ਆਈ.ਟੀ.ਆਈ (ਐਸ.ਸੀ) ਵਿਖੇ ਸ਼ੈਸ਼ਨ 2025-26 ਲਈ ਦਾਖਲਾ ਸ਼ੁਰੂ

Spread the love

ਸ੍ਰੀ ਮੁਕਤਸਰ ਸਾਹਿਬ, 10 ਜੁਲਾਈ ()- ਸਰਕਾਰੀ ਬੁਲਾਰੇ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਅਧੀਨ ਸਰਕਾਰੀ ਆਈ.ਟੀ.ਆਈ (ਐਸ.ਸੀ) ਗੁਰੂਹਰਸਹਾਏ ਰੋਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਸ਼ੈਸ਼ਨ 2025-26 ਦਾ ਦਾਖਲਾ ਸ਼ੁਰੂ ਹੋ ਚੁੱਕਾ ਹੈ। ਉਹਨਾਂ ਅੱਗੇ ਦੱਸਿਆ ਕਿ ਦਾਖਲੇ ਲਈ ਰਜ਼ਿਸਟੇਸ਼ਨ https://eakadamik.in/dte_punjab_iti 2025 ਰਾਂਹੀ ਆਨਲਾਈਨ ਕੀਤੀ ਜਾ ਰਹੀ ਹੈ, ਜਿਸ ਵਿੱਚ 1 ਸਾਲ ਦੇ ਕੋਰਸ ਕੋਪਾ,ਪਲੰਬਰ, ਵੈਲਡਰ, ਸਲਾਈ ਕਟਾਈ ਅਤੇ ਕਢਾਈ ਅਤੇ 2 ਸਾਲਾ ਕੋਰਸ ਆਈ.ਸੀ.ਟੀ.ਐਸ.ਐਮ., ਇਲੈਕਟਰੀਸ਼ਨ, ਇਲੈਕਟਰੋਨਿਕ ਮਕੈਨਿਕ ਵਿੱਚ ਦਾਖਲਾ ਕੀਤਾ ਜਾਣਾ ਹੈ। ਉਹਨਾਂ ਅੱਗੇ ਦਸਿਆ ਕਿ ਜਨਰਲ ਅਤੇ ਓ.ਬੀ.ਸੀ. ਦੇ ਉਮੀਦਵਾਰਾ ਲਈ ਸਲਾਨਾ ਫੀਸ 3450/- ਰੁਪਏ ਅਤੇ ਯੋਗ ਐਸ.ਸੀ ਸਿਖਿਆਰਥੀ ਜਿਨ੍ਹਾਂ ਦੀ ਪਰਿਵਾਰਕ ਆਮਦਨ 2.50 ਲੱਖ ਤੋ ਘੱਟ ਹੈ,ਵੱਲੋ ਇਹ ਕੋਰਸ ਕੇਵਲ 200 ਰੁਪਏ ਸਲਾਨਾ ਖਰਚ ਨਾਲ ਸੰਭਵ ਹੈ। ਸਿੱਖਿਆਰਥੀਆਂ ਦੀ ਸਹੂਲਤ ਲਈ ਸਰਕਾਰੀ ਬੱਸ ਪਾਸ ਦੀ ਸੁਵਿਧਾ ਉਪਲੱਭਧ ਹੈ ਅਤੇ ਟਰੇਨਿੰਗ ਤੋ ਬਾਅਦ ਪਲੇਸਮੈਂਟ ਦੀ ਗਾਰੰਟੀ ਹੈ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰਾਂ 9878055990, 9464507076, 7626867008,9501995905 ਤੇ ਸੰਪਰਕ ਕੀਤਾ ਜਾ ਸਕਦਾ ਹੈ।

  • Related Posts

    ਪ੍ਰਕਾਸ਼ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਦਿਹਾੜੇ ਨੂੰ ਸਮਰਪਿਤ  6ਵਾਂ ਸੈਮੀਨਾਰ ਅੱਜ 

    Spread the love

    Spread the love ਕਪੂਰਥਲਾ, 11 ਜੁਲਾਈ ( ਕੌੜਾ )- ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਣੀ ਵਿਚਾਰ ਚੇਤਨਾ ਮੰਚ ਰਜਿ ਪੰਜਾਬ ਵਲੋਂ ਕਰਵਾਏ ਜਾ ਰਹੇ ਸੈਮੀਨਾਰਾਂ…

    ਯਕਸ਼ ਦੇਵਤਾ ਮੰਦਰ ਕਮੇਟੀ ਵੱਲੋਂ ਅਮਰਨਾਥ ਯਾਤਰੀਆਂ ਦੀ ਸੇਵਾ ਲਈ 82 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਟ

    Spread the love

    Spread the love ਨੂਰ ਪੁਰ ਬੇਦੀ ਦਲਜੀਤ ਚਨੋੌਲੀ : ਪਵਿੱਤਰ ਸ੍ਰੀ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਨੂੰ ਸਮਰਪਿਤ ਯਕਸ਼ ਦੇਵਤਾ ਬ੍ਰਹਮ ਸਾਗਰ ਮੰਦਰ ਕਮੇਟੀ, ਪਿੰਡ ਰੈਂਸੜਾ ਨੇ ਮਨੁੱਖਤਾ…

    Leave a Reply

    Your email address will not be published. Required fields are marked *