ਫ਼ਰੀਦਕੋਟ, 23 ਜੂਨ (ਵਿਪਨ ਮਿੱਤਲ)- ਫ਼ਰੀਦਕੋਟ ਸ਼ਹਿਰ ਲੱਗੇ ਬਿਜ਼ਲੀ ਦੇ ਮੀਟਰ ਬੱਕਸੇ ਲੋਕਾਂ ਦੇ ਲਈ ਪ੍ਰੇਸ਼ਾਨੀ ਦਾ ਸਵੱਬ ਬਣ ਗਏ ਹਨ। ਕਈ ਥਾਂਈ ਪਾਵਰਕਾਮ ਦੇ ਮੁਲਾਜ਼ਮਾਂ ਵੱਲੋਂ ਵੱਡੇ ਮੀਟਰ ਬੱਕਸਿਆਂ ਦੀ ਜਗਾ ‘ਤੇ ਖੰਬਿਆਂ ਉਪਰ ਹੀ ਛੋਟੇ ਮੀਟਰ ਬੁੱਕਸੇ ਲਗਾਏ ਹੋਏ ਹਨ, ਜੋ ਜ਼ਿਆਦਾਤਰ ਖੁੱਲ ਪਏ ਹਨ ਤੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਜ਼ਿਆਦਾਤਰ ਮੀਟਰ ਬੱਕਸਿਆਂ ਵਿੱਚ ਬਾਰਿਸ਼ ਦੇ ਚੱਲਦਿਆ ਖੰਬਿਆਂ ਤੇ ਕੰਧਾਂ ਵਿੱਚ ਕਰੰਟ ਆ ਜਾਂਦਾ ਹੈ ਜਿਸ ਕਾਰਨ ਸ਼ਹਿਰ ਵਾਸੀਆਂ ਤੇ ਪਿੰਡ ਵਾਸੀਆਂ ਵਿੱਚ ਹਰ ਸਮੇਂ ਕਈ ਦੁਰਘਟਨਾਵਾਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਪਾਵਰਕਾਮ ਵੱਲੋਂ ਜਦੋਂ ਦੇ ਬੱਕਸੇ ਲਗਾਏ ਗਏ ਹਨ, ਉਸ ਤੋਂ ਬਾਅਦ ਇਨਾਂ ਬਕਸਿਆਂ ਦੀ ਸੰਭਾਲ ਜਾਂ ਦਰੁੱਸਤ ਕਰਨ ਲਈ ਕੋਈ ਖਾਸ ਕਦਮ ਨਹੀਂ ਚੁੱਕੇ ਗਏ।ਸ਼ਹਿਰ ਵਾਸੀ ਸੁਦੇਸ਼ ਸਿੰਗਲਾ,ਮਦਨ ਗੁਲਾਟੀ, ਰਜੇਸ਼ ਕੁਮਾਰ, ਪ੍ਰਵੀਨ ਕੁਮਾਰ, ਪ੍ਰਬੋਧ ਸ਼ਰਮਾ, ਕੈਲਾਸ਼ ਚੰਦ, ਰਾਜੀਵ ਕੁਮਾਰ, ਅਮਿਤ ਮਿਸ਼ਰਾ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਫ਼ਰੀਦਕੋਟ ਸ਼ਹਿਰ ਦੇ ਕਈ ਵਾਰਡਾਂ ਤੇ ਬਜ਼ਾਰਾਂ ਵਿੱਚ ਖੁੱਲ ਮੀਟਰ ਬਕਸਿਆਂ ਕਾਰਨ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਸ਼ਹਿਰ ਲਾਈਨ ਬਾਜ਼ਾਰਾਂ, ਬਾਜ਼ੀਗਰ ਬਸਤੀ, ਬਲਵੀਰ ਬਸਤੀ, ਜਾਨੀਆਂ ਮੱਹਲੇ, ਭਾਨ ਸਿੰਘ ਕਾਲੋਨੀ , ਘੰਟਾਘਰ ਗਲੀ ਆਦਿ ਤੋਂ ਬਿਨਾਂ ਬਹੁਤ ਸਾਰੀਆਂ ਥਾਵਾਂ ‘ਤੇ ਬਿਜ਼ਲੀ ਦੇ ਮੀਟਰ ਬਕਸੇ ਖੁੱਲੇ ਪਏ ਹਨ। ਲੋਕਾਂ ਦਾ ਕਹਿਣਾ ਹੈ ਕਿ ਜਿਨਾਂ ਥਾਵਾਂ ‘ਤੇ ਬਿਜ਼ਲੀ ਮੀਟਰ ਬੱਕਸੇ ਲੱਗੇ ਹੋਏ ਹਨ, ਉਸ ਦਾ ਵੀ ਠੀਕ ਢੰਗ ਨਾਲ ਰਖ ਰਖਾਵ ਨਹੀਂ ਹੈ। ਕੁਝ ਮੀਟਰ ਬੱਕਸੇ ਕੰਧਾਂ ਨਾਲ ਲੱਗੇ ਹੋਏ ਹਨ ਤੇ ਕੁਝ ਬੱਕਸੇ ਨਾਲਿਆਂ ਤੇ ਸੜਕਾਂ ਵਿੱਚ ਕਾਰ ਟੇਢੇ ਹੋਏ ਪਏ ਹਨ, ਇਸ ਤੋਂ ਇਲਾਵਾ ਕੁਝ ਮੀਟਰ ਬੱਕਸੇ ਖੰਬਿਆਂ ‘ਤੇ ਲਟਕੇ ਪਏ ਹਨ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਇਨਾ ਖੁੱਲੇ ਮੀਟਰ ਬਕਸਿਆਂ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਤੇ ਕਈ ਬੇਜ਼ੁਬਾਨ ਪਸ਼ੂ ਵੀ ਇਨਾਂ ਦੀ ਚਪੇਟ ਵਿੱਚ ਆ ਚੁੱਕੇ ਹਨ। ਇਸ ਤੋਂ ਇਲਾਵਾ ਪਿੰਡਾਂ ਤੇ ਸ਼ਹਿਰਾਂ ਦੀਆਂ ਗਲੀਆਂ ਵਿੱਚ ਛੋਟੇ ਬੱਚੇ ਖੇਡਦੇ ਹਨ, ਜਿਸ ਦੇ ਚੱਲਦਿਆ ਕਦੇ ਵੀ ਹਾਦਸੇ ਵਾਪਰ ਸਕਦੇ ਹਨ, ਪਰ ਵਿਭਾਗੀ ਅਧਿਕਾਰੀ ਸਭ ਕੁਝ ਦੇਖਦੇ ਹੋਏ ਵੀ ਅਣਦੇਖਿਆ ਕਰ ਰਹੇ ਹਨ। ਉਨਾਂ ਦੱਸਿਆ ਕਿ ਬਾਰਿਸ਼ ਤੇ ਹਨੇਰੀ ਦੇ ਦਿਨਾਂ ਵਿੱਚ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਕਿਉਂਕਿ ਇਨ੍ਹਾਂ ਮੀਟਰ ਬਕਸਿਆਂ ਕਾਰਨ ਕਦੇ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ। ਇਸ ਮੌਕੇ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਫ਼ਰੀਦਕੋਟ ਸ਼ਹਿਰ ਅੰਦਰ ਖੁੱਲ ਪਏ ਮੀਟਰ ਬਕਸਿਆਂ ਨੂੰ ਦਰੁੱਸਤ ਕਰਵਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਅਣਹੋਣੀ ਘਟਨਾ ਨਾ ਵਾਪਰ ਸਕੇ।
ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼
Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ ) ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…





