ਕਿਸਾਨ ਭਰਾਵਾਂ ਦੀ ਫ਼ਸਲ ਦਾ ਇਕ ਇਕ ਦਾਣਾ ਚੁਕਿਆ ਜਾਵੇਗਾ: ਵਿਧਾਇਕ ਪਠਾਣਮਾਜਰਾ

Spread the love
ਸਤਿੰਦਰ ਸ਼ਰਮਾ ਭੁਨਰਹੇੜੀ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਅਨਾਜ ਮੰਡੀ ਭੁਨਰਹੇੜੀ ਵਿਖੇ ਰਸਮੀ ਤੌਰ ਤੇ ਕਣਕ ਦੀ ਖ੍ਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨਾਲ ਖ੍ਰੀਦ ਏਜੰਸੀਆਂ ਦੇ ਅਧਿਕਾਰੀ ਇੰਸਪੈਕਟਰ ਪਨਸਪ ਜਗਵਿੰਦਰ ਸਿੰਘ, ਰੁਪਿੰਦਰ ਸਿੰਘ, ਗੁਰਜੋਤ ਸਿੰਘ ਇੰਸਪੈਕਟਰ ਪਨਗ੍ਰੇਨ ਮੌਜੂਦ ਸਨ  ਵਿਧਾਇਕ ਪਠਾਣਮਾਜਰਾ ਨੇ ਮੰਡੀ ਵਿੱਚ ਆਈ ਫਸਲ ਦਾ ਜਾਇਜ਼ਾ ਲਿੱਤਾ  ਇਸ ਮੌਕੇ ਉਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਅਤੇ ਆੜਤੀ ਨੂੰ ਬਾਰਦਾਨੇ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ  ਕਿਸਾਨਾਂ ਦੀ ਫ਼ਸਲ ਦਾ ਇਕ ਇਕ ਦਾਣਾ ਖ੍ਰੀਦਣ ਲਈ ਵਚਨਬੱਧ ਹੈ ਅਤੇ ਨਾਲ ਦੀ ਨਾਲ ਹੀ ਪੈਸੇ ਦੀ ਅਦਾਇਗੀ ਵੀ ਹੋ ਰਹੀ ਹੈ। ਜਿਸ ਨਾਲ ਕਿਸਾਨ ਤੇ ਆੜਤੀ ਹਮੇਸ਼ਾ ਹੀ ਇੱਕ ਦੂਜੇ ਨਾਲ ਤਾਲਮੇਲ ਕਰਕੇ ਪੀੜੀ ਦਰ ਪੀੜੀ ਚੱਲਦੇ ਆ ਰਹੇ ਹਨ ਅਤੇ ਜਿਨਾਂ ਦੀ ਆਪਸੀ ਭਾਈਚਾਰਕ ਸਾਂਝ ਬਹੁਤ ਪੁਰਾਣੀ ਹੈ ਇਸ ਦੇ ਨਾਲ ਹੀ ਕਿਸਾਨਾਂ ਨੂੰ ਵਧੀਆ ਝਾੜ ਦੇ ਨਾਲ ਖੁਸ਼ੀ ਮਿਲ ਰਹੀ ਹੈ। ਉੱਥੇ ਹੀ ਰਕਮ ਦੀ ਅਦਾਇਗੀ ਵੀ ਪਹਿਲ ਦੇ ਆਧਾਰ ਤੇ ਹੋ ਰਹੀ ਹੈ ਜਿਸ ਨਾਲ ਕਿਸਾਨ ਭਰਾ ਨੂੰ ਆਪਣਾ ਘਰੇਲੂ ਸਰਕਲ ਚਲਾਣਾ ਹੋਰ ਵੀ ਆਸਾਨ ਹੋ ਗਿਆ ।  ਉਨਾਂ ਕਿਹਾ ਕਿ ਕਿਸਾਨ ਵੀਰ ਆਪਣੀ ਫਸਲ ਮੰਡੀ ਵਿੱਚ ਸੁਕਾ ਕੇ ਹੀ ਲਿਆਉਣ
 ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਸਾਜਨ ਢਿੱਲੋਂ , ਆੜਤੀ ਗੁਰਮੇਜ ਸਿੰਘ ਪ੍ਰਧਾਨ ਸ਼ੈਲਰ ਐਸੋਸ਼ੀਏਸ਼ਨ ਪਟਿਆਲਾ, ਆੜਤੀ ਐਸੋਸ਼ੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ, ਪ੍ਰੀਥਪਾਲ ਸਿੰਘ ਧਾਂਦੀਆ ਪ੍ਰਧਾਨ ਅਨਾਜ ਮੰਡੀ ਭੁਨਰਹੇੜੀ, ਤਰਸੇਮ ਕੁਮਾਰ, ਆੜਤੀ ਦਰਸ਼ਨ ਸਿੰਘ, ਜਗਮੋਹਨ ਸਿੰਘ ਗੰਗਰੋਲਾ,   ਸਰਬਜੀਤ ਸਿੰਘ ਮਾਂਗਟ, ਆੜਤੀ ਧਰਮਿੰਦਰ ਸਿੰਘ, ਗੁਰਮੀਤ ਬਾਵਾ, ਨਿਰਮਲ ਸਿੰਘ ਸਰੁਸਤੀਗੜ, ਜਗਵਿੰਦਰ ਸਿੰਘ ਪਨਸਪ ਇੰਸਪੈਕਟਰ, ਰੁਪਿੰਦਰ ਸਿੰਘ, ਗੁਰਜੋਤ ਸਿੰਘ ਇੰਸਪੈਕਟਰ ਪਨਗ੍ਰੇਨ ਤੋਂ ਇਲਾਵਾ ਕਿਸਾਨ ਤੇ ਆੜਤੀ ਮੌਜੂਦ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *