ਇਲਾਕੇ ਦੇ ਗੁਰੂ ਘਰਾਂ ਵਿੱਚ ਉਤਸ਼ਾਹ ਤੇ ਧੂਮ -ਧਾਮ ਨਾਲ ਮਨਾਏ ਗਏ ਛੇਵੇਂ ਪਾਤਸ਼ਾਹ ਜੀ ਦੇ ਆਗਮਨ ਪੂਰਬ 

Spread the love
ਜਗਰਾਉਂ ਜੂਨ (ਜਸਵਿੰਦਰ ਸਿੰਘ ਡਾਂਗੀਆ) ਮੀਰੀ ਪੀਰੀ ਦੇ ਮਾਲਕ ,ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ ,ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਪੂਰਬ ਇਲਾਕੇ ਦੇ ਗੁਰੂ ਘਰਾਂ ਵਿੱਚ ਬੜੇ ਉਤਸ਼ਾਹ ,ਸ਼ਾਨੋ -ਸ਼ੌਕਤ ,ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ। ਪਾਠਾਂ ਦੇ ਭੋਗ ਪਾਏ ਗਏ ਉਪਰੰਤ ਭਾਰੀ ਦੀਵਾਨ ਸਜੇ ਜਿਸ ਵਿੱਚ ਰਾਗੀ /ਢਾਡੀ ਸਿੰਘਾਂ ਨੇ ਛੇਵੇਂ ਪਾਤਸ਼ਾਹ ਜੀ ਦੇ ਗੁਣ ਗਾਣ ਕੀਤੇ। ਮਿੱਸੇ ਪ੍ਰਸ਼ਾਦਿਆਂ ਦੇ ਅਤੇ ਦਹੀਂ ਲੱਸੀ ਮੱਖਣ ਦੇ ਲੰਗਰ ਅਤੁੱਟ ਵਰਤੇ । ਛੇਵੇਂ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਇਲਾਕੇ ਦਾ ਪ੍ਰਸਿੱਧ ਅਸਥਾਨ ਗੁਰੂਸਰ ਕਾਉਂਕੇ ਵਿਖੇ ਵੀ ਇਹ ਪਵਿੱਤਰ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ। ਨਗਰ ਕੀਰਤਨ ਵੀ ਸਜਾਏ ਗਏ ਤੇ ਅੱਜ ਭਾਰੀ ਦੀਵਾਨ ਸਜੇ ਜਿਸ ਵਿੱਚ ਰਾਗੀ ਸਿੰਘਾਂ ਨੇ ਰਸਭਿੰਨਾ ਕੀਰਤਨ ਕੀਤਾ ਤੇ ਢਾਡੀ ਸਿੰਘਾਂ ਨੇ ਵਾਰਾਂ ਗਾ ਕੇ ਛੇਵੇਂ ਪਾਤਸ਼ਾਹ ਜੀ ਦੇ ਗੁਣ ਗਾਣ ਕੀਤੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸੰਗਤਾਂ ਨੂੰ ਛੇਵੇਂ ਪਾਤਸ਼ਾਹ ਜੀ ਦੇ ਆਗਮਨ ਪੂਰਬ ਦੀ ਵਧਾਈ ਦਿੰਦਿਆਂ ਆਖਿਆ ਕਿ ਜਦੋਂ ਜੁਲਮ ਦੀ ਇੰਤਹਾ ਹੋ ਗਈ ਸੀ ਤਾ ਉਸ ਵੇਲੇ ਛੇਵੇਂ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨ ਕੇ ਜਿੱਥੇ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੱਤਾ, ਉੱਥੇ ਉਨਾਂ ਜੁਲਮ ਕਰਨ ਵਾਲਿਆਂ ਨੂੰ ਵੀ ਧੂੜ ਚਟਾਈ । ਉਹਨਾਂ ਪਰਉਪਕਾਰਤਾ ਦਾ ਵੱਡਾ ਸੰਦੇਸ਼ ਦਿੰਦਿਆਂ ਹਕੂਮਤ ਵੱਲੋਂ ਕੈਦ ਗੁਰੂ ਸਾਹਿਬ ਨੇ ਇਸ ਸ਼ਰਤ ਤੇ ਰਿਹਾ ਹੋਣਾ ਪ੍ਰਵਾਨ ਕੀਤਾ ਕਿ ਜੇ ਹਕੂਮਤ ਵੱਲੋਂ ਕੈਦ ਰਾਜਿਆਂ ਨੂੰ ਵੀ ਰਿਹਾ ਕੀਤਾ ਜਾਵੇਗਾ । ਗੁਰੂ ਸਾਹਿਬ ਨੇ ਜਿੰਨੀਆਂ ਵੀ ਜੰਗਾਂ ਲੜੀਆਂ , ਜਿੱਤਾਂ ਪ੍ਰਾਪਤ ਕੀਤੀਆਂ ਅਤੇ ਜ਼ੁਲਮ ਦਾ ਨਾਸ ਕੀਤਾ। ਸ਼ਹਿਰ ਦੇ ਗੁਰੂ ਘਰਾ ਵਿੱਚ ਵੀ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ, ਗੁਰਦੁਆਰਾ ਗੋਬਿੰਦਪੁਰਾ ਮਾਈ ਦਾ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਗੁਰੂ ਰਾਮਦਾਸ ਸਾਹਿਬ, ਗੁਰਦੁਆਰਾ ਭਜਨਗੜ ਸਾਹਿਬ ਆਦਿ ਗੁਰੂ ਘਰਾਂ ਵਿੱਚ ਵੀ ਪ੍ਰਕਾਸ਼ ਪੁਰਬ ਧੂਮ ਧਾਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਗਏ।ਇਸ ਮੋਕੇ ਸ਼ਹਿਰ ਦੇ ਗੁਰੂ ਘਰਾਂ ਦੇ ਪ੍ਰਬੰਧਕਾ ਨੇ ਸੰਗਤਾਂ ਨੂੰ ਛੇਵੇ ਪਾਤਸ਼ਾਹ ਜੀ ਦੇ ਆਗਮਨ ਪੂਰਬ ਦੀ ਵਧਾਈ ਦਿੱਤੀ।
  • Related Posts

    ਰਾਸ਼ਟਰੀ ਸੰਤ ਬਾਬਾ ਬਾਲ ਜੀ ਦਾ ਕੀਰਤਪੁਰ ਸਾਹਿਬ ਪਹੁੰਚਣ ‘ਤੇ ਨਿੱਘਾ ਸਵਾਗਤ, ਸੰਗਤ ਨੂੰ ਸ੍ਰੀ ਕ੍ਰਿਸ਼ਨ ਨਾਮ ਨਾਲ ਜੁੜਨ ਦਾ ਦਿੱਤਾ ਸੰਦੇਸ਼

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ )  ਰਾਸ਼ਟਰੀ ਸੰਤ ਬਾਬਾ ਬਾਲ ਜੀ ਅੱਜ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ-1 ਵਿਖੇ ਪਹੁੰਚੇ, ਜਿੱਥੇ ਇਲਾਕੇ ਦੀਆਂ ਸੰਗਤਾਂ ਨੇ ਉਨ੍ਹਾਂ ਦਾ ਸ਼ਰਧਾ,…

    ਧਾਰਮਿਕ ਅਸਥਾਨਾਂ ਤੋਂ ਆਸ਼ੀਰਵਾਦ ਲੈ ਕੇ ਸੰਭਾਲਿਆ ਕਾਰਜਭਾਰ, ਭੇਦਭਾਵ ਤੋਂ ਬਿਨਾਂ ਹੋਵੇਗਾ ਸ਼ਹਿਰ ਦਾ ਵਿਕਾਸ: ਗੁਰਮੀਤ ਸਿੰਘ ਟੀਨਾ

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ) ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਨਵੇਂ ਪ੍ਰਧਾਨ ਗੁਰਮੀਤ ਸਿੰਘ ਟੀਨਾ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਕਾਰਜਕਾਲ ਦੀ ਸ਼ੁਰੂਆਤ ਧਾਰਮਿਕ ਅਸਥਾਨਾਂ ਤੋਂ…

    Leave a Reply

    Your email address will not be published. Required fields are marked *