ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਨਰਿੰਦਰ ਮੋਦੀ ਦਾ ਸਾੜਿਆ ਪੁਤਲਾ

Spread the love
ਝਬਾਲ 28 ਸਤੰਬਰ (ਮੱਖਣ ਮਨੋਜ)ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨ ਗਿਆਨੇਸ਼ਵਰ ਕੁਮਾਰ ਵੱਲੋਂ ਡੂੰਘੀ ਵੋਟ ਸੁਧਾਈ (ਐਸ.ਆਈ.ਆਰ.) ਦੇ ਨਾਂ ’ਤੇ ਕੀਤੀਆਂ ਸੰਵਿਧਾਨ ਵਿਰੋਧੀ, ਗੈਰ ਕਾਨੂੰਨੀ ਕਾਰਵਾਈਆਂ ਵਿਰੁੱਧ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ, ਬੀਜੇਪੀ ਖਿਲਾਫ ਜੰਮ ਕੇ ਨਾਹਰੇਬਾਜੀ ਕੀਤੀ ਅਤੇ ਗਿਆਨੇਸ਼ਵਰ ਕੁਮਾਰ ਦੇ ਅਸਤੀਫੇ ਦੀ ਮੰਗ ਕੀਤੀ । ਜਿਸ ਦੀ ਅਗਵਾਈ ਮਨਜੀਤ ਸਿੰਘ ਬੱਗੂ, ਦਲਜੀਤ ਸਿੰਘ ਦਿਆਲਪੁਰਾ, ਸੁਲੱਖਣ ਸਿੰਘ ਤੁੜ ਨੇ ਕੀਤੀ।ਇਸ ਮੌਕੇ ਪਾਰਟੀ ਦੇ ਜਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲਾ ਨੇ ਬੋਲਦਿਆ ਕਿਹਾ ਕਿ ‘‘ਵੋਟ ਬਨਾਉਣ ਵਾਲੇ ਫਾਰਮ ਨੰਬਰ 6 ’ਚ ਐਸ.ਆਈ.ਆਰ. ਦੇ ਨਾਂ ’ਤੇ ਇਕ ਨਵਾਂ ਕਾਲਮ ਜੋੜ ਦਿੱਤਾ ਗਿਆ ਹੈ ਕਿ ‘‘ਕੀ ਵੋਟਰ ਦੇ ਮਾਤਾ-ਪਿਤਾ ਨੇ 2002-2003 ’ਚ ਹੋਈ ਐਸ.ਆਈ.ਆਰ. ਪ੍ਰਕਿਰਿਆ ’ਚ ਭਾਗ ਲਿਆ ਸੀ?’’ ਸੰਭਵ ਹੈ ਲੱਖਾਂ ਨੌਜਵਾਨ ਵੋਟਰਾਂ ਨੂੰ ਇਸ ਦਾ ਕੋਈ ਗਿਆਨ ਹੀ ਨਾ ਹੋਵੇ! ਅਜਿਹੀ ਕੋਈ ਨਵੀਂ ਮੱਦ ਜੋੜਨ ਦਾ ਅਧਿਕਾਰ ਮੁੱਖ ਚੋਣ ਕਮਿਸ਼ਨ ਕੋਲ ਬਿਲਕੁਲ ਵੀ ਨਹੀਂ ਹੈ। ਬਲਕਿ ਇਹ ਕੰਮ ਸਿਰਫ ਤੇ ਸਿਰਫ ਤੇ ਸਿਰਫ ਦੇਸ਼ ਦੀ ਸੰਸਦ ‘ਚੋਂ ਬਿਲ ਪਾਸ ਕਰਕੇ ਹੀ ਕੀਤਾ ਜਾ ਸਕਦਾ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਹਰ ਚੋਣ ਹਲਕੇ ਦੀਆਂ ਵੋਟਾਂ ਬਣਾਉਣ ਦਾ ਸਾਰਾ ਕੰਮ ਐਸ.ਡੀ.ਐਮ. ਦੀ ਨਿਗਰਾਨੀ ਹੇਠ ਕੀਤਾ ਜਾਂਦਾ ਸੀ, ਪ੍ਰੰਤੂ ਹੁਣ ਇਹ ਸਾਰੇ ਹੱਕ ਇਕ ਕੇਂਦਰੀ ਅਧਿਕਾਰੀ ਨੂੰ ਦੇ ਦਿੱਤੇ ਗਏ ਹਨ, ਜੋ ‘ਸੀਰ’ ਦੇ ਨਾਮ ’ਤੇ ਮਨਮਾਨੇ ਢੰਗ ਨਾਲ ਧੱਕੇਸ਼ਾਹੀਆਂ ਕਰ ਰਿਹਾ ਹੈ। ਇਸ ਮੌਕੇ ਰੇਸ਼ਮ ਸਿੰਘ ਫੈਲੋ ਕੇ ਹਰਦੀਪ ਸਿੰਘ ਰਸੂਲਪੁਰ, ਹਰਭਜਨ ਸਿੰਘ ਪੱਟੀ, ਅੰਮ੍ਰਿਤਪਾਲ ਚੌਧਰੀਵਾਲਾ, ਸੁਖਵਿੰਦਰ ਸਿੰਘ ਭੱਠਲ, ਝਿਰਮਲ ਸਿੰਘ ਬਾਣੀਆ ਹਰਭਜਨ ਸਿੰਘ ਚੀਮਾ ਆਦਿ ਹਾਜਰ ਸਨ।
  • Related Posts

    ਚੋਣ ਕਮਿਸ਼ਨ ਨੂੰ ਲੈ ਕੇ ਕਾਂਗਰਸ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾ ਨਿਸ਼ਾਨਾ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ, (ਮਨਜੀਤ ਸਿੱਧੂ):- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਕਾਂਗਰਸ…

    ਕਾਨਿਆਂਵਾਲੀ ਵਿੱਚ ਭਾਈ ਜਸ਼ਨ ਚਹਿਲ ਵੱਲੋਂ ਵਿਸ਼ਾਲ ਮੈਡੀਕਲ ਕੈਂਪ, 700 ਲੋਕਾਂ ਦੀ ਜਾਂਚ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਮਨਜੀਤ ਸਿੱਧੂ):- ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਮਾਜ ਸੇਵੀ ਭਾਈ ਜਸ਼ਨ ਚਹਿਲ ਵੱਲੋਂ ਐੱਨਜੀਓਜ਼ ਦੇ…

    Leave a Reply

    Your email address will not be published. Required fields are marked *