ਸ਼੍ਰੀ ਮੁਕਤਸਰ ਸਾਹਿਬ, 26 ਅਗਸਤ ( ਮਨਪ੍ਰੀਤ ਮੋਨੂੰ / ਪਰਮਜੀਤ ਬੇਦੀ ) 10ਵੀਂ ਪੰਜਾਬ ਰਾਜ ਚੈਂਪੀਅਨਸ਼ਿਪ ਗੱਤਕਾ 22 ਤੋਂ 24 ਅਗਸਤ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਈ। ਇਹ ਰਾਜ ਪੱਧਰੀ ਮੁਕਾਬਲੇ ਪੰਜਾਬ ਗੱਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਕਰਵਾਏ ਗਏ। ਜਿਸ ਵਿੱਚ ਅਕਾਲ ਅਕੈਡਮੀ ਮੁਕਤਸਰ ਦੇ ਵਿਦਿਆਰਥੀਆਂ ਨੇ ਮੁਕਾਬਲੇ ਸਰ ਕੀਤੇ। ਜ਼ਿਕਰਯੋਗ ਹੈ ਕਿ ਅੰਡਰ-11 ਗੱਤਕਾ ਪ੍ਰਦਰਸ਼ਨ ਟੀਮ ਵਿੱਚ ਦਾਤਪ੍ਰੀਤ ਸਿੰਘ ਜਮਾਤ ਛੇਵੀਂ ,ਅੰਸ਼ਵੀਰ ਜਮਾਤ ਚੌਥੀ ,ਸੁਬੇਗ ਸਿੰਘ ਜਮਾਤ ਪੰਜਵੀਂ ਨੇ ਸਥਾਨ ਦੂਜਾ ਹਾਸਲ ਕੀਤਾ। ਅੰਡਰ-14 ਵਿੱਚ (ਲੜਕੀਆਂ) ਵਿੱਚੋਂ ਫ੍ਰੀ ਸੋਟੀ ਟੀਮ ਵਿੱਚ ਗੁਰਸਿਮਰਨ ਕੌਰ ਜਮਾਤ ਸੱਤਵੀਂ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-14 ਵਰਗ (ਲੜਕੇ) ਹਰਗੁਣਵੀਰ ਸਿੰਘ ਜਮਾਤ ਅੱਠਵੀਂ ਨੇ ਵਿਅਕਤੀਗਤ ਪ੍ਰਦਰਸ਼ਨ ਵਿੱਚ ਪਹਿਲਾ ਸਥਾਨ ਅਤੇ ਫ੍ਰੀ ਸੋਟੀ ਟੀਮ ਵਿੱਚ ਤੀਜਾ ਸਥਾਨ ਹਾਸਲ ਕੀਤਾ ਅਤੇ ਹੁਣ ਹਰਗੁਣਵੀਰ ਸਿੰਘ ਦੀ ਨੈਸ਼ਨਲ ਪੱਧਰੀ ਮੁਕਾਬਲਿਆਂ ਲਈ ਚੋਣ ਹੋ ਗਈ ਹੈ ਵਿਦਿਆਰਥੀ ਆਰਵਨ ਸਿੰਘ ਜਮਾਤ ਅੱਠਵੀਂ ਅਤੇ ਨਵਦੀਪ ਸਿੰਘ ਜਮਾਤ ਅੱਠਵੀਂ ਨੇ ਫ੍ਰੀ ਸੋਟੀ ਟੀਮ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਸਕੂਲ ਪ੍ਰਿੰਸੀਪਲ ਸ੍ਰੀਮਤੀ ਸਿੰਬਲਪ੍ਰੀਤ ਕੌਰ ਗਰੇਵਾਲ ਜੀ ਨੇ ਜੇਤੂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਵਧੇਰੇ ਮਿਹਨਤ ਅਤੇ ਸਵੈ – ਵਿਸ਼ਵਾਸ ਨਾਲ ਨੈਸ਼ਨਲ ਪੱਧਰ ਦੀ ਤਿਆਰੀ ਕਰਨ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਵਿਦਿਆਰਥੀ ਅਤੇ ਸਮੂਹ ਸਟਾਫ਼ ਮੈਂਬਰ ਸ਼ਾਮਲ ਸਨ।






