਚ ਡੀਐਮਓ ਦਫਤਰ ਤੋਂ ਲੈ ਕੇ ਮਾਰਕਟ ਕਮੇਟੀ ਦੇ ਸਥਾਨਕ ਅਧਿਕਾਰੀ ਤੱਕ ਸ਼ਾਮਿਲ ਹਨ ਅਤੇ ਉਹਨਾਂ ਵੱਲੋਂ ਇਨਾ ਵਪਾਰੀਆਂ ਨੂੰ ਇਹ ਗੈਰ ਕਾਨੂੰਨੀ ਕੰਮ ਕਰਨ ਦੀ ਖੁੱਲ ਦਿੱਤੀ ਜਾ ਰਹੀ ਹੈ। ਉਨਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਇਨਾ ਵਪਾਰੀਆਂ ਦੇ ਪਿੰਡ ਦੇ ਗੁਦਾਮਾਂ ਦੀ ਜਾਂਚ ਕਰਨ ਅਤੇ ਨਾਲ ਹੀ ਇਹਨਾਂ ਦੇ ਲਾਈਸੈਂਸ ਆਦਿ ਚੈੱਕ ਕਰਨ ਦੀ ਮੰਗ ਕੀਤੀ ਅਤੇ ਦੋਸ਼ੀ ਪਾਏ ਜਾਣ ਤੇ ਇਹਨਾਂ ਨੂੰ ਜੇਲ ਭੇਜਣ ਦੀ ਮੰਗ ਕੀਤੀ।

More News

Youtube

Facebook

Whatsapp

Home

 

  • Related Posts

    ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ

    Spread the love

    Spread the loveਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ…

    ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ ਅਤੇ ਸੋਨੇ ਦੀਆਂ ਵਾਲੀਆਂ ਚੋਰੀ ਕਰਨ ਦੇ ਦੋਸ਼- ਡੰਡਿਆਂ, ਬੇਸਬਾਲ ਤੇ ਕਾਪਿਆਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 14 ਸਤੰਬਰ (ਮਨਜੀਤ ਸਿੱਧੂ):- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ, ਸਾਮਾਨ ਨੁਕਸਾਨਣ ਅਤੇ ਸੋਨੇ ਦੀਆਂ ਵਾਲੀਆਂ…

    Leave a Reply

    Your email address will not be published. Required fields are marked *