ਕੈਨੇਡਾ ਅਤੇ ਭਾਰਤ ਦੇ ਸੰਬੰਧਾਂ ਨੂੰ ਸੁਧਾਰਨ ਚ ਕੈਨੇਡਾ ਤੋਂ ਪੰਜਾਬ ਨੂੰ ਸਿੱਧੀਆਂ ਹਵਾਈ ਉਡਾਣਾਂ ਸਾਜਗਾਰ ਹੋ ਸਕਦੀਆਂ ਹਨ:- ਇੰਜ ਦਲਜੀਤ ਸਿੰਘ ਕੋਹਲੀ 

Spread the love
ਅੰਮ੍ਰਿਤਸਰ  ਜੂਨ( ਦਿਨੇਸ਼ ਸੋਨੀ  )ਪੰਜਾਬੀਆਂ ਦੀ ਪਹਿਲੀ ਪੀੜ੍ਹੀ ਨੂੰ ਕੈਨੇਡਾ ਚ ਚੰਗੇ ਭਵਿੱਖ ਲਈ ਆਇਆ 125 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਪਰ ਇਤਨਾਂ  ਸਮਾਂ ਬੀਤਣ ਤੋਂ ਬਾਅਦ ਵੀ ਪੰਜਾਬੀਆਂ ਦਾ ਮੋਹ ਪੰਜਾਬ ਅਤੇ ਭਾਰਤ ਲਈ ਨਹੀਂ ਘਟਿਆ। ਦੇਸ਼ ਨੂੰ ਆਜ਼ਾਦ ਕਰਵਾਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਦੇਸ਼ ਦੀ ਰੱਖਿਆ ਵਾਸਤੇ ਕੁਰਬਾਨੀਆਂ ਦੇਣ ਵਾਲੇ ਪੰਜਾਬੀ ਸਿੱਖ ਸੂਰਮਿਆਂ ਦੀ ਔਲਾਦ ਅੱਜ ਵੀ ਆਪਣੇ ਵਤਨ ਨੂੰ ਬਹੁਤ ਪਿਆਰ ਕਰਦੀ ਹੈ, ਬੇਸ਼ੱਕ ਓਹ ਕੈਨੇਡਾ ਵਿੱਚ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਜਿਸ ਕਰਕੇ ਹਰ ਸਾਲ ਛੁੱਟੀਆਂ ਵਿੱਚ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਮਿਲਣ ਅਤੇ ਉਹਨਾਂ ਦੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਿੱਚ ਹਾਜ਼ਰ ਹੋ ਕੇ ਮਾਣ ਮਹਿਸੂਸ ਕਰਦੇ ਹਨ ਅਤੇ ਹਜ਼ਾਰਾਂ ਡਾਲਰ ਖਰਚ ਕਰਕੇ ਵਾਪਸ ਆਉਂਦੇ ਹਨ। ਇਸ ਤਰ੍ਹਾਂ ਭਾਰਤ ਨੂੰ ਜਿੱਥੇ ਹਜ਼ਾਰਾਂ ਡਾਲਰ ਵਿਦੇਸ਼ੀ ਮੁਦਰਾ ਦੇ ਰੂਪ ਵਿੱਚ ਮਿਲਦੇ ਹਨ, ਉੱਥੇ ਹੀ ਹਜ਼ਾਰਾਂ ਟੈਕਸੀ ਡਰਾਈਵਰਾਂ ਨੂੰ, ਘਰੇਲੂ ਕੰਮ ਕਰਨ ਵਾਲਿਆਂ ਨੂੰ, ਦੁਕਾਨਦਾਰਾਂ ਨੂੰ ਵੀ ਲਾਭ ਹੁੰਦਾ ਹੈ।
ਪਰ ਇੱਕ ਗੱਲ ਹਮੇਸ਼ਾ ਦੁਖਦਾਈ ਹੈ ਕਿ ਲਗਭਗ 11,000 ਕਿਲੋਮੀਟਰ ਦਾ ਸਫ਼ਰ ਜੋ ਵੈਨਕੂਵਰ ਤੋਂ ਲੁਧਿਆਣਾ ਤੱਕ ਹੈ, ਵਾਸਤੇ ਕੋਈ ਸਿੱਧੀ ਉਡਾਣ ਨਹੀਂ ਹੈ ਜਦ ਕਿ ਪੰਜਾਬ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਚੰਡੀਗੜ੍ਹ 2 ਅੰਤਰਰਾਸ਼ਟਰੀ ਹਵਾਈ ਅੱਡੇ ਮੌਜੂਦ ਹਨ। ਪਰ ਇਹਨਾਂ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਪੰਜਾਬ ਦੇ ਉੱਪਰ ਦੀ ਲੰਘ ਕੇ ਦਿੱਲੀ ਤੋਂ ਵਾਪਸ ਪੰਜਾਬ ਆਉਣਾ ਪੈਂਦਾ ਹੈ? ਜੋ ਕਿ “ਜੱਗੋ ਤੇਰਵੀਂ ਗੱਲ ਲਗਦੀ ਹੈ” ।
ਸੋਚਣ ਵਾਲੀ ਗੱਲ ਹੈ ਕਿ ਕਦੇ ਕਿਸੇ ਸਰਕਾਰ ਨੇ ਨਹੀਂ ਸੋਚਿਆ ਕਿ ਦਿੱਲੀ ਜੋ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹੈ, ਟਰੈਫਿਕ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਦਾ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ ? ਜੇਕਰ ਹਜਾਰਾਂ ਪ੍ਰਵਾਸੀ ਜੋ ਪੰਜਾਬ ਤੋਂ ਦਿੱਲੀ ਅਤੇ ਵਿਦੇਸ਼ਾਂ ਤੋਂ ਦਿੱਲੀ ਜਹਾਜ਼ ਚੋਂ ਉਤਰ ਕੇ ਪੰਜਾਬ ਨੂੰ ਜਾਂਦੇ ਹਨ, ਨੂੰ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਂ ਚੰਡੀਗੜ੍ਹ ਦੇ ਹਵਾਈ ਅੱਡਿਆਂ ਤੇ ਹੀ ਉਤਰਨ ਚੜ੍ਹਨ ਦੀ ਸਹੂਲਤ ਦੇ ਦਿੱਤੀ ਜਾਵੇ? ਸਾਡੀ ਸੰਸਥਾ, *ਐਸੋਸੀਏਸ਼ਨ ਆਫ ਆਪ ਐਨ ਆਰ ਆਈ ਪੈਨਸ਼ਨਰਜ਼, ਅਬਰਾਡ -ਬ੍ਰਿਟਿਸ ਕੋਲੰਬੀਆ ਵਲੋਂ ਹਜਾਰਾਂ ਵਾਰ ਬੇਨਤੀਆਂ ਕੀਤੀਆਂ ਗਈਆਂ ਹਨ ਪਰ ਭਾਰਤ ਸਰਕਾਰ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਚੰਡੀਗੜ੍ਹ ਨੂੰ ਕੈਨੇਡਾ ਤੋਂ ਸਿੱਧੀਆਂ ਉਡਾਣਾਂ ਵਾਲੀ ਸੂਚੀ ਵਿੱਚੋਂ ਬਾਹਰ ਕੱਢ ਰੱਖਿਆ ਹੈ !
ਸੂਚਨਾ ਮਿਲੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ 15 ਜੂਨ ਨੂੰ ਕੈਨੇਡਾ ਦੌਰੇ ’ਤੇ ਆ ਰਹੇ ਹਨ। ਜੇਕਰ ਓਹ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਕੈਨੇਡਾ ਤੋਂ ਪੰਜਾਬ ਨੂੰ ਸਿੱਧੀਆਂ ਉਡਾਣਾਂ ਦੀ ਘੋਸ਼ਣਾ ਕਰ ਦਿੰਦੇ ਹਨ, ਤਾਂ ਇਸ ਦਾ ਲਾਭ ਦੋਹਾਂ ਪਾਸਿਆਂ ’ਤੇ ਹੋ ਸਕਦਾ ਹੈ—ਇੱਕ ਤਾਂ ਪਰਵਾਸੀਆਂ ਨੂੰ ਸਫ਼ਰ ਆਰਾਮ ਨਾਲ ਕਰਨ ਦੀ ਸਹੂਲਤ ਮਿਲੇਗੀ ਅਤੇ ਦੂਜੇ ਪਾਸੇ ਭਾਰਤ-ਕੈਨੇਡਾ ਰਿਸ਼ਤਿਆਂ ਵਿੱਚ ਨਵਾਂ ਸਾਥ ਮਿਲੇਗਾ।
ਸਵਾਲ ਸਿਰਫ਼ ਉਡਾਣਾਂ ਦਾ ਨਹੀਂ, ਭਾਵਨਾ ਅਤੇ ਭਰੋਸੇ ਦਾ ਹੈ। ਜੇ ਭਾਜਪਾ ਦੇ ਨੇਤਾਵਾਂ ਨੂੰ ਇਹ ਗੱਲ ਸਮਝਾਈ ਜਾਵੇ ਕਿ: “ਜੇ NRI ਦਾ ਦਿਲ ਜਿੱਤ ਲਿਆ, ਤਾਂ ਪੰਜਾਬ ਜਿੱਤ ਲਿਆ।” ਤਾਂ ਇਹ ਵੱਡਾ ਰਾਜਨੀਤਿਕ ਲਾਭ ਸਾਬਤ ਹੋ ਸਕਦਾ ਹੈ ਆਮ ਆਦਮੀ ਪਾਰਟੀ ਨੇ ਇਹ ਗੱਲ ਹਕੀਕਤ ਬਣਾਕੇ ਵਿਖਾ ਦਿੱਤੀ—ਉਹਨਾਂ ਨੇ ਬਿਨਾਂ ਵੱਡੀਆਂ ਕੋਸ਼ਿਸ਼ਾਂ ਦੇ ਵੀ ਪੰਜਾਬ ਵਿੱਚ ਸਰਕਾਰ ਬਣਾਈ। ਭਾਜਪਾ ਕੋਲ ਤਾਂ ਕੇਂਦਰ ਸਰਕਾਰ ਦੀ ਪੂਰੀ ਤਾਕਤ ਹੈ। ਜੇ ਭਾਰਤ ਸਰਕਾਰ ਵਲੋਂ ਵੈਨਕੂਵਰ ਅਤੇ ਟੋਰਾਂਟੋ ਤੋਂ ਸਿੱਧੀਆਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਉਡਾਣਾਂ ਸ਼ੁਰੂ ਕਰਵਾਈਆਂ ਜਾਂ ਤਾਂ ਇਹ ਕੇਵਲ ਐਨ ਆਰ ਆਈ (ਪਰਵਾਸੀਆਂ) ਭਾਈਚਾਰੇ ਲਈ ਹੀ ਲਾਭਕਾਰੀ ਨਹੀਂ ਹੋਵੇਗਾ, ਸਗੋਂ ਭਾਜਪਾ ਨੂੰ ਪੰਜਾਬ ਵਿੱਚ ਰਾਜਨੀਤਿਕ ਤੌਰ ’ਤੇ ਵੀ ਵੱਡਾ ਫਾਇਦਾ ਹੋ ਸਕਦਾ ਹੈ। ਉਮੀਦ ਹੈ ਕਿ ਇਹ ਸੁਨਹਿਰੀ ਮੌਕਾ ਮੋਦੀ ਜੀ ਹੱਥੋਂ ਨਹੀ ਜਾਣ ਦੇਣਗੇ
  • Related Posts

    ‘ਸਤਲੁਜ’ ਫ਼ਿਲਮ ਤੱਥਾਂ ’ਤੇ ਆਧਾਰਿਤ, ਪੰਜਾਬ ਦੇ ਦਰਦਨਾਕ ਦੌਰ ਦੀ ਸੱਚਾਈ ਨੂੰ ਦਰਸਾਉਂਦੀ ਹੈ : ਬਲਜਿੰਦਰ ਸਿੰਘ ਠੇਕੇਦਾਰ * ਕਿਹਾ- ਨੌਜਵਾਨ ਪੀੜ੍ਹੀ ਨੂੰ ਇਤਿਹਾਸਕ ਸੱਚ ਜਾਣਨ ਤੋਂ ਰੋਕਣਾ ਗਲਤ

    Spread the love

    Spread the loveਫਗਵਾੜਾ 10 ਜੁਲਾਈ (  ਪ੍ਰੀਤ ਕੌਰ ਪ੍ਰੀਤੀ     ) ਸ਼੍ਰੋਮਣੀ ਅਕਾਲੀ ਦਲ (ਐੱਸ.ਸੀ. ਵਿੰਗ) ਪੰਜਾਬ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਕਿਹਾ ਹੈ ਕਿ ਫ਼ਿਲਮ ‘ਸਤਲੁਜ’ ਕਿਸੇ…

    ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਨ ’ਚ ਪੱਖਪਾਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਹਰਜੋਤ ਸਿੰਘ ਪਾਹਵਾ * ‘ਆਪ’ ਪਾਰਟੀ ਵਰਕਰਾਂ ਤੇ ਸਮਰਥਕਾਂ ਨੂੰ ਪਹਿਲ ਦੇਣ ਦਾ ਲਗਾਇਆ ਦੋਸ਼

    Spread the love

    Spread the loveਫਗਵਾੜਾ 10 ਜੁਲਾਈ (    ਪ੍ਰੀਤ ਕੌਰ ਪ੍ਰੀਤੀ    ) ਸ਼੍ਰੋਮਣੀ ਅਕਾਲੀ ਦਲ (ਬਾਦਲ) ਫਗਵਾੜਾ ਦੇ ਪ੍ਰਧਾਨ ਹਰਜੋਤ ਸਿੰਘ ਪਾਹਵਾ ਨੇ ਪੰਜਾਬ ਸਰਕਾਰ ਦੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ…

    Leave a Reply

    Your email address will not be published. Required fields are marked *