ਮੋਟਰਸਾਇਕਲ ’ਚ ਕਾਰ ਵੱਜੀ, ਮੋਟਰਸਾਇਕਲ ਸਵਾਰ ਵਿਅਕਤੀ ਦੀ ਮੌਤ

Spread the love

ਗਿੱਦੜਬਾਹਾ, ਸ਼੍ਰੀ ਮੁਕਤਸਰ ਸਾਹਿਬ, 24 ਜੂਨ ()- ਬੱਸ ਅੱਡਾ ਕੋਠੇ ਨੰਬਰਦਾਰਨੀ ਵਾਲੇ ਨੇੜੇ ਇਕ ਕਾਰ ਮੋਟਰਸਾਇਕਲ ਨਾਲ ਟਕਰਾਅ ਗਈ ਜਿਸ ਕਾਰਨ ਮੋਟਰਸਾਇਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਕੋਟਭਾਈ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਗੁਰਤੇਜ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਾਹੂਆਣਾ ਨੇ ਦੱਸਿਆ ਕਿ ਉਹ ਮਿਤੀ 22-06-2025 ਨੂੰ ਕੋਠੇ ਕੋਰ ਸਿੰਘ ਵਾਲੇ ਜਾਣ ਲਈ ਬੱਸ ਅੱਡਾ ਕੋਠੇ ਨੰਬਰਦਾਰਨੀ ਵਾਲੇ ਨੇੜੇ ਕੋਠੇ ਕੋਰ ਸਿੰਘ ਵਾਲੀ ਸੜਕ ’ਤੇ ਹਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਕੋਠੇ ਕੋਰ ਸਿੰਘ ਵਾਲੇ ਦੀ ਉਡੀਕ ਕਰ ਰਿਹਾ ਸੀ ਤਾਂ ਐਨੇ ਚਿਰ ’ਚ ਹੀ ਹਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਕੋਠੇ ਕੋਰ ਸਿੰਘ ਵਾਲੇ ਆਪਣੇ ਮੋਟਰਸਾਇਕਲ ਨੰਬਰੀ ਪੀਬੀ53ਬੀ 1407 ’ਤੇ ਸਵਾਰ ਹੋ ਕੇ ਪਿੰਡ ਧੂਲਕੋਟ ਤੋਂ ਕੋਠੇ ਕੋਰ ਸਿੰਘ ਵਾਲਾ ਨੂੰ ਆ ਰਿਹਾ ਸੀ ਕਿ ਜਦ ਵਕਤ ਸਵੇਰੇ ਕ੍ਰੀਬ 09:00 ਵਜੇ ਹਰਪ੍ਰੀਤ ਸਿੰਘ ਆਪਣੇ ਮੋਟਰਸਾਇਕਲ ਨੰਬਰੀ ਪੀਬੀ 53ਬੀ 1407 ’ਤੇ ਬੱਸ ਅੱਡਾ ਕੋਠੇ ਨੰਬਰਦਾਰਨੀ ਵਾਲੇ ਕੋਲ ਪੁੱਜਾ ਤਾਂ ਕੋਠੇ ਫੁੰਮਣ ਸਿੰਘ ਵਾਲੇ ਸਾਈਡ ਤੋਂ ਇੱਕ ਕਾਰ ਨੰਬਰੀ ਪੀਬੀ-30ਈ 7754 ਜਿਸਨੂੰ ਇੱਕ ਸਰਦਾਰ ਆਦਮੀ ਚਲਾ ਰਿਹਾ ਸੀ ਜਿਸਨੇ ਬੜੀ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਆਪਣੀ ਕਾਰ ਲਿਆ ਕੇ ਸਿੱਧੀ ਹਰਪ੍ਰੀਤ ਸਿੰਘ ਦੇ ਮੋਟਰਸਾਇਕਲ ’ਚ ਮਾਰੀ ਜਿਸ ਕਰਕੇ ਹਰਪ੍ਰੀਤ ਸਿੰਘ ਸੜਕ ’ਤੇ ਡਿੱਗ ਪਿਆ ਅਤੇ ਉਸਦੇ ਸਿਰ ’ਚ ਸੱਟ ਲੱਗ ਗਈ। ਦੌਰਾਨੇ ਇਲਾਜ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ। ਕਾਰ ਡਰਾਇਵਰ ਮਨਧੀਰ ਸਿੰਘ ਦੀ ਪਹਿਚਾਣ ਐਕਸੀਡੈਟ ਤੋਂ ਬਾਅਦ ਹਰਪ੍ਰੀਤ ਸਿੰਘ ਨੇ ਕੀਤੀ। ਉਕਤ ਬਿਆਨਾਂ ’ਤੇ ਥਾਣਾ ਕੋਟਭਾਈ ਵਿਖੇ ਮਨਧੀਰ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਕੋਟਲੀ ਅਬਲੂ ਦੇ ਖਿਲਾਫ਼ ਪਰਚਾ ਦਰਜ਼ ਕਰ ਲਿਆ ਹੈ ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ।

  • Related Posts

    ਆਪਰੇਸ਼ਨ ਪ੍ਰਹਾਰ 3.0: ਖੰਨਾ ਪੁਲਿਸ ਦੀ ਵੱਡੀ ਕਾਰਵਾਈ, 451 ਗ੍ਰਿਫ਼ਤਾਰ ਨਸ਼ਾ, ਗੈਰ-ਕਾਨੂੰਨੀ ਹਥਿਆਰ, ਚੋਰੀਸ਼ੁਦਾ ਟਰੱਕ, ਫ਼ਰਜ਼ੀ ਕੈਮਿਸਟ ਤੇ ਦੋ ਗੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰਾਂ ਦਾ ਪਰਦਾਫ਼ਾਸ਼

    Spread the love

    Spread the love ਖੰਨਾ, 12 ਜੁਲਾਈ ( ਗੁਰਦੀਪ ਸਿੰਘ ਸ਼ਾਹਪੁਰ) ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਆਪਰੇਸ਼ਨ ਪ੍ਰਹਾਰ 3.0 ਤਹਿਤ ਖੰਨਾ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ…

    ਪੀਜ਼ਾ ‘ਚੋਂ ਨਿਕਲੀ ਜ਼ਿੰਦਾ ਸੁੰਡੀ, ਫਾਸਟ ਫੂਡ ਵਾਲੇ ਕਰ ਰਹੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਮਿਆਦ ਪੁੱਗਾ ਸਮਾਨ ਵੇਚਣ ‘ਤੇ ਕਰਿਆਨਾ ਸਟੋਰ ‘ਤੇ ਵੀ ਕਾਰਵਾਈ

    Spread the love

    Spread the loveਮਾਛੀਵਾੜਾ ਸਾਹਿਬ, 12 ਜੁਲਾਈ (ਸੁੱਚਾ ਬੰਗੜ)- ਸ਼ਹਿਰ ਦੇ ਇੱਕ ਨਾਮੀ ਫੂਡ ਕੈਫੇ ‘ਚ ਵੇਚੇ ਜਾ ਰਹੇ ਪੀਜ਼ਾ ‘ਚੋਂ ਜ਼ਿੰਦਾ ਸੁੰਡੀ ਨਿਕਲਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ…

    Leave a Reply

    Your email address will not be published. Required fields are marked *