ਸ਼ਿਵ ਸੈਨਾ (ਧ) ਪ੍ਰਧਾਨ ਵੱਲੋਂ ਸਾਥੀਆਂ ਸਮੇਤ ਸ਼ਰੇਆਮ ਕੀਤੀ ਗੁੰਡਾਗਰਦੀ ‘ਚ ਇੱਕ ਸਿੱਖ ਨੋਜਵਾਨ ਜਖਮੀ

Spread the love

ਸ਼੍ਰੀ ਮੁਕਤਸਰ ਸਾਹਿਬ, 11 ਜੂਨ ( ਮਨਪ੍ਰੀਤ ਮੋਨੂੰ ) – ਦੇਖਿਆ ਜਾਵੇ ਤਾਂ ਤਕਰੀਬਨ ਪੂਰੇ ਪੰਜਾਬ ਹੀ ਹਰ ਰੋਜ ਦੀ ਤਰ੍ਹਾਂ ਗਲਤ ਅਨਸਰਾਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਜਿਹੀਆ ਘਟਨਾਵਾਂ ਸਾਹਮਣੇ ਆ ਰਹੀਆ ਹਨ ਪਰ ਬੀਤੇ ਚਿੱਟੇ ਦਿਨੀਂ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਵੱਲੋਂ ਆਪਣੇ ਸਾਥੀਆਂ ਸਮੇਤ ਸ਼ਰੇਆਮ ਕੀਤੀ ਜਾ ਗਈ ਗੁੰਡਾਗਰਦੀ ਪੰਜਾਬ ਦੇ ਵਸਨੀਕਾਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ । ਧਰਨਾ ਲਗਾਉਣ ਦੀ ਆੜ੍ਹ ‘ਚ ਕੀਤੀ ਗਈ ਗੁੰਡਾਗਰਦੀ ਸਾਹਮਣੇ ਆਉਣਾ ਵੀ ਇੱਕ ਬਦਲਾਅ ਹੀ ਹੈ । ਮਾਮਲਾ ਇੰਝ ਸੀ ਕਿ ਕਿਸੇ ਮਾਮਲੇ ਨੂੰ ਲੈ ਕੇ ਸ਼ਿਵ ਸ਼ੈਨਾ (ਧ) ਦੇ ਪੰਜਾਬ ਪ੍ਰਧਾਨ ਵੱਲੋਂ ਆਪਣੇ ਗੁੰਡਾ ਟਾਇਪ ਕੁਝ ਸਮੱਰਥਕਾਂ ਨਾਲ ਬੱਸ ਸਟੈਂਡ ਦੇ ਬਾਹਰ ਧਰਨਾ ਲਗਾਉਣ ਦੀ ਤਿਆਰੀ ਸੀ ਅਤੇ ਇਸ ਦੋਰਾਨ ਹੀ ਬਾਸ ਸਟੈਂਡ ਦੇ ਨਜਦੀਕ ਇੱਕ ਨਿੱਜੀ ਹਸਪਤਾਲ ਜਾ ਰਹੇ ਸ਼ਹਿਰ ਦੇ ਨੇੜ੍ਹਲੇ ਪਿੰਡ ਚੜ੍ਹੇਵਾਨ ਦੇ ਵਸਨੀਕ ਨਾਲ ਬਹਿਸ ਹੋ ਗਈ ਅਤੇ ਬਹਿਸ ਇੰਨੀ ਜਿਆਦਾ ਵੱਧ ਗਈ ਕਿ ਆਪਣੀ ਗੱਡੀ ਜਾ ਬੈਠੇ ਵਿਅਕਤੀ ਨੂੰ ਸਿਵ ਸੈਨਾ ਦੇ ਪੰਜਾਬ ਪ੍ਰਧਾਨ ਵੱਲੋਂ ਆਪਣੇ ਸਾਥੀਆਂ ਦੀ ਮੱਦਦ ਨਾਲ ਉਕਤ ਨੋਜਵਾਨ ਨੂੰ ਗੱਡੀ ਚੋਂ ਬਾਹਰ ਕੱਢ ਕੇ ਬਹੁਤ ਹੀ ਬੁਰੀ ਤਰ੍ਹਾਂ ਕੁੱਟਿਆ ਗਿਆ । ਕੁੱਟਮਾਰ ਦੀ ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋ ਬਾਅਦ ਅਤੇ ਸਥਾਨਕ ਵਸਨੀਕਾਂ ਦੇ ਵਧਦੇ ਹੋਏ ਰੋਹ ਨੂੰ ਦੇਖਦਿਆ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਦੇਰ ਸ਼ਾਮ ਸ਼ਿਵ ਸੈਨਾ ਦੇ ਪ੍ਰਧਾਨ ਰਾਜੇਸ਼ ਗਰਗ ਦੇ ਖਿਲਾਫ ਕਾਰਵਾਈ ਕਰਨ ਲਈ ਮਜਬੂਰ ਹੋਣਾਂ ਪਿਆ । ਹੈਰਾਨਗੀ ਤਾਂ ਤਦ ਹੋ ਗਈ ਜਦ ਸ਼ਿਵ ਸੈਨਾ ਦੇ ਪ੍ਰਧਾਨ ਦੀ ਸੁਰੱਖਿਆ ‘ਚ ਤੈਨਾਤ ਪੰਜਾਬ ਪੁਲਿਸ ਦੇ ਮੁਲਾਜਮ ਵੱਲੋਂ ਵੀ ਪ੍ਰਸ਼ਾਨ ਦੇ ਸਮੱਰਥਕਾਂ ਦਾ ਸਾਥ ਦਿੰਦਿਆ ਪੀੜ੍ਹਤ ਨੋਜਵਾਨ ਨੂੰ ਗੱਡੀ ਚੋਂ ਬਾਹਰ ਕੱਢਿਆ ਗਿਆ । ਦੂਜੇ ਪਾਸੇ ਕੁਝ ਸਮਾਜਸੇਵੀ ਜਥੇਬੰਦੀਆਂ ਵੱਲੋਂ ਇਸ ਮਾਮਲੇ ਨੂੰ ਸਿੱਖ ਨੋਜਵਾਨ ਦੀ ਕੁੱਟਮਾਰ ਨੂੰ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਮਾਮਲੇ ਦਾ ਰੂਪ ਦਿੱਤਾ ਰਿਹਾ ਸੀ । ਸ਼ਹਿਰ ਦੇ ਸਮਾਜਸੇਵੀ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਮੋਕੇ ਦੀਆ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਲਾਅ ਐਂਡ ਆਰਡਰ ਦੀ ਸਥਿਤੀ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ । ਉਨ੍ਹਾਂ ਕਿਹਾ ਕਿ ਤਕਰੀਬਨ ਹੀ ਦੇਖਿਆ ਜਾਂਦਾ ਸੀ ਕਿ ਗਲਤ ਅਨਸਰਾਂ ਵੱਲੋਂ ਆਪਸੀ ਲੜ੍ਹਾਈਆਂ ਲੜ੍ਹਾਈਆ ਜਾਂਦੀ ਸਨ ਪਰ ਬੀਤੇ ਦਿਨੀਂ ਸ਼੍ਰੀ ਮੁਕਤਸਰ ਸਾਹਿਬ ‘ਚ ਸ਼ਿਵ ਸੈਨਾ ਦੇ ਪ੍ਰਧਾਨ ਅਤੇ ਉਕਤ ਦੇ ਗੁੰਡਿਆ ਵੱਲੋਂ ਆਮ ਨਾਗਰਿਕ ਨੂੰ ਗੱਡੀ ਚੋਂ ਬਾਹਰ ਕੱਢ ਕੇ ਕੁੱਟ-ਮਾਰ ਕਰਨ ਕਾਰਨ ਆਮ ਨਾਗਰਿਕਾਂ ਦੇ ਮਨ੍ਹਾ ‘ਚ ਸਹਿਮ ਦਾ ਮਾਹੋਲ ਬਣਿਆ ਹੋਇਆ ਹੈ ਕਿਉਕਿ ਜਿਸ ਦਿਨ ਦੀ ਪੰਜਾਬ ਪੁਲਿਸ ਦੀ ਲਗਾਮ ਨੂੰ ਢਿੱਲ ਦਿੱਤੀ ਹੈ ਤਦ ਤੋਂ ਹੀ ਅਜਿਹੇ ਮਾਮਲਿਆ ਪੁਲਿਸ ਵੱਲੋਂ ਮਨ ਆਈਆ ਕੀਤੀਆ ਜਾ ਰਹੀਆ ਹਨ । ਉਨ੍ਹਾਂ ਕਿਹਾ ਕਿ ਜੇਕਰ ਸੋਸ਼ਲ ਮੀਡੀਆ ‘ਤੇ ਕੁੱਟਮਾਰ ਦੀ ਵੀਡਿਓ ਅੱਪਲੋਡ ਨਾ ਹੁੰਦੀ ਤਾਂ ਪੁਲਿਸ ਵੱਲੋਂ ਕਾਰਵਾਈ ਨਹੀ ਕੀਤੀ ਜਾਣੀ ਸੀ । ਉਨ੍ਹਾਂ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕੋਈ ਠੋਸ ਕਾਰਵਾਈ ਨਹੀ ਕੀਤੀ ਜਾਂਦੀ ਤਾਂ ਸ਼ਹਿਰ ਦੀਆਂ ਇਨਸਾਫ ਪਸੰਦ ਜਥੇਬੰਦੀਆ ਦੇ ਸਹਿਯੋਗ ਨਾਲ ਧਰਨਾ ਦਿੱਾ ਜਾਵੇਗਾ । ਕਿਹਾ ਕਿ ਇਸ ਮਾਮਲੇ ‘ਚ ਉਕਤ ਪੁਲਿਸ ਮੁਲਾਜ਼ਮ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜਿਸ ਪੁਲਿਸ ਮੁਲਾਜ਼ਮ ਨੇ ਸ਼ਿਵ ਸੈਨਾ ਦੇ ਸਮੱਰਥਕਾ ਦਾ ਸਾਥ ਦਿੰਦਿਆ ਪੀੜ੍ਹਤ ਵਿਅਕਤੀ ਨੂੰ ਗੱਡੀ ਚੋਂ ਬਾਹਰ ਕੱਢਿਆ ਸੀ । ਦੱਸਣਯੋਗ ਹੈ ਹੈ ਕਿ ਇਸ ਮਾਮਲੇ ਸਬੰਧੀ ਥਾਣਾ ਸਿਟੀ ਵੱਲੋਂ ਪ੍ਰਧਾਨ ਰਾਜੇਸ਼ ਗਰਗ ਅਤੇ ਅਣਪਛਾਤਿਆ ਖਿਲਾਫ ਮੁਕੱਦਮਾਂ ਨੰਬਰ 105 ਵੱਖ-ਵੱਖ ਧਰਾਵਾਂ 118(1), 115(2), 126(2), 191(3) ਅਤੇ 190 ਬੀ.ਐਨ.ਐਸ ਤਹਿਤ ਦਰਜ ਕੀਤਾ ਗਿਆ ਹੈ । ਮੁਕੱਦਮਾ ਦਰਜ ਹੋਣ ਤੋਂ ਬਾਅਦ ਸ਼ਿਵ ਸੈਨਾ ਦਾ ਪ੍ਰਧਾਨ ਰਾਜੇਸ਼ ਗਰਗ ਫਰਾਰ ਹੋ ਚੁੱਕਾ ਸੀ ਅਤੇ ਪੁਲਿਸ ਵੱਲੋਂ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ ।

 

 

 

  • Related Posts

    ਗਿਰੋਹ ਦੇ 05 ਮੈਬਰਾ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋ ਪਹਿਲਾ ਹੀ ਕਾਬੂ

    Spread the love

    Spread the love Gurdeep singh dhillon ( 9 june 26 ) ਫਰੀਦਕੋਟ ਪੁਲਿਸ ਵੱਲੋ ਇੱਕ ਸੰਭਾਵਿਤ ਵੱਡੀ ਵਾਰਦਾਤ ਨੂੰ ਸਮੇਂ ਸਿਰ ਨਾਕਾਮ ਕਰਦਿਆ ਤੇਜਧਾਰ ਹਥਿਆਰਾਂ ਦੀ ਨੋਕ ‘ਤੇ ਲੁੱਟ-ਖੋਹ ਕਰਨ ਦੀ…

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜਨਮਦਿਨ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਲਗਾਇਆ; ਕੇਕ ਕੱਟ ਕੇ ਮਨਾਈਆਂ ਖੁਸ਼ੀਆਂ

    Spread the love

    Spread the loveਨਵਾਂਸ਼ਹਿਰ , 9 ਜੁਲਾਈ (ਜਤਿੰਦਰਪਾਲ ਸਿੰਘ ਕਲੇਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜਨਮਦਿਨ ਦੇ ਸ਼ੁਭ ਅਵਸਰ ‘ਤੇ ਅੱਜ ਮਲੇਰਕੋਟਲਾ ਵਿਖੇ ਇੱਕ ਵਿਸ਼ਾਲ ਖੂਨਦਾਨ…

    Leave a Reply

    Your email address will not be published. Required fields are marked *