ਪੀੜ੍ਹਤ ਪਰਿਵਾਰਾਂ ਵਲੋਂ ਥਾਣੇ ਮੂਹਰੇ ਰੋਸ-ਮੁਜ਼ਾਹਰਾ  

Spread the love
 ਤਿੰਨ ਸਾਲਾਂ ਤੋਂ ਧਰਨੇ ‘ਤੇ ਬੈਠੇ ਪੀੜ੍ਹਤਾਂ ਨੂੰ ਨਿਆਂ ਕਦੋਂ ਮਿਲੂ?
ਜਗਰਾਉਂ 17 ਫਰਵਰੀ ( ਜਸਵਿੰਦਰ ਸਿੰਘ ਡਾਂਗੀਆ) ਤੱਤਕਾਲੀ ਕਥਿਤ ਐਸ.ਐਚ.ਓ. ਤੇ ਏ.ਐਸ.ਆਈ. ਵਲੋਂ ਨਜਾਇਜ਼ ਹਿਰਾਸਤ ‘ਚ ਅਨੁਸੂਚਿਤ ਜਾਤੀ ਦੇ ਦੋ ਪਰਿਵਾਰਾਂ ‘ਤੇ ਕੀਤੇ ਘਿਓਣੇ ਅੱਤਿਆਚਾਰਾਂ ਖਿਲਾਫ਼ ਸਥਾਨਕ ਥਾਣੇ ਮੂਹਰੇ ਤਿੰਨ ਸਾਲਾਂ ਚੱਲ ਰਹੇ ਅਣਮਿਥੇ ਸਮੇਂ ਦੇ ਪੱਕੇ ਧਰਨੇ ਵਿੱਚ ਅੱਜ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਕੁਲਾਰ, ਪੁਲਿਸ ਜਬਰ ਵਿਰੋਧੀ ਫਰੰਟ ਦੇ ਪ੍ਰਧਾਨ ਗੁਰਦੇਵ ਸਿੰਘ ਮੁੱਲਾਂਪੁਰ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਜਸਪ੍ਰੀਤ ਸਿੰਘ ਢੋਲਣ, ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਭਰਪੂਰ ਸਿੰਘ ਛੱਜਾਵਾਲ ਤੇ ਸੀਟੂ ਆਗੂ ਨਿਰਮਲ ਸਿੰਘ ਧਾਲੀਵਾਲ ਸਮੇਤ ਪੀੜਤ ਪਰਿਵਾਰਾਂ ਵਲੋਂ ਰੋਸ ਮੁਜਾਹਰਾ ਕਰਦਿਆਂ ਮੁਕੱਦਮੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਅਤੇ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ ਦੇ ਆਦੇਸ਼ਾਂ ਅਨੁਸਾਰ ਮੁਆਵਜਾ, ਪੈਨਸ਼ਨ ਤੇ ਤਰਸ ਦੇ ਅਧਾਰ ‘ਤੇ ਨੌਕਰੀ ਦੇਣ ਦੀ ਮੰਗ ਕੀਤੀ ਗਈ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਭਰਪੂਰ ਸਿੰਘ ਛੱਜਾਵਾਲ, ਭਾਈ ਜਸਪ੍ਰੀਤ ਸਿੰਘ, ਦਰਸ਼ਨ ਸਿੰਘ ਧਾਲੀਵਾਲ ਤੇ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਪੀੜਤ ਪਰਿਵਾਰ ਹਮਦਰਦ ਜੱਥੇਬੰਦੀਆਂ ਦੇ ਸਹਿਯੋਗ ਨਾਲ ਕਰੀਬ ਤਿੰਨ ਸਾਲਾਂ ਤੋਂ ਪੱਕੇ ਧਰਨੇ’ਤੇ ਬੈਠੇ ਹਨ ਪਰ ਪੁਲਿਸ ਅਤੇ ਸਿਵਲ ਅਧਿਕਾਰੀਆਂ ਨੇ ਅੱਖਾਂ ਤੇ ਕੰਨ ਪੂਰੀ ਤਰ੍ਹਾਂ ਬੰਦ ਕੀਤੇ ਹਨ? ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਰਾਜ ਅਤੇ ਕੇਂਦਰੀ ਕਮਿਸ਼ਨ ਦੇ ਆਦੇਸ਼ਾਂ ਨੂੰ ਵੀ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ “ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ ਦੇ ਹੁਕਮਾਂ ਅਤੇ ਪ੍ਰੀਵੈਂਸ਼ਨ ਆਫ ਐਟਰੋਸਿਟੀਜ਼ ਐਕਟ-1989 ਰੂਲ਼ 1995 ਸੋਧਿਤ 2016 ਅਨੁਸਾਰ ਸਾਰੇ ਪੀੜ੍ਹਤਾਂ ਨੂੰ ਨੌਰਮ ਤਹਿਤ ਬਣਦਾ ਮੁਆਵਜ਼ਾ, ਤਰਸ ਅਧਾਰਿਤ ਨੌਕਰੀ, ਪੀੜ੍ਹਤ ਮਾਤਾ ਨੂੰ ਪੈਨਸ਼ਨ ਅਤੇ ਲੰਘੇ ‘ਚ ਹੋਏ ਆਰਥਿਕ ਨੁਕਸਾਨ ਦੇ ਕਰਵਾਏ ਸਰਵੇਖਣ ਅਨੁਸਾਰ ਅਦਾਇਗੀ ਪੀੜ੍ਹਤ ਪਰਿਵਾਰਾਂ ਨੂੰ ਕੀਤੀ ਜਾਵੇ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦ ਤੱਕ ਪੀੜ੍ਹਤਾਂ ਨੂੰ ਨਿਆਂ ਨਹੀਂ ਮਿਲਦਾ ਸੰਘਰਸ਼ ਜਾਰੀ ਰਹੇਗਾ। ਇਕ ਵੱਖਰੇ ਬਿਆਨ ‘ਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਅਧਿਕਾਰੀਆਂ ‘ਤੇ ਨਿਯਮਾਂ ਦੀ ਘੋਰ ਅਵੱਗਿਆ ਕਰਨ ਦਾ ਦੋਸ਼ ਲਗਾਇਆ ਉਨ੍ਹਾਂ ਪੁਲਿਸ ਅੱਤਿਆਚਾਰ ਤੋਂ ਪੀੜ੍ਹਤ ਬੀਬੀ ਮਨਪ੍ਰੀਤ ਕੌਰ ਨੂੰ
ਦਰਜ ਮੁਕੱਦਮੇ ‘ਚ “ਪੀੜ੍ਹਤਾ ਵਜੋਂ” ਸ਼ਾਮਲ ਕਰਨ ਦੀ ਮੰਗ ਤੇ ਵੀ ਜੋਰ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੌਕੇ ਦੇ ਅਧਿਕਾਰੀਆਂ ਨੇ ਜਾਣਬੁੱਝ ਕੇ ਪੀੜ੍ਹਤਾ ਦਾ ਨਾਮ ਸ਼ਾਮਲ਼ ਨਹੀਂ ਕੀਤਾ ਜਦਕਿ ਬੀਬੀ ਮਨਪ੍ਰੀਤ ਕੌਰ ਦਾ ਪਰਿਵਾਰ ਪੁਲਿਸ ਅੱਤਿਆਚਾਰਾਂ ਤੋਂ ਬੁਰੀ ਤਰ੍ਹਾਂ ਪੀੜਤ ਹੈ। ਮੁਦਈ ਮੁਕੱਦਮਾ ਨੇ ਕਿਹਾ ਕਿ ਹੁਣ ਜਦੋਂ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਅਤੇ ਡਾਇਰੈਕਟਰ ਬਿਉਰੋ ਵਲੋਂ ਵਾਰ-ਵਾਰ ਪੀੜ੍ਹਤਾ ਦਾ ਨਾਮ ਮੁਕੱਦਮੇ ਵਿੱਚ ਸ਼ਾਮਲ਼ ਕਰਨ ਲਈ ਲਿਖਿਆ ਜਾ ਰਿਹਾ ਹੈ ਤਾਂ ਜਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਕੀ ਦਿੱਕਤ ? ਆਗੂਆਂ ਨੇ ਪ੍ਰਣ ਦੁਹਰਾਇਆ ਕਿ ਇਨਸਾਫ਼ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਸਮੇਂ ਪੀੜ੍ਹਤ ਮਾਤਾ ਸੁਰਿੰਦਰ ਕੌਰ, ਦਰਸ਼ਨ ਸਿੰਘ, ਕਮਲਜੀਤ ਕੌਰ, ਹਰੀ ਸਿੰਘ ਚਚਰਾੜੀ, ਗੁਰਦੀਪ ਸਿੰਘ ਸਬੱਦੀ, ਕੁਲਦੀਪ ਸਿੰਘ ਸਿੱਧੂ, ਅਜਾਇਬ ਸਿੰਘ ਅਖਾੜਾ, ਬਾਪੂ ਦਲੀਪ ਸਿੰਘ ਅਖਾੜਾ, ਸੋਹਣ ਸਿੰਘ ਸਬੱਦੀ, ਹਰਪਾਲ ਸਿੰਘ ਸਬੱਦੀ, ਵਰਿੰਦਰ ਕੁਮਾਰ ਜਗਰਾਓਂ ਆਦਿ ਹਾਜ਼ਰ ਸਨ।
  • Related Posts

    ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ

    Spread the love

    Spread the loveਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ…

    ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ ਅਤੇ ਸੋਨੇ ਦੀਆਂ ਵਾਲੀਆਂ ਚੋਰੀ ਕਰਨ ਦੇ ਦੋਸ਼- ਡੰਡਿਆਂ, ਬੇਸਬਾਲ ਤੇ ਕਾਪਿਆਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 14 ਸਤੰਬਰ (ਮਨਜੀਤ ਸਿੱਧੂ):- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ, ਸਾਮਾਨ ਨੁਕਸਾਨਣ ਅਤੇ ਸੋਨੇ ਦੀਆਂ ਵਾਲੀਆਂ…

    Leave a Reply

    Your email address will not be published. Required fields are marked *