ਮਕਾਨ ਦੇ ਸੌਦੇ ਦੀ ਆੜ ’ਚ ਪਤੀ-ਪਤਨੀ ਨੇ ਮਿਲੀ ਭੁਗਤ ਕਰਕੇ ਮਾਰੀ 50 ਹਜ਼ਾਰ ਦੀ ਠੱਗੀ

Spread the love

ਸ਼੍ਰੀ ਮੁਕਤਸਰ ਸਾਹਿਬ, 10 ਜੁਲਾਈ ()- ਅਜੋਕੇ ਦੌਰ ’ਚ ਕੁਝ ਵਿਅਕਤੀ ਵੱਖ ਵੱਖ ਢੰਗ ਨਾਲ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਠੱਗੀਆਂ ਮਾਰਨ ਦਾ ਰਸਤਾ ਲੱਭ ਲੈਂਦੇ ਹਨ। ਅਜਿਹਾ ਹੀ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਗਲੀ ਨੰ: 2 ਤੋਂ ਸਾਹਮਣੇ ਆਇਆ, ਜਿਥੇ ਇੱਕ ਪਤੀ ਪਤਨੀ ਵੱਲੋਂ ਮਿਲੀ ਭੁਗਤ ਕਰਕੇ ਮਕਾਨ ਦਾ ਸੌਦਾ ਕਰਨ ਸਬੰਧੀ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਚਾਨਣ ਸਿੰਘ ਪੁੱਤਰ ਕਰਨੈਲ ਸਿੰਘ ਨੇ ਦੱਸਿਆ ਕਿ ਉਹ ਜਲਾਲਾਬਾਦ ਰੋਡ ’ਤੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਤੇ ਇਸੇ ਦੌਰਾਨ ਮੇਰੇ ਕੋਲ ਪਰਗਟ ਸਿੰਘ ਪੁੱਤਰ ਕੌਰ ਸਿੰਘ ਵਾਸੀ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਗਲੀ ਨੰ: 7, ਆਇਆ ਤੇ ਮੈਨੂੰ ਕਹਿਣ ਲੱਗਾ ਕਿ ਮੇਰੇ ਕੋਲ ਮੇਰਾ ਖੁੱਦ ਦਾ ਮਾਲਕੀ ਮਕਾਨ ਜਲਾਲਾਬਾਦ ਰੋਡ ਗਲੀ ਨੰ: 5 ਵਿੱਚ ਖਾਲੀ ਪਿਆ ਹੈ ਤੇ ਮੈਂ ਉਸ ਵੇਚਣਾ ਚਾਹੁੰਦਾ ਹਾਂ ਤੇ ਨਾਲ ਉਸ ਨੇ ਕਿਹਾ ਕਿ ਤੈਨੂੰ ਪੈਸਿਆਂ ਦੀ ਫਿਕਰ ਕਰਨ ਦੀ ਲੋੜ ਨਹੀਂ ਮੈਂ ਤੇਰਾ ਬਠਿੰਡਾ ਦੀ ਪ੍ਰਾਇਵੇਟ ਕੰਪਨੀ ਤੋਂ ਲੋਨ ਕਰਵਾਅ ਦੇਵਾਂਗਾ। ਚਾਨਣ ਸਿੰਘ ਨੇ ਦੱਸਿਆ ਕਿ ਮੈਂ ਨਿਰੋਲ ਅਨਪੜ੍ਹ ਹਾਂ ਤੇ ਮੈ ਪ੍ਰਗਟ ਸਿੰਘ ਦੀਆਂ ਗੱਲਾਂ ਵਿੱਚ ਆ ਕੇ ਉਸ ਨਾਲ ਮਕਾਨ ਦਾ ਸੌਦਾ ਸਾਢੇ 18 ਲੱਖ ਰੁਪਏ ਵਿੱਚ ਕਰ ਲਿਆ, ਜਿਸ ਦਾ ਬਿਆਨਾਂ 50,000 ਰੁਪਏ ਨਗਦ ਕੈਸ਼ ਉਸੇ ਟਾਇਮ ਪ੍ਰਗਟ ਸਿੰਘ ਨੂੰ ਦੇ ਦਿੱਤਾ। ਉਸ ਤੋਂ ਬਾਅਦ ਪ੍ਰਗਟ ਸਿੰਘ ਮੈਨੂੰ ਆਪਣੇ ਨਾਲ ਬਠਿੰਡਾ ਵਿਖੇ ਰੂਹਾ ਫਾਈਨਾਂਸ ਕੰਪਨੀ ਕੋਲ ਲੋਨ ਕਰਾਉਣ ਲਈ ਲੈ ਗਿਆ ਤੇ ਮੇਰੇ ਕੋਲੋਂ ਕਈ ਕਾਗਜਾਂ ਉਪਰ ਦਸਤਖ਼ਤ ਕਰਵਾਅ ਕੇ ਮੇਰੀ ਲੋਨ ਦੀ ਫਾਈਲ ਤਿਆਰ ਕਰਵਾ ਦਿੱਤੀ, ਜਿਸ ਤੋਂ ਫਾਇਨਾਂਸ ਕੰਪਨੀ ਨੇ ਜਦੋਂ ਮਕਾਨ ਦੇ ਪੂਰੇ ਕਾਗਜ਼ ਤੇ ਰਜਿਸ਼ਟਰੀ ਮੰਗੀ ਤਾਂ ਪਰਗਟ ਸਿੰਘ ਕਹਿਣ ਲੱਗਾ ਕਿ ਰਜ਼ਿਸਟਰੀ ਤਾਂ ਮੇਰੀ ਘਰਵਾਲੀ ਕਰਮਜੀਤ ਕੌਰ ਦੇ ਨਾਮ ’ਤੇ ਹੈ, ਇਹ ਸੁਣ ਕੇ ਮੈਂ ਹੱਕਾਬੱਕਾ ਰਹਿ ਗਿਆ ਤੇ ਉਸ ਬਾਅਦ ਜਦੋਂ ਮੈਂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਪ੍ਰਗਟ ਸਿੰਘ ਦੇ ਘਰ ਗਿਆ ਤਾਂ ਉਸ ਦੀ ਘਰਵਾਲੀ ਕਰਮਜੀਤ ਕੌਰ ਪਤਨੀ ਪ੍ਰਗਟ ਸਿੰਘ ਸਾਡੇ ਨਾਲ ਗਾਲੀ ਗਲੋਚ ਕਰਨ ਲੱਗ ਪਈ ਤੇ ਕਹਿਣ ਲੱਗੀ ਕਿ ਮਕਾਨ ਦੀ ਰਜ਼ਿਸਟਰੀ ਤਾਂ ਮੇਰੇ ਨਾਮ ’ਤੇ ਹੈ, ਤੁਸੀ ਜਿਸ ਨਾਲ ਸੌਦਾ ਕੀਤਾ ਹੈ, ਉਹ ਜਾਣੇ ਤੇ ਤੁਸੀ ਜਾਣੋ, ਮੈ ਤੁਹਾਨੂੰ ਨਹੀਂ ਜਾਣਦੀ।ਹੁਣ ਸਾਨੂੰ ਪਤਾ ਲੱਗ ਗਿਆ ਕਿ ਪ੍ਰਗਟ ਸਿੰਘ ਨੇ 5/01/25 ਨੂੰ 6 ਮਰਲੇ ਜਗ੍ਹਾਂ ਦਾ ਝੂਠਾ ਇਕਰਾਰਨਾਮ ਕਰਕੇ ਸਾਡੇ ਨਾਲ 50 ਹਜ਼ਾਰ ਦੀ ਠੱਗੀ ਮਾਰੀ ਹੈ। ਚਾਨਣ ਸਿੰਘ ਨੇ ਕਿਹਾ ਕਿ ਪ੍ਰਗਟ ਸਿੰਘ ਨੇ ਮੇਰੇ ਨਾਲ ਇਹ ਇਕਰਾਰਨਾਮਾਂ ਮੇਰੀ ਜਾਣਕਾਰੀ ਤੋਂ ਬਿਨ੍ਹਾਂ ਮੇਰੇ ਅਨਪੜ੍ਹ ਹੋਣ ਦਾ ਫਾਇਦਾ ਚੁੱਕਦਿਆ ਕੀਤਾ ਹੈ ਤੇ ਮੇਰੇ ਨਾਲ ਸਾਢੇ ਸੱਤ ਲੱਖ ਰੁਪਏ ਦਾ ਇਕਰਾਰਨਾਮਾਂ ਵੀ 5/7/25 ਨੂੰ ਲੈਣ ਵਾਸੇ ਮੈਨੂੰ ਪਾਬੰਦ ਕਰ ਲਿਆ ਤੇ ਮੇਰੇ ਦਸਤਖ਼ਤ ਵੀ ਲੈ ਲਏ। ਜਿਸ ਤੋਂ ਅਸੀਂ ਉਕਤ ਪਤੀ-ਪਤਨੀ ਤੇ ਉਸ ਦੇ ਬੇਟੇ ਦੇ ਖਿਲਾਫ਼ ਇੱਕ ਦਰਖਾਸਤ ਜ਼ਿਲ੍ਹਾ ਪੁਲਿਸ ਕਪਤਾਨ ਅਤੇ ਐਸ ਐਚ ਓ ਥਾਣਾ ਸਿਟੀ ਨੂੰ ਲਿਖਤੀ ਰੂਪ ਵਿੱਚ ਦਿੱਤੀ, ਪਰ ਅਜੇ ਤੱਕ ਉਕਤ ਦਰਖਾਸਤ ’ਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ। ਚਾਨਣ ਸਿੰਘ ਨੇ ਜ਼ਿਲ੍ਹਾ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਤੋਂ ਮੰਗ ਕੀਤੀ ਹੈ ਕਿ ਉਕਤ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਮੈਨੂੰ ਇੰਨਸਾਫ ਦੁਆਇਆ ਜਾਵੇ ਤੇ ਕਥਿੱਤ ਦੋਸ਼ੀਆਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ।

ਕੀ ਕਹਿਣਾ ਪ੍ਰਗਟ ਸਿੰਘ ਦਾ

ਜਦੋਂ ਇਸ ਮਾਮਲੇ ਸਬੰਧੀ ਪ੍ਰਰਟ ਸਿੰਘ ਨਾਲ ਮੋਬਾਇਲ ਫੋਨ ਰਾਹੀਂ (….37110) ’ਤੇ ਗੱਲਬਾਤ ਕਰਨ ਦੀ ਕੋਸਿਸ਼ ਕੀਤੀ ਗਈ ਤਾਂ ਵਾਰ ਵਾਰ ਫੋਨ ਕਰਨ ’ਤੇ ਉਨ੍ਹਾਂ ਨੇ ਸਾਡਾ ਫੋਨ ਨਹੀਂ ਚੁੱਕਿਆ।

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *