ਬੈਂਕ ਵੱਲੋਂ ਦੂਜੀ ਵਾਰ ਕੁਰਕੀ ਕਰਨ ਦਾ ਕੀਤਾ ਗਿਆ ਸਖਤ ਵਿਰੋਧ

Spread the love
ਕੋਟਕਪੂਰਾ/ਜੈਤੋ, 10 ਜੁਲਾਈ (ਟਿੰਕੂ ਕੁਮਾਰ) :- ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਬੀ.ਕੇ.ਯੂ. ਏਕਤਾ ਉਗਰਾਹਾਂ ਵੱਲੋਂ ਪਿੰਡ ਭਗਤੂਆਣਾ ਵਿਖੇ ਮਜ਼ਦੂਰ ਪਰਿਵਾਰ ਦੀ ਆਈ.ਸੀ.ਆਈ.ਸੀ. ਬੈਂਕ ਵੱਲੋਂ ਕੁਰਕੀ ਕਰਨ ਦੇ ਹੁਕਮ ਵਿਰੁੱਧ ਪਿਛਲੇ ਦਿਨੀਂ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਗਿਆ ਸੀ ਕਿ ਕਿਸੇ ਵੀ ਹਾਲਤ ਵਿੱਚ ਮਜ਼ਦੂਰ ਪਰਿਵਾਰ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਉਸੇ ਸਬੰਧ ਵਿੱਚ ਪਹਿਲਾਂ ਬੈਂਕ ਵੱਲੋਂ 2 ਜੁਲਾਈ ਨੂੰ ਕੁਰਕੀ ਕਰਨ ਦੇ ਹੁਕਮਾਂ ਵਿਰੁੱਧ ਵੀ ਲਾਮਬੰਦੀ ਕੀਤੀ ਗਈ ਸੀ, ਜਿਸ ਸਦਕਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਸੀ। ਉਸ ਤੋਂ ਬਾਅਦ ਬੈਂਕ ਵੱਲੋਂ 10 ਜੁਲਾਈ ਨੂੰ ਕੁਰਕੀ ਕਰਨ ਦਾ ਦੁਬਾਰਾ ਨੋਟਿਸ ਲਾਇਆ ਗਿਆ ਸੀ। ਜਿਸਦੇ ਸਬੰਧ ਵਿੱਚ ਅੱਜ ਫਿਰ ਲੋਕਾਂ ਨੇ ਜਥੇਬੰਦੀਆਂ ਦੀਆਂ ਅਗਵਾਈ ਵਿੱਚ ਇਕੱਠ ਕੀਤਾ। ਪਰਿਵਾਰ ਦੇ ਘਰ ਦੀ ਪਹਿਰੇਦਾਰੀ ਕੀਤੀ ਅਤੇ ਬੈਂਕ ਦਾ ਕੋਈ ਵੀ ਅਧਿਕਾਰੀ, ਸਿਵਲ ਅਧਿਕਾਰੀ ਨਹੀਂ ਪਹੁੰਚਿਆ। ਅੱਜ ਦੇ ਪ੍ਰਦਰਸ਼ਨ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਗੁਰਪਾਲ ਸਿੰਘ ਨੰਗਲ ਬਲਦੇਵ ਸਿੰਘ ਮੱਤਾ ਬਲਵਿੰਦਰ ਸਿੰਘ ਮੱਤਾ ਦਿਲਬਾਗ ਸਿੰਘ, ਸੁਖਦੇਵ ਸਿੰਘ ਮੱਤਾ, ਪਿਰਥੀ ਸਿੰਘ ਚਮੇਲੀ, ਹਰਭਾਲ ਸਿੰਘ ਚਹਿਲ ਅਤੇ ਬੂਟਾ ਸਿੰਘ ਪੱਕਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਲੋਕਾਂ ਦੀ ਅੰਸ਼ਿਕ ਜਿੱਤ ਹੈ ਕਿ ਦੋ ਵਾਰ ਬੈਂਕ ਦੇ ਕੁਰਕੀ ਕਰਨ ਦੇ ਹੁਕਮਾਂ ਦੇ ਬਾਵਜੂਦ ਵੀ ਕੋਈ ਵੀ ਅਧਿਕਾਰੀ ਕੁਰਕੀ ਕਰਨ ਨਹੀਂ ਪਹੁੰਚਿਆ। ਉਹਨਾਂ ਕਿਹਾ ਕਿ ਲੋਕਾਂ ਨੂੰ ਇਹਨਾਂ ਲੋਟੂ ਬੈਂਕਾ ਅਤੇ ਸੂਦਖੋਰੀ ਦੇ ਖ਼ਿਲਾਫ਼ ਅਜਿਹੇ ਹੀ ਕਿਸਾਨਾਂ/ਮਜ਼ਦੂਰਾਂ ਦੇ ਸਾਂਝੇ ਇਕੱਠ ਕਰਨ ਦੀ ਲੋੜ ਹੈ। ਉਹਨਾਂ ਕਿਹਾ ਇਹ ਲੋਕ ਤਾਕਤ ਹੀ ਜੋ ਹਰ ਕਿਸਮ ਦੇ ਜ਼ਬਰ ਅਤੇ ਲੁੱਟ ਵਿਰੁੱਧ ਖੜ ਸਕਦੀ ਹੈ। ਆਗੂਆਂ ਨੇ ਕਿਹਾ ਕਿ ਉਹਨਾਂ ਦੀ ਇਹ ਮੰਗ ਹੈ ਕਿ ਮਜ਼ਦੂਰਾਂ ਕਿਸਾਨਾਂ ਸਿਰ ਚੜ੍ਹੇ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ੇ ਮਾਫ਼ ਕੀਤੇ ਜਾਣ ਅਤੇ ਸਰਕਾਰੀ ਬੈਂਕਾਂ ਤੋਂ ਕਰਜ਼ੇ ਦੇਣ ਦਾ ਪ੍ਰਬੰਧ ਕੀਤਾ ਜਾਵੇ। ਉਹਨਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੋ ਜਾਂਦਾ, ਉਹਨਾਂ ਦੀਆਂ ਜਥੇਬੰਦੀਆਂ ਇਸ ਪਰਿਵਾਰ ਨਾਲ ਖੜੀਆਂ ਹਨ। ਅੱਜ ਦੇ ਪ੍ਰਦਰਸ਼ਨ ਵਿੱਚ ਪਿੰਡ ਅਤੇ ਆਸ-ਪਾਸ ਦੀਆਂ ਜਥੇਬੰਦੀਆਂ ਦੇ ਕਾਰਕੁਨ ਆਗੂਆਂ ਨੇ ਭਰਵੀਂ ਸ਼ਮੂਲੀਅਤ ਕੀਤੀ।
  • Related Posts

    ਆਪਰੇਸ਼ਨ ਪ੍ਰਹਾਰ 3.0: ਖੰਨਾ ਪੁਲਿਸ ਦੀ ਵੱਡੀ ਕਾਰਵਾਈ, 451 ਗ੍ਰਿਫ਼ਤਾਰ ਨਸ਼ਾ, ਗੈਰ-ਕਾਨੂੰਨੀ ਹਥਿਆਰ, ਚੋਰੀਸ਼ੁਦਾ ਟਰੱਕ, ਫ਼ਰਜ਼ੀ ਕੈਮਿਸਟ ਤੇ ਦੋ ਗੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰਾਂ ਦਾ ਪਰਦਾਫ਼ਾਸ਼

    Spread the love

    Spread the love ਖੰਨਾ, 12 ਜੁਲਾਈ ( ਗੁਰਦੀਪ ਸਿੰਘ ਸ਼ਾਹਪੁਰ) ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਆਪਰੇਸ਼ਨ ਪ੍ਰਹਾਰ 3.0 ਤਹਿਤ ਖੰਨਾ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ…

    ਪੀਜ਼ਾ ‘ਚੋਂ ਨਿਕਲੀ ਜ਼ਿੰਦਾ ਸੁੰਡੀ, ਫਾਸਟ ਫੂਡ ਵਾਲੇ ਕਰ ਰਹੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਮਿਆਦ ਪੁੱਗਾ ਸਮਾਨ ਵੇਚਣ ‘ਤੇ ਕਰਿਆਨਾ ਸਟੋਰ ‘ਤੇ ਵੀ ਕਾਰਵਾਈ

    Spread the love

    Spread the loveਮਾਛੀਵਾੜਾ ਸਾਹਿਬ, 12 ਜੁਲਾਈ (ਸੁੱਚਾ ਬੰਗੜ)- ਸ਼ਹਿਰ ਦੇ ਇੱਕ ਨਾਮੀ ਫੂਡ ਕੈਫੇ ‘ਚ ਵੇਚੇ ਜਾ ਰਹੇ ਪੀਜ਼ਾ ‘ਚੋਂ ਜ਼ਿੰਦਾ ਸੁੰਡੀ ਨਿਕਲਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ…

    Leave a Reply

    Your email address will not be published. Required fields are marked *