ਬੀ ਡੀ ਪੀ ਉ ਦਫਤਰ ਫਿਰੋਜ਼ਪੁਰ ਦਾ 1,80,87,591 ਰੁਪਏ ਦੇ ਘਪਲੇ ਚ ਆਉਟਸੋਰਸਿੰਗ ਮੁਲਾਜਮਾਂ ਤੇ ਕਾਰਵਾਈ ਕਰਕੇ ਵਿਭਾਗ ਨੇ ਝਾੜੀ ਗੋਗਲੂਆ ਤੋ ਮਿੱਟੀ

Spread the love

ਇਸ ਮਾਮਲੇ ਚੋ ਮਾਸਟਰਮਾਇਡਾਂ ਨੂੰ ਬਾਹਰ ਰੱਖਣ ਦੀ ਦੰਦ ਕਥਾ ਸ਼ੁਰੂ।

ਕੀ ਆਉਟਸੋਰਸਿੰਗ ਸਟਾਫ ਤੋ ਐਨੀ ਵੱਡੀ ਰਕਮ ਦੀ ਭਰਪਾਈ ਕਰਵਾਏਗਾ ਵਿਭਾਗ ?

ਫਿਰੋਜ਼ਪੁਰ, 17 ਦਸੰਬਰ ( ਅਸ਼ੋਕ ਭਾਰਦਵਾਜ) ਬੀ ਡੀ ਪੀ ਉ ਦਫਤਰ ਜੋ ਕਿ ਆਪਣੇ ਮੋਟੇ ਘੁਟਾਲਿਆ ਨੂੰ ਲੈ ਕੇ ਚਰਚਾਵਾਂ ਚ ਚੱਲ ਰਿਹਾ ਹੈ ਪਿਛੇ ਦਿਨੀ ਤਕਰੀਬਨ ਇੰਟਰਲਾਕਿੰਗ ਟਾਇਲਾਂ ਦੇ ਘੁਟਾਲਾ ਸਾਹਮਣੇ ਆਇਆ ਹੈ ਜਿਸ ਚ ਤਕਰੀਬਨ 18087591/-(ਇੱਕ ਕਰੋੜ ਅੱਸੀ ਲੱਖ ਸਤਾਸੀ ਹਜਾਰ ਪੰਜ ਸੋ ਇਕਾਨਮੇ ਰੁਪਏ) ਦੀ ਅਦਾਇਗੀ 11 ਕਿਸ਼ਤਾ ਵਿੱਚ ਕੀਤੀ ਗਈ ਸੀ ਤੇ ਇਸ ਦੀ ਬਾਰੀਕੀ ਨਾਲ ਜਾਂਚ ਪੜਤਾਲ ਕਰਨ ਤੋ ਬਾਅਦ ਬੀ ਡੀ ਪੀ ਉ ਸਮੇਤ ਕੁੱਲ 6 ਜਣਿਆ ਤੇ ਪਰਚਾ ਦਰਜ ਦਾ ਮਾਮਲਾ ਘੁੰਮ ਰਿਹਾ ਹੈ ਪਰ ਇਥੇ ਇੱਕ ਗੱਲ ਦੀ ਬੜੀ ਹੈਰਾਨੀ ਇਹ ਹੋ ਰਹੀ ਹੈ ਕਿ ਇਸ ਘਪਲੇ ਚ ਇੱਕ ਬੀ ਡੀ ਪੀ ਉ ਤੋ ਇਲਾਵਾ ਬਾਕੀ 5 ਜਣੇ ਆਉਟਸੋਰਸਿੰਗ ਹੋਣ ਤੇ ਇਹਨਾਂ ਖਿਲਾਫ ਵਿਭਾਗੀ ਕਾਰਵਾਈ ਕਰ ਕੇ ਵਿਭਾਗ ਨੇ ਗੋਗਲੂਆ ਨਾਲੋ ਮਿੱਟੀ ਝਾੜਨ ਦੀ ਭੂਮਿਕਾ ਨਿਭਾਈ ਹੈ ਕਿਉਕਿ ਇਸ ਘਪਲੇ ਚ ਮਾਸਟਰਮਾਇਡ ਹਜੇ ਵੀ ਵਿਭਾਗੀ ਕਾਰਵਾਈ ਤੋ ਦੂਰ ਹਨ ਜਦੋ ਕਿ ਅਸਲ ਚ ਆਉਟਸੋਰਸਿੰਗ ਤੋ ਇਲਾਵਾ ਪੱਕੇ ਮੁਲਾਜਮ ਵੀ ਇਸ ਘਪਲੇ ਚ ਮੋਜੂਦ ਰਹੇ ਹਨ। ਸੂਤਰਾਂ ਦੇ ਹਵਾਲੇ ਤੋ ਜਾਣਕਾਰੀ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ 11 ਟਰਾਂਸਜੈਕਸ਼ਨ ਚੋ ਇੱਕ ਟਰਾਂਸਜੈਕਸ਼ਨ ਹੁਣ ਦੇ ਮੋਜੂਦਾ ਬੀ ਡੀ ਪੀ ਉ ਗੁਰਦਿਆਲ ਸਿੰਘ ਦੀ ਤਾਇਨੀਤੀ ਚ ਹੋਈ ਹੈ ਜਿਸ ਦੀ  ਤਕਰੀਬਨ 44,5800 ਰੁਪਏ ਦੀ ਰਾਸ਼ੀ ਹੈ ਇਹ ਟਰਾਂਸਜੈਕਸ਼ਨ 27/08/2024 ਨੂੰ ਹੋਈ ਹੈ ਤੇ ਮੋਜੂਦਾ ਬੀ ਡੀ ਪੀ ਉ ਦੀ ਫਿਰੋਜ਼ਪੁਰ ਚ ਤਾਇਨਾਤੀ 21/08/2024 ਨੂੰ ਹੋਈ ਸੀ। ਇਥੇ ਇਹ ਦੱਸਣਾ ਵੀ ਜਰੂਰੀ ਹੈ ਕਿਸੇ ਤਰਾ ਦੀ ਪੇਮੈਂਟ ਲਈ ਦਫਤਰ ਦੇ ਅਕਾਉਂਟ ਕਲਰਕ ਦੀ ਦੇਖ ਰੇਖ ਹੁੰਦੀ ਹੈ ਤੇ ਖਾਤੇ ਦੀ ਜਾਂਚ ਪੜਤਾਲ (ਕੈਸ਼ ਬੁੱਕ) ਲਈ ਕਾਨੂੰਨ ਮੁਤਾਬਿਕ ਸੀਨੀਅਰ ਅਧਿਕਾਰੀ ਇਸ ਨੂੰ ਰੋਜਾਨਾ ਦੇਖਦੇ ਹਨ ਭਾਵ ਕਿ ਅਕਾਉਂਟ ਦਾ ਲੇਖਾ ਜੋਖਾ ਰੋਜਾਨਾ ਹੀ ਅਪਡੇਟ ਹੁੰਦਾ ਹੈ ਸੋ ਐਨੀ ਵੱਡੀ ਰਕਮ ਲਈ ਅਕਾਉਂਟ ਦੇ ਲੇਖਾ ਜੋਖਾ ਸੀਨੀਅਰ ਅਧਿਕਾਰੀਆਂ ਵਲੋ ਕਿਉ ਨਹੀ ਲਿਆ ਗਿਆ ਜੇਕਰ ਲਿਆ ਗਿਆ ਹੈ ਤਾਂ ਐਨੀ ਵੱਡੀ ਰਕਮ ਕਿਸਦੀ ਮਿਲੀਭੁਗਤ ਨਾਲ ਖੁਰਦ ਬੁਰਦ ਹੋ ਗਈ। ਇਸ ਲਈ

ਇਸ ਘਪਲੇ ਲਈ ਜੇਕਰ ਮੁੜ ਤੋ ਫਿਰ ਜਾਂਚ ਹੁੰਦੀ ਹੈ ਤਾਂ ਇਸ ਜਾਂਚ ਪੜਤਾਲ ਚ ਸਰਕਾਰੀ ਕਰਮਚਾਰੀਆਂ ਤੋ ਇਲਾਵਾ ਹੋਰ ਵੀ ਸੀਨੀਅਰ ਸਰਕਾਰੀ ਅਧਿਕਾਰੀ ਆਉਣ ਦੀ ਸੰਭਾਵਨਾ ਹੈ। ਇਹ ਸਾਰੀ ਰਾਸ਼ੀ ਰਣਜੀਤ ਟਾਇਲ ਇੰਡਸਟਰੀ ਦੇ ਖਾਤੇ ਚ ਪਾਈ ਗਈ ਹੈ ਤੇ ਇਸ ਘਪਲੇ ਚ ਰਣਜੀਤ ਟਾਇਲ ਇੰਡਸਟਰੀ ਦੇ ਮਾਲਕ ਨੂੰ ਵੀ ਬਾਹਰ ਰੱਖਣਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਐਨੀ ਵੱਡੀ ਰਕਮ ਦੀ ਭਰਪਾਈ ਕਰ ਪਾਏਗਾ ਵਿਭਾਗ ਆਉਟਸੋਰਸਿੰਗ ਸਟਾਫ ਤੋ।

  • Related Posts

    ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ

    Spread the love

    Spread the loveਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ…

    ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ ਅਤੇ ਸੋਨੇ ਦੀਆਂ ਵਾਲੀਆਂ ਚੋਰੀ ਕਰਨ ਦੇ ਦੋਸ਼- ਡੰਡਿਆਂ, ਬੇਸਬਾਲ ਤੇ ਕਾਪਿਆਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 14 ਸਤੰਬਰ (ਮਨਜੀਤ ਸਿੱਧੂ):- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ, ਸਾਮਾਨ ਨੁਕਸਾਨਣ ਅਤੇ ਸੋਨੇ ਦੀਆਂ ਵਾਲੀਆਂ…

    Leave a Reply

    Your email address will not be published. Required fields are marked *