ਸ਼੍ਰੀ ਮੁਕਤਸਰ ਸਾਹਿਬ, 28 ਜੁਲਾਈ ()- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਸਫਾਏ ਲਈ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਹੇਠ ਐਸ.ਪੀ. (ਡੀ) ਮਨਮੀਤ ਸਿੰਘ ਢਿੱਲੋਂ ਅਤੇ ਡੀ.ਐੱਸ.ਪੀ. ਡੀ ਐਸ ਪੀ ਮਲੋਟ ਰਮਨਪ੍ਰੀਤ ਸਿੰਘ ਗਿੱਲ ਦੀ ਨਿਗਰਾਨੀ ਵਿੱਚ, ਇੰਸਪੈਕਟਰ ਹਰਪ੍ਰੀਤ ਸਿੰਘ , ਮੁਖ ਅਫਸਰ ਥਾਣਾ ਸਿਟੀ ਮਲੋਟ ਅਤੇ ਐਸ.ਆਈ. ਕੁਲਬੀਰ ਚੰਦ, ਇੰਚਾਰਜ ਸੀ.ਆਈ.ਏ. ਸਟਾਫ ਮਲੋਟ ਵੱਲੋਂ ਇਕ ਮੁਲਜ਼ਮ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਸੀ.ਆਈ.ਏ. ਸਟਾਫ ਮਲੋਟ ਵੱਲੋਂ ਗਸ਼ਤ ਅਤੇ ਚੈੱਕਿੰਗ ਦੌਰਾਨ ਐਡਵਰਡ ਗੰਜ ਹਸਪਤਾਲ ਤੋਂ ਸ੍ਰੀ ਕ੍ਰਿਸ਼ਨ ਗਉਸ਼ਾਲਾ ਮਲੋਟ ਵੱਲ ਜਾਂਦੇ ਹੋਏ ਇੱਕ ਸ਼ੱਕੀ ਵਿਅਕਤੀ ਨੂੰ ਰੋਕਿਆ ਗਿਆ। ਪੁਲਿਸ ਨੇ ਉਸ ਦਾ ਨਾਮ ਪੁੱਛਿਆ ਤਾਂ ਉਸ ਵਿਅਕਤੀ ਨੇ ਆਪਣਾ ਨਾਂ ਹਰੀਸ਼ ਕੁਮਾਰ ਉਰਫ ਖੰਡਾ ਪੁੱਤਰ ਰੋਸ਼ਨ ਲਾਲ ਵਾਸੀ ਮਲੋਟ ਦੱਸਿਆ। ਸ਼ੱਕ ਦੇ ਆਧਾਰ ’ਤੇ ਲਾਈ ਗਈ ਤਲਾਸ਼ੀ ਦੌਰਾਨ ਉਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ’ਤੇ ਤੁਰੰਤ ਕਾਨੂੰਨੀ ਕਾਰਵਾਈ ਕਰਦਿਆਂ ਥਾਣਾ ਸਿਟੀ ਮਲੋਟ ’ਚ ਮੁਕਦਮਾ ਨੰਬਰ 123 ਮਿਤੀ 26.07.2025 ਅ /ਧ 21(ਬੀ)/61/85 27(ਏ) N4PS act ਹੇਠ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਿਸ ਦੀ ਪਹਿਚਾਣ ਹਰੀਸ਼ ਕੁਮਾਰ ਉਰਫ ਖੰਡਾ ਪੁੱਤਰ ਰੋਸ਼ਨ ਲਾਲ ਵਾਸੀ ਮਲੋਟ ਵਜੋਂ ਹੋਈ ਹੈ। ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਸ਼ਿਆਂ ਵਿਰੁੱਧ ਜੰਗ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਹੋਏ ਨਸ਼ਾ ਵੇਚਣ ਜਾਂ ਵਰਤਣ ਬਾਰੇ ਕੋਈ ਵੀ ਜਾਣਕਾਰੀ ਮਿਲਣ ’ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰੋ। ਤੁਹਾਡੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਇੱਕ ਸਾਫ-ਸੁਥਰੇ ਅਤੇ ਨਸ਼ਾਮੁਕਤ ਭਵਿੱਖ ਲਈ ਤੁਸੀਂ ਸਾਡਾ ਸਾਥ ਦਿਓ।






