ਬਾਬਾ ਸੋਨੀ ਸੇਵਾ ਆਸ਼ਰਮ ’ਚ ਚੋਰੀ ਵਾਰਦਾਤ ਹੋਈ ਅਸਫ਼ਲ, ਚੋਰ ਕਾਬੂ

Spread the love

ਸ਼੍ਰੀ ਮੁਕਤਸਰ ਸਾਹਿਬ, 27 ਅਗਸਤ ()- ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ’ਚ ਲੰਗਰ ਦੀ ਸੇਵਾ ਕਰ ਰਹੇ ਬਾਬਾ ਸੋਨੀ ਸੇਵਾ ਆਸ਼ਰਮ ’ਚ ਇੱਕ ਵਿਅਕਤੀ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਹਾਲਾਕਿ ਉਕਤ ਵਿਅਕਤੀ ਅਜਿਹਾ ਕਰਨ ’ਚ ਅਸਫ਼ਲ ਹੋ ਗਿਆ, ਕਿਉਂਕਿ ਸਮਾਂ ਰਹਿੰਦੇ ਉਸ ਨੂੰ ਕਾਬੂ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਬਾਬਾ ਸੋਨੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੁਪਹਿਰ ਸਮੇਂ ਬਜ਼ਾਰ ਗਏ ਸਨ ਤਾਂ ਇੱਕ ਵਿਅਕਤੀ ਲਵੀ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਅਬੋਹਰ ਰੋਡ ਬਾਈਪਾਸ ਜੋ ਜ਼ਿਆਦਾਤਰ ਉਨ੍ਹਾਂ ਦੇ ਆਸ਼ਰਮ ’ਚੋ ਹੀ ਲੰਗਰ ਪਾਣੀ ਛੱਕਦਾ ਸੀ, ਜੋ ਦੁਪਹਿਰ ਕਰੀਬ 2:30 ਵਜੇ ਆਸ਼ਰਮ ’ਚ ਲੰਗਰ ਛੱਕਣ ਉਪਰੰਤ ਚੁਬਾਰੇ ਦੀਆਂ ਪੌੜੀਆ ਚੜ੍ਹਕੇ ਰਿਹਾਇਸ਼ੀ ਕਮਰੇ ’ਚ ਦਾਖਲ ਹੋ ਗਿਆ ਤੇ ਅਲਮਾਰੀ ਖੋਲ ਕੇ ਅੰਦਰ ਪਏ ਸੋਨੇ ਦੇ ਕੰਗਨ ਤੇ ਕੁਝ ਨਗਦੀ ਚੋਰੀ ਕਰਨ ਲਈ, ਪਰ ਸਮਾਂ ਰਹਿੰਦੇ ਆਸ਼ਰਮ ਦੇ ਸੇਵਾਦਾਰਾਂ ਵਲੋਂ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਮੌਕੇ ਵਾਇਰਲ ਵੀਡੀਓ ’ਚ ਲਵੀ ਸਿੰਘ ਨੇ ਮੰਨਿਆ ਕਿ ਉਹ ਹਸਪਤਾਲ ’ਚ ਗੋਲੀਆਂ ਲੈਣ ਲਈ ਆਉਂਦਾ ਤੇ ਨਸ਼ੇ ਦੀ ਹਾਲਤ ’ਚ ਉਸ ਤੋਂ ਇਹ ਗਲ਼ਤੀ ਹੋਈ ਹੈ। ਬਾਬਾ ਸੋਨੀ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਬਾਬਾ ਸੋਨੀ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਨਜ਼ਦੀਕ ਅਕਸਰ ਹੀ ਕੁਝ ਨਸ਼ੇੜੀ ਕਿਸਮ ਦੇ ਨੌਜਵਾਨਾਂ ਦਾ ਜਮਾਵੜ੍ਹਾ ਲੱਗਿਆ ਰਹਿੰਦਾ ਹੈ, ਉਨ੍ਹਾਂ ਨੇ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਅਜਿਹੇ ਵਿਅਕਤੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਹਸਪਤਾਲ ਦੇ ਨਜ਼ਦੀਕ ਪੁਲਿਸ ਦੀ ਗਸ਼ਤ ਲਗਾਈ ਜਾਵੇ।

  • Related Posts

    ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ

    Spread the love

    Spread the loveਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ…

    ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ ਅਤੇ ਸੋਨੇ ਦੀਆਂ ਵਾਲੀਆਂ ਚੋਰੀ ਕਰਨ ਦੇ ਦੋਸ਼- ਡੰਡਿਆਂ, ਬੇਸਬਾਲ ਤੇ ਕਾਪਿਆਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 14 ਸਤੰਬਰ (ਮਨਜੀਤ ਸਿੱਧੂ):- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ, ਸਾਮਾਨ ਨੁਕਸਾਨਣ ਅਤੇ ਸੋਨੇ ਦੀਆਂ ਵਾਲੀਆਂ…

    Leave a Reply

    Your email address will not be published. Required fields are marked *