ਹਨੂੰਮਾਨਗੜ੍ਹ, 21 ਅਪ੍ਰੈਲ ( ਮਨਪ੍ਰੀਤ ਮੋਨੂੰ ) — ਪੰਜਾਬੀ ਮਾਂ ਬੋਲੀ ਅਤੇ ਸਾਹਿਤਕ ਚੇਤਨਾ ਨੂੰ ਸਮਰਪਿਤ ਲੇਖਕ ਅਤੇ ਕਵੀ ਇਕਬਾਲ ਸਿੰਘ ਸਹੋਤਾ ਨੂੰ ਇੰਡਿਕ ਆਰਟਸ ਵੈਲਫੇਅਰ ਕੌਂਸਲ (IAWC) ਵੱਲੋਂ ਰਾਜਸਥਾਨ ਸਾਹਿਤ ਤੇ ਭਾਸ਼ਾ ਸੈੱਲ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਇਹ ਨਿਯੁਕਤੀ IAWC ਦੇ ਚੇਅਰਮੈਨ ਪ੍ਰੋਫੈਸਰ ਭੋਲਾ ਯਮਲਾ (State Awardee, World Record Holder, Raj Darbari Gayak Punjab) ਵੱਲੋਂ ਕੀਤੀ ਗਈ, ਜੋ ਕਿ ਸੰਸਥਾ ਦੀ ਅਗਵਾਈ ਕਰ ਰਹੇ ਹਨ। ਸੰਸਥਾ ਦੇ ਉਦੇਸ਼ ਅਨੁਸਾਰ, ਇਹ ਨਵਾਂ ਨੇਤਰਤਵ ਰਾਜਸਥਾਨ ਵਿੱਚ ਪੰਜਾਬੀ ਮਾਂ ਬੋਲੀ, ਸਾਹਿਤ ਅਤੇ ਸੱਭਿਆਚਾਰ ਦੀ ਵਧੀਆ ਪੇਸ਼ਕਸ਼ ਅਤੇ ਸਾਂਭ ਸੰਭਾਲ ਲਈ ਕੰਮ ਕਰੇਗਾ।
ਇਕਬਾਲ ਸਿੰਘ ਸਹੋਤਾ ਦੀਆਂ ਮੁੱਖ ਉਪਲਬਧੀਆਂ:
ਮਾਨਸਰੋਵਰ ਸਾਹਿਤਕ ਅਕਾਦਮੀ (ਪੰਜਾਬੀ ਇਕਾਈ, ਰਾਜਸਥਾਨ) ਦੇ ਸਚਿਵ
50 ਤੋਂ ਵੱਧ ਰਚਨਾਵਾਂ ਪ੍ਰਸਿੱਧ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ
60 ਤੋਂ ਵੱਧ ਆਨਲਾਈਨ ਕਵੀ ਦਰਬਾਰਾਂ ਅਤੇ 10 ਇੰਟਰਵਿਊ ਪ੍ਰੋਗਰਾਮਾਂ ਦੇ ਪ੍ਰਬੰਧਕ
15 ਆਨਲਾਈਨ ਮੈਗਜ਼ੀਨਾਂ ਵਿੱਚ ਪ੍ਰਕਾਸ਼ਨ ਸਹਿਯੋਗ
ਸੈਂਕੜੇ ਨਵੀਆਂ ਕਲਮਾਂ ਨੂੰ ਮੰਚ ਮੁਹੱਈਆ ਕਰਵਾਉਣ ਦੀ ਸੇਵਾ
ਹਫ਼ਤਾਵਾਰੀ ਕਵਿਤਾ, ਗ਼ਜ਼ਲ, ਗੀਤ, ਰੁਬਾਈ ਮੁਕਾਬਲੇ ਅਤੇ ਸਨਮਾਨ ਸਮਾਰੋਹਾਂ ਦੀ ਪ੍ਰਬੰਧਨਾ

ਚੇਅਰਮੈਨ ਪ੍ਰੋ ਭੋਲਾ ਯਮਲਾ ਨੇ ਦੱਸਿਆ ਕਿ ਸੰਸਥਾ ਦੀਆਂ ਭਵਿੱਖੀ ਯੋਜਨਾਵਾਂ ਵਿੱਚ ਸ਼ਾਮਿਲ ਹਨ:
ਰਾਜਸਥਾਨ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀ ਸਿੱਖਣ ਵੱਲ ਪ੍ਰੇਰਤ ਕਰਨਾ
ਗੰਗਾਨਗਰ-ਹਨੂੰਮਾਨਗੜ੍ਹ ਖੇਤਰ ਵਿੱਚ ਪੰਜਾਬੀ ਸਾਹਿਤ ਲਈ ਨਵੀਂ ਪੀੜ੍ਹੀ ਤਿਆਰ ਕਰਨੀ
ਸਕੂਲਾਂ-ਕਾਲਜਾਂ ਵਿੱਚ ਪੰਜਾਬੀ ਅਧਿਆਪਕਾਂ ਦੀ ਗਿਣਤੀ ਵਧਾਉਣ ਅਤੇ ਮਾਂ ਬੋਲੀ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਮੁਹਿੰਮ
ਚੇਅਰਮੈਨ ਭੋਲਾ ਯਮਲਾ ਨੇ ਕਿਹਾ, “ਇਕਬਾਲ ਸਿੰਘ ਸਹੋਤਾ ਵਰਗੇ ਜੁਟੇ ਹੋਏ ਅਤੇ ਸੰਕਲਪਤ ਸਾਹਿਤਕਾਰ ਨੂੰ ਅਗਵਾਈ ਦੇਣਾ ਸਾਡੀ ਸੰਸਥਾ ਲਈ ਗੌਰਵ ਦੀ ਗੱਲ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਰਾਜਸਥਾਨ ਵਿੱਚ ਪੰਜਾਬੀ ਮਾਂ ਬੋਲੀ ਨੂੰ ਨਵਾਂ ਉਤਸ਼ਾਹ ਮਿਲੇਗਾ।”






