ਬਲਾਕ ਸੰਮਤੀ ਚੇਅਰਮੈਨੀ ਚੋਣ ਬਣੀ ਜੰਗ ਦਾ ਮੈਦਾਨ, ਦੋਵੇ ਗੁਟ ਆਪਸ ਵਿਚ ਭਿੜੇ ,ਪੱਗਾਂ ਲੱਥੀਆਂ 

Spread the love
ਗੋਲੀਬਾਰੀ ਨਾਲ ਹਾਲਾਤ ਤਣਾਅਪੂਰਨ/  ਪ੍ਰਸ਼ਾਸਨ ਨੇ ਚੋਣ ਕੀਤੀ ਮੁਲਤਵੀ
ਫੱਤੂਢੀਗਾ 2 ਅਪ੍ਰੈਲ ( ਕੁਲਵਿੰਦਰ ਸਿੰਘ  )  ਹਲਕਾ ਸੁਲਤਾਨਪੁਰ ਲੋਧੀ ਦੇ ਜੋਨ ਫੱਤੂਢੀਗਾ ਵਿੱਚ ਬਲਾਕ ਸੰਮਤੀ ਦੀ ਚੇਅਰਮੈਨੀ ਚੋਣ ਅੱਜ ਹੰਗਾਮੇ ਅਤੇ ਹਿੰਸਾ ਦੀ ਭੇਂਟ ਚੜ੍ਹ ਗਈ। ਬਲਾਕ ਸੰਮਤੀ ਦਫਤਰ ਢਿਲਵਾਂ ਵਿਖੇ ਹੋਣ ਵਾਲੀ ਚੋਣ ਤੋਂ ਪਹਿਲਾਂ ਹੀ ਮਾਹੌਲ ਇਸ ਕਦਰ ਗਰਮ ਹੋ ਗਿਆ ਕਿ ਸਿਆਸੀ ਟਕਰਾਅ ਨੇ ਅਚਾਨਕ ਹਿੰਸਕ ਰੂਪ ਧਾਰ ਲਿਆ ਅਤੇ ਆਪ ਦੇ ਕਾਰਕੁਨ ਅਤੇ ਰਾਣਾ ਧੜੇ ਦੇ ਸਮਰਥਕ ਆਪਸ ਵਿਚ ਭਿੜ ਗਏ , ਪੱਗਾਂ ਲਥੀਆਂ/ ਗੋਲੀਬਾਰੀ ਦੀ ਘਟਨਾ ਹੋਣ ਕਾਰਨ ਹਾਲਤ ਤਣਾਅ ਪੂਰਨ ਹੋ ਗਏ। ਗੋਲੀਬਾਰੀ ਦੀ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਅਤੇ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਧੜੇ ਵਿਚਾਲੇ ਤਣਾਅ ਕਾਫੀ ਸਮੇਂ ਤੋਂ ਬਣਿਆ ਹੋਇਆ ਸੀ, ਜੋ ਅੱਜ ਚੋਣ ਮੌਕੇ ਫੱਟ ਪਿਆ। ਦੋਵਾਂ ਧੜਿਆਂ ਦੇ ਸਮਰਥਕਾਂ ਵਿਚਾਲੇ ਤਿੱਖੀ ਝੜਪ ਹੋਈ, ਜਿਸ ਦੌਰਾਨ ਹਾਲਾਤ ਇੰਨੇ ਬੇਕਾਬੂ ਹੋ ਗਏ ਕਿ ਗੋਲੀ ਚੱਲਣ ਦੀਆਂ ਖਬਰਾਂ ਸਾਹਮਣੇ ਆਈਆਂ। ਇਸ ਮੌਕੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪ੍ਰਸ਼ਾਸਨ ਅਤੇ ਵਿਰੋਧੀ ਧੜੇ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨਾਲ ਸਿੱਧੀ ਧੱਕੇਸ਼ਾਹੀ ਕੀਤੀ ਗਈ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਧੜੇ ਦੇ ਕੋਲ ਬਹੁਮਤ ਹੋਣ ਦੇ ਬਾਵਜੂਦ ਉਨ੍ਹਾਂ ਦੇ ਮੈਂਬਰਾਂ ਨੂੰ ਜ਼ਬਰਦਸਤੀ ਆਪ ਦੇ ਸਮਰਥਕਾਂ ਵੱਲੋਂ ਦਫਤਰ ਜਾਣ ਤੋਂ ਰੋਕਿਆ ਗਿਆ ਜਿਸ ਦੌਰਾਨ ਮੌਕੇ ਤੇ ਹਾਜਰ ਪੁਲਿਸ ਪ੍ਰਸ਼ਾਸ਼ਨ ਮੂਕ ਦਰਸ਼ਕ ਬਣਿਆ ਰਿਹਾ। ਉਨ੍ਹਾਂ ਕਿਹਾ ਕਿ ਸਾਡੇ ਧੜੇ ਦੇ ਇਕ ਮੈਂਬਰ ਨੂੰ ਜ਼ਬਰਦਸਤੀ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਲੋਕਤੰਤਰ ਦੇ ਹੱਕਾਂ ਨੂੰ ਪ੍ਰਸ਼ਾਸ਼ਨ ਨੇ ਕੁਚਲ ਦਿੱਤਾ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸਾਡੇ ਇਕ ਮੈਂਬਰ ਨੂੰ ਜ਼ਬਰਦਸਤੀ ਵੋਟ ਪਾਉਣ ਤੋਂ ਫਰਜ਼ੀ ਕੇਸ ਬਣਾਉਣ ਦਾ ਬਹਾਨਾ ਬਣਾ ਕੇ ਰੋਕਣ ਦੀ  ਕੋਸ਼ਿਸ਼ ਕੀਤੀ ਗਈ।ਅਤੇ ਆਪ ਸਮਰਥਕਾਂ ਨੇ ਗੋਲੀਬਾਰੀ ਕਰਕੇ ਦਹਿਸ਼ਤ ਫੈਲਾ ਦਿੱਤੀ।ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਜਦੋ ਐਸਡੀਐਮ ਦਫਤਰ ਵਿਖੇ ਐਸਡੀਐਮ ਅਤੇ ਡੀਐਸਪੀ ਨੂੰ ਇਸ ਘਟਨਾ ਬਾਰੇ  ਦੱਸਿਆ ਤੇ ਡੀਐਸਪੀ ਨੇ ਇਸ ਮੰਨਣ ਤੋਂ  ਇਨਕਾਰ ਕਰ ਦਿਤਾ ਕਿ ਕੋਈ ਗੋਲੀਬਾਰੀ ਦੀ ਘਟਨਾ ਹੋਈ ਹੈ। ਦੂਜੇ ਪਾਸੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਰਾਣਾ ਪਰਿਵਾਰ ਖੁਦ ਲੰਮੇ ਸਮੇਂ ਤੋਂ ਧੱਕੇਸ਼ਾਹੀ ਕਰਦਾ ਆ ਰਿਹਾ ਹੈ ਅਤੇ ਅੱਜ ਵੀ ਉਨ੍ਹਾਂ ਵੱਲੋਂ ਹੀ ਮਾਹੌਲ ਖਰਾਬ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਗੋਲੀਬਾਰੀ ਦੀ ਘਟਨਾ ਵਿੱਚ ਵੀ ਰਾਣਾ ਧੜੇ ਦੀ ਹੀ ਭੂਮਿਕਾ ਹੈ। ਚੀਮਾ ਨੇ ਇਹ ਵੀ ਦਾਅਵਾ ਕੀਤਾ ਕਿ ਰਾਣਾ ਧੜੇ ਦੇ ਕੁਝ ਮੈਂਬਰ ਆਮ ਆਦਮੀ ਪਾਰਟੀ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਕਾਰਨ ਉਹਨਾਂ ਵਿੱਚ ਘਬਰਾਹਟ ਅਤੇ ਬੁਖਲਾਹਟ ਦੇ ਚਲਦੇ ਇਹ ਤਣਾਅ
ਪੈਦਾ ਕੀਤਾ ਗਿਆ।ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦਿਆਂ ਐਸਡੀਐਮ ਇਰਵਿਨ ਕੌਰ ਨੇ ਤੁਰੰਤ ਫੈਸਲਾ ਲੈਂਦਿਆਂ ਚੋਣ ਪ੍ਰਕਿਰਿਆ ਨੂੰ ਮੁਲਤਵੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੁੰਦਾ, ਚੋਣ ਨਹੀਂ ਕਰਵਾਈ ਜਾਵੇਗੀ। ਉਧਰ ਐਸਪੀ ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੁਲਿਸ ਵੱਲੋਂ ਪਹਿਲਾਂ ਹੀ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਪਰ ਅਚਾਨਕ ਵਾਪਰੀ ਇਸ ਘਟਨਾ ਨੂੰ ਲੈ ਕੇ ਹੁਣ ਵੱਖ-ਵੱਖ ਪਹਿਲੂਆਂ ਤੋਂ ਗੰਭੀਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਮੌਕੇ ‘ਤੇ ਭਾਰੀ ਪੁਲਿਸ ਬਲ ਤੈਨਾਤ ਕਰ ਦਿੱਤਾ ਗਿਆ ਹੈ ਅਤੇ ਪੂਰੇ ਇਲਾਕੇ ਨੂੰ ਸੁਰੱਖਿਆ ਘੇਰੇ ਵਿੱਚ ਲਿਆ ਗਿਆ ਹੈ। ਤਣਾਅ ਨੂੰ ਦੇਖਦੇ ਹੋਏ ਉੱਚ ਅਧਿਕਾਰੀਆਂ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਨਾ ਸਿਰਫ਼ ਸੁਲਤਾਨਪੁਰ ਲੋਧੀ, ਸਗੋਂ ਪੂਰੇ ਕਪੂਰਥਲਾ ਜ਼ਿਲ੍ਹੇ ਦੇ ਸਿਆਸੀ ਮਾਹੌਲ ਨੂੰ ਹਿਲਾ ਕੇ ਰੱਖ ਦਿੱਤਾ ਹੈ। ਚੋਣ ਦੌਰਾਨ ਹੋਈ ਹਿੰਸਾ ਅਤੇ ਲਗੇ ਦੋਸ਼ਾਂ ਨੇ ਲੋਕਤੰਤਰਕ ਪ੍ਰਕਿਰਿਆ ‘ਤੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਦੇ ਵੱਡੇ ਸਿਆਸੀ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ।
  • Related Posts

    ਜਮੀਨੀ ਵਿਵਾਦ ’ਚ ਫੈਸਲਾ ਕਰਵਾਉਣ ਗਏ ਬਜ਼ੁਰਗ ਦੀ ਕੁੱਟਮਾਰ ਵਿਚ ਹੋਈ ਮੌਤ

    Spread the love

    Spread the loveਪਰਿਵਾਰਕ ਮੈਂਬਰਾਂ ਵਲੋਂ ਮੁਲਜਮ ਗ੍ਰਿਫ਼ਤਾਰ ਨਾ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਫੈਸਲਾ ਮਾਛੀਵਾੜਾ ਸਾਹਿਬ 10 ਜੂਨ (ਸੁੱਚਾ ਬੰਗੜ) ਲੰਘੀ 22 ਮਈ ਨੂੰ ਥਾਣਾ ਕੂੰਮਕਲਾਂ ਅਧੀਨ…

    ਬਦਲੀ’ ਹੋਈ ਪਰ ‘ਕੁਰਸੀ’ ਨਾ ਛੁੱਟੀ: ਬਿਜਲੀ ਬੋਰਡ ਦੇ ਅਫ਼ਸਰਾਂ ਦੀ ‘ਮਿਹਰਬਾਨੀ’ ਖ਼ਿਲਾਫ਼ ਮੁਲਾਜ਼ਮਾਂ ਦਾ ਹੱਲਾ ਬੋਲ ਲਗਾ ਦਿੱਤਾ ਧਰਨਾ

    Spread the love

    Spread the love‘ਫ਼ਿਰੋਜ਼ਪੁਰ, 10 ਜੂਨ (ਅਸ਼ੋਕ ਭਾਰਦਵਾਜ)ਕਹਿੰਦੇ ਨੇ ਕਿ ਸਰਕਾਰੀ ਤੰਤਰ ਵਿੱਚ ਜੇਕਰ ਉੱਪਰਲੇ ਹੱਥ ਦੀ ‘ਮਿਹਰਬਾਨੀ’ ਹੋਵੇ, ਤਾਂ ਨਿਯਮਾਂ ਅਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਣਾ ਕੋਈ ਔਖਾ ਕੰਮ ਨਹੀਂ ਹੁੰਦਾ।…

    Leave a Reply

    Your email address will not be published. Required fields are marked *