ਫਰੀਦਕੋਟ ਪੁਲਿਸ ਵੱਲੋਂ ਮੈਡੀਕਲ ਹਸਪਤਾਲ ਫਰੀਦਕੋਟ ਵਿੱਚ ਦਾਖਲ ਮਰੀਜਾ ਅਤੇ ਉਹਨਾਂ ਦੇ ਵਾਰਿਸਾ ਦੇ ਮੋਬਾਇਲ ਅਤੇ ਵਹੀਕਲ ਚੋਰੀ ਕਰਨ ਵਾਲੇ ਚੋਰ ਨੂੰ ਚੋਰੀ ਦੇ 03 ਮੋਬਾਇਲ ਫੋਨਾ ਅਤੇ 02 ਮੋਟਰਸਾਈਕਲਾਂ ਸਮੇਤ ਕੀਤਾ ਕਾਬੂ, ਪਹਿਲਾ ਵੀ ਦਰਜ ਹੈ ਚੋਰੀ ਸਬੰਧੀ ਮੁਕੱਦਮਾ।*

Spread the love

ਮਿਤੀ 15 ਅਪ੍ਰੈਲ 2025(ਗੁਰਦੀਪ ਸਿੰਘ ਢਿੱਲੋਂ)ਡਾ. ਪ੍ਰਗਿਆ ਜੈਨ ਆਈ.ਪੀ.ਐਸ, ਐਸ.ਐਸ.ਪੀ ਫਰੀਦਕੋਟ ਦੀ ਦ੍ਰਿੜ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਜ਼ਿਲ੍ਹੇ ‘ਚ ਮਾੜੇ ਅਨਸਰਾਂ ਖਿਲਾਫ ਇਕ ਜ਼ੋਰਦਾਰ ਅਤੇ ਨਿਰੰਤਰ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਫਰੀਦਕੋਟ ਪੁਲਿਸ ਵੱਲੋਂ ਰੇਡਾਂ ਕਰਕੇ ਅਜਿਹੇ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਇੱਕ ਹੋਰ ਸਫਲਤਾ ਹਾਸਿਲ ਕਰਦਿਆ ਸ਼੍ਰੀ ਤਰਲੋਚਨ ਸਿੰਘ ਡੀ.ਐਸ.ਪੀ (ਸਬ-ਡਵੀਜਨ) ਫਰੀਦਕੋਟ ਜੀ ਦੇ ਯੋਗ ਦਿਸ਼ਾ ਨਿਰਦੇਸ਼ਾ ਤਹਿਤ ਮੈਡੀਕਲ ਹਸਪਤਾਲ, ਫਰੀਦਕੋਟ ਵਿੱਚ ਦਾਖਲ ਮਰੀਜਾ ਅਤੇ ਉਹਨਾਂ ਦੇ ਵਾਰਸਾ ਦੇ ਮੋਬਾਇਲ ਅਤੇ ਵਹੀਕਲ ਚੋਰੀ ਕਰਨ ਵਾਲੇ ਦੋਸ਼ੀ ਨੂੰ ਚੋਰੀ ਦੇ 03 ਮੋਬਾਇਲ ਫੋਨ ਅਤੇ 02 ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ ਹੈ।ਸ:ਥ: ਅਕਲਪ੍ਰੀਤ ਸਿੰਘ ਇੰਚਾਰਜ ਪੁਲਿਸ ਚੌਕੀ ਮੈਡੀਕਲ ਹਸਪਤਾਲ, ਫਰੀਦਕੋਟ ਨੂੰ ਇਤਲਾਹ ਮਿਲੀ ਕਿ ਗੋਲਡੀ ਪੁੱਤਰ ਬਾਬੂ ਰਾਮ ਵਾਸੀ ਗਲੀ ਨੰਬਰ 12, ਡੋਗਰ ਬਸਤੀ, ਫਰੀਦਕੋਟ ਜੋ ਕਿ ਮੈਡੀਕਲ ਹਸਪਤਾਲ ਫਰੀਦਕੋਟ ਵਿੱਚ ਦਾਖਲ ਮਰੀਜਾਂ ਅਤੇ ਉਹਨਾਂ ਦੇ ਵਾਰਿਸਾਂ ਦੇ ਮੋਬਾਇਲ ਅਤੇ  ਮੋਟਰਸਾਈਕਲ ਚੋਰੀ ਕਰਕੇ ਸਸਤੇ ਰੇਟ ਪਰ ਅੱਗੇ ਵੇਚਣ ਦਾ ਆਦਿ ਹੈ ਅਤੇ ਜੋ ਚੋਰੀ ਦੇ ਮੋਬਾਇਲ ਅਤੇ ਮੋਟਰਸਾਈਕਲ ਸਮੇਤ ਕਾਬੂ ਆ ਸਕਦਾ ਹੈ। ਜਿਸਤੇ ਮੁਕੱਦਮਾ ਨੰਬਰ 148 ਮਿਤੀ 14.04.2025 ਅ/ਧ 305, 317(2) ਬੀ.ਐਨ.ਐਸ ਥਾਣਾ ਸਿਟੀ ਫਰੀਦਕੋਟ ਦਰਜ ਰਜਿਸਟਰ ਕੀਤਾ ਗਿਆ।ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਗੋਲਡੀ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਪਾਸੋ ਚੋਰੀ ਦੇ 03 ਮੋਬਾਇਲ ਫੋਨ (ਰੀਅਲ ਮੀ ਸੀ 25 ਵਾਈ, ਰੈਡਮੀ ਏ ਵੰਨ,ਓਪੋ ਏ-78) ਅਤੇ 02  ਮੋਟਰਸਾਈਕਲ (ਸਪਲੈਂਡਰ ਨੰਬਰੀ ਪੀ ਬੀ 33 ਬੀ 4026 ਅਤੇ ਡੀਲਕਸ ਬਿਨਾ ਨੰਬਰੀ) ਵੀ ਬਰਾਮਦ ਕੀਤੇ ਗਏ ਹਨ। ਮੁਕੱਦਮੇ ਦੀ ਤਫਤੀਸ ਜਾਰੀ ਹੈ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕਰਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ।ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀ ਗੋਲਡੀ ਪੁੱਤਰ ਬਾਬੂ ਰਾਮ ਵਾਸੀ ਗਲੀ ਨੰਬਰ 12, ਡੋਗਰ ਬਸਤੀ, ਫਰੀਦਕੋਟ ਦੇ ਖਿਲਾਫ ਇਸ ਤੋ ਪਹਿਲਾ ਵੀ ਮੁਕੱਦਮਾ ਨੰਬਰ 222 ਮਿਤੀ 26.06.2023 ਅ/ਧ 379, 411  ਆਈ.ਪੀ.ਸੀ ਥਾਣਾ ਸਿਟੀ ਫਰੀਦੋਕਟ ਦਰਜ ਰਜਿਸਟਰ ਹੈ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।

  • Related Posts

    ਗਿੱਦੜਬਾਹਾ ਪੁਲਿਸ ਨੇ ਲੁੱਟ ਦੀ ਯੋਜਨਾ ਬਣਾਉਂਦੇ 8 ਵਿਅਕਤੀਆਂ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ, 7 ਕਾਬੂ, 1 ਫਰਾਰ

    Spread the love

    Spread the loveਗਿੱਦੜਬਾਹਾ, 13 ਜੁਲਾਈ (ਮਨੀਸ਼ ਚਾਵਲਾ) – ਥਾਣਾ ਗਿੱਦੜਬਾਹਾ ਪੁਲਿਸ ਨੇ ਲੁੱਟ ਦੀ ਯੋਜਨਾ ਬਣਾਉਂਦੇ 8 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਜਤਿੰਦਰ…

    11 ਜੁਲਾਈ ਤੋਂ ਲਾਪਤਾ ਹੋਏ ਜਸਪ੍ਰੀਤ ਸਿੰਘ ਦੀ ਲਾਸ਼ ਨਹਿਰ ਦੀ ਪਟੜੀ ਤੋਂ ਮਿਲੀ, ਪੁਲਿਸ ਨੇ ਸ਼ਰੀਕੇ ਵਿਚੋਂ ਭਰਾ ਲੱਗਦੇ ਵਿਅਕਤੀ ਖਿਲਾਫ ਕੀਤਾ ਮਾਮਲਾ ਦਰਜ

    Spread the love

    Spread the loveਗਿੱਦੜਬਾਹਾ, 13 ਜੁਲਾਈ (ਮਨੀਸ਼ ਚਾਵਲਾ ) – ਬੀਤੀ 11 ਜੁਲਾਈ ਨੂੰ ਪਿੰਡ ਮੱਲਣ ਤੋਂ ਲਾਪਤਾ ਹੋਏ ਕਰੀਬ 17 ਸਾਲਾਂ ਬੱਚੇ ਦੀ ਲਾਸ਼ ਅੱਜ ਪਿੰਡ ਭੁੱਲਰ ਨੇੜੇ ਨਹਿਰ ਦੀ…

    Leave a Reply

    Your email address will not be published. Required fields are marked *