ਐਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਵੇ :ਹਰਪਾਲ ਸਿੰਘ ਯੂ.ਕੇ.

Spread the love
ਅੰਮ੍ਰਿਤਸਰ15 ਅਗਸਤ(ਦਿਨੇਸ਼ ਸੋਨੀ)  ਸ੍ਰੌਮਣੀ ਕਮੇਟੀ ਦੇ ਅਸੀਂ ਕੋਈ ਦੋਖੀ ਨਹੀ ਹਾਂ ਪਰ ਕੁਝ ਸ਼੍ਰੌਮਣੀ ਕਮੇਟੀ ਵਿਚ ਅਜਿਹੇ ਮੈਂਬਰ ਹਨ ਜੋ ਸ੍ਰੀ ਅਕਾਲ ਤਖਤ ਸਾਹਿਬ ਦੀਆ ਧੱਜੀਆ ਉਡਾ ਰਹੇ ਹਨ ਅਤੇ ਸਿੰਘ ਸਾਹਿਬਾਨਾਂ ਦੀ ਬੇਇਜਤੀ ਕਰਕੇ ਗੈਰ ਸੰਵਧਾਨਿਕ ਤਰੀਕੇ ਨਾਲ ਉਹਨਾਂ ਨੂੰ ਲਾਹਿਆ ਜਾ ਰਿਹਾ ਹੈ ਅਤੇ ਅਗਲਾ ਸਿੰਘ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਬਿਠਾਇਆ ਜਾਂਦਾ ਹੈ ਅਤੇ ਸ਼੍ਰੌਮਣੀ ਕਮੇਟੀ ਦੇ ਇਹ ਇਲੈਕਸ਼ਨ ਵੀ ਨਹੀ ਹੋਣ ਦਿੰਦੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਰਪਾਲ਼ ਸਿੰਘ ਯੂ.ਕੇ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਸਾਂਝਾ ਕੀਤਾ ਉਨ੍ਹਾਂ ਕਿਹਾ ਕਿ ਇਹ ਸਿੱਖ ਧਰਮ ਦੇ ਨਿਯਮਾਂ ਦੀ ਬਿਲਕੁਲ ਵੀ ਪਾਲਣਾ ਨਹੀ ਕਰਦੇ। ਇਹ ਗੁਰੂ ਪੰਥ ਨੂੰ ਢਾਹ ਲਾ ਰਹੇ ਹਨ। ਸ. ਹਰਜਿੰਦਰ ਸਿੰਘ ਧਾਮੀ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਤਨਦੇਹੀ ਨਾਲ ਡਿਊਟੀ ਨਿਭਾਵੇ ਪਰ ਉਹ ਆਪਣੀ ਡਿਊਟੀ ਚੰਗੀ ਤਰਾਂ ਨਹੀ ਨਿਭਾ ਰਹੇ ਜਦੋਂ ਦੇ ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣੇ ਹਨ। ਉਦੋਂ ਤੋਂ ਹੀ ਗੁਰੂ ਘਰ ਦਾ ਪ੍ਰਬੰਧ ਠੀਕ ਤਰੀਕੇ ਨਾਲ ਨਹੀ ਚਲ ਰਿਹਾ ਸ਼੍ਰੌਮਣੀ ਕਮੇਟੀ ਵਲੋ ਨਜਾਇਜ ਲੋਕਾਂ ਦੇ ਕਬਜੇ ਕੀਤੇ ਹੋਏ ਹਨ। ਜਿਸ ਤੇ ਇਹਨਾਂ ਦਾ ਕੇਸ ਵੀ ਚਲਦੇ ਹਨ ਪਰ ਇਹ ਹਰ ਵਾਰ ਕੇਸ ਹਾਰ ਜਾਂਦੇ ਹਨ  ਇਹ ਨਜਾਇਜ ਕੇਸਾਂ ਉਪਰ ਪੈਸੇ ਲਾ ਕੇ ਗੁਰੂ ਘਰ ਦਾ ਨੁਕਸਾਨ ਕਰ ਰਹੇ ਹਨ ਇਹ ਐਨ.ਆਰ.ਆਈ. ਲੋਕਾਂ ਦੀਆਂ ਜਮੀਨਾਂ ਤੇ ਕਬਜੇ ਕਰਦੇ ਹਨ ਅਤੇ ਆਪਣੀ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਹਨ ਇਹਨਾਂ ਨੇ ਬਾਬਾ ਮੰਗਲ ਸਿੰਘ ਦੇ ਖਿਲਾਫ ਵੀ ਝੂਠਾ ਕੇਸ ਦਾਇਰ ਕੀਤਾ ਜਿਸ ਵਿਚ ਇਹ ਹਰ ਜਗ੍ਹਾ ਤੋਂ ਕੇਸ ਹਾਰ ਗਏ ਇਹਨਾਂ ਕੇਸਾਂ ਵਿਚ ਗੁਰੂ ਘਰ ਦਾ ਕਰੋੜਾ ਰੁਪਈਆ ਲਾ ਦਿੱਤਾ ਜੋ ਕਿ ਕਿਸੇ ਕੰਮ ਵੀ ਨਹੀ ਆਇਆ ਗੁਰਦੁਆਰਾ ਗੁਰੂਸਰ ਸਤਲਾਨੀ ਸਾਹਿਬ ਦੀ ਹੁਸ਼ਿਆਰ ਨਗਰ ਦੀ ਜਮੀਨ ਦਾ ਮਾਨਯੋਗ ਹਾਈਕੋਰਟ ਵਲੋਂ ਬਾਬਾ ਗੁਰਪਿੰਦਰ ਸਿੰਘ ਦੇ ਹੱਕ ਵਿਚ ਸਟੇਅ ਆਰਡਰ ਹੋ ਗਿਆ। ਬਾਬਾ ਮੰਗਲ ਸਿੰਘ ਦੀ ਮੌਤ ਤੋਂ ਬਾਅਦ ਬਾਬੇ ਗੁਰਪਿੰਦਰ ਸਿੰਘ ਦੇ ਨਾਮ ਵਿਰਾਸਤ ਇੰਤਕਾਲ ਨੰ. 2085 ਚੜ ਗਿਆ ਸੀ ਅਤੇ ਇੰਤਕਾਲ ਨੰ. 1293 ਮਨਜੂਰ ਹੋ ਗਿਆ ਸੀ। ਜਦੋਂਕਿ ਸ੍ਰੌਮਣੀ ਕਮੇਟੀ ਮਾਨਯੋਗ ਸਿਵਲ ਕੋਰਟ ਸ. ਨਗਿੰਦਰ ਸਿੰਘ ਦੀ ਅਦਾਲਤ ਵਿਚ, ਮਾਨਯੋਗ ਆਈ.ਸੀ. ਅਗਰਵਾਲ ਦੀ ਅਦਾਲਤ ਵਿਚ ਅਤੇ ਮਾਨਯੋਗ ਹਾਈਕੋਰਟ ਵਿਚੋਂ ਇਹ ਸਾਰੇ ਹੀ ਜਗਾ ਤੋਂ ਕੇਸ ਹਾਰਨ ਤੋਂ ਬਾਅਦ ਫਿਰ ਇਹਨਾਂ ਨੇ ਮਤਾ ਨੰ. 340 ਪਾਇਆ। ਜਿਸ ਵਿਚ ਇਹਨਾਂ ਵਲੋਂ ਇਹ ਕਿਹਾ ਗਿਆ ਕਿ ਅਸੀਂ ਕੋਈ ਵੀ ਕੇਸ ਨਹੀ ਪਾਵਾਂਗੇ। ਫਿਰ 25 ਸਾਲ ਬਾਅਦ ਇਹਨਾਂ ਨੇ ਇਹ ਕੇਸ ਕਿਵੇਂ ਪਾ ਦਿੱਤਾ ਅਸੀਂ ਸ਼੍ਰੌਮਣੀ ਅਕਾਲੀ ਦਲ ਦੇ ਖਿਲਾਫ ਨਹੀ ਹਾਂ ਇਹ ਸਾਡੀ ਖੇਤਰੀ ਪਾਰਟੀ ਹੈ। ਪਰ ਇਹਨਾਂ ਦੀ ਤਾਨਾਸ਼ਾਹੀ ਹੋਣ ਕਰਕੇ ਸ੍ਰੌਮਣੀ ਅਕਾਲੀ ਦਲ ਅਤੇ ਸ਼੍ਰੌਮਣੀ ਕਮੇਟੀ ਦੋ ਪਾਰਟੀ ਦੇ ਧੜੇ ਬਣ ਗਏ। ਇਹਨਾਂ ਦੀ ਵਜ੍ਹਾ ਕਰਕੇ ਹੀ ਪਹਿਲਾ ਦਿੱਲੀ ਕਮੇਟੀ ਬਣੀ ਹੁਣ ਹਰਿਆਣਾ ਕਮੇਟੀ ਵੱਖਰੀ ਬਣ ਗਈ। ਇਹਨਾਂ ਦੇ ਕੁਝ ਮੈਂਬਰਾਂ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਹੁਕਮ ਦਾ ਦਾਇਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਹੀ ਹੈ ਪਰ ਜਦੋਂਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰ ਮੱਥੇ ਪ੍ਰਵਾਨ ਕਰਾਂਗੇ। ਪਰ ਸ਼੍ਰੌਮਣੀ ਕਮੇਟੀ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਹੀ ਮੰਨਦੀ ਤਾਂ ਲੋਕਾਂ ਨੇ ਫਿਰ ਹੁਕਮ ਕਿਵੇਂ ਮੰਨਣੇ ਹਨ ਇਹ ਸਿਰਫ ਗੁਰੂ ਘਰ ਦੀ ਮਾਇਆ ਦੀ ਦੁਰਵਰਤੋ ਕਰ ਰਹੇ ਹਨ ਹਰਪਾਲ ਸਿੰਘ ਯੂ.ਕੇ ਨੇ ਕਿਹਾ ਕਿ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਸਾਡੇ ਸਿੱਖ ਧਰਮ ਦੇ ਨਿਯਮਾਂ ਦੀ ਪਾਲਣਾ ਹੋਣੀ ਚਾਹੀਦੀ ਹੈ ਅਤੇ ਸ੍ਰੌਮਣੀ ਕਮੇਟੀ ਵਿਚ ਇਕ ਚੰਗੇ ਮੈਂਬਰ ਦੀ ਚੋਣ ਹੋਣੀ ਚਾਹੀਦੀ ਹੈ ਅਤੇ ਗੁਰੂ ਘਰ ਦਾ ਪ੍ਰਬੰਧ ਠੀਕ ਤਰੀਕੇ ਨਾਲ ਚਲ ਸਕੇ ਤਾਂ ਕਿ ਸਾਡਾ ਗੁਰੂ ਪੰਥ ਇਕ ਵੱਖਰੀ ਮਿਸਾਲ ਕਾਇਮ ਕਰ ਸਕੇ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *