ਬਠਿੰਡਾ 3 ਅਪ੍ਰੈਲ(ਐੱਸ ਐੱਸ ਰਾਹੀ): ਧਰਮ ਪ੍ਰਚਾਰ ਕਮੇਟੀ ਤੇ ਸਮੂਹ ਨਗਰ ਨਿਵਾਸੀ ਪਿੰਡ ਪੂਹਲਾ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਰਬ ਸਾਂਝਾ ਗੁਰਮਤ ਸਮਾਗਮ ਪਿੰਡ ਪੂਹਲਾ (ਜਿਲਾ ਬਠਿੰਡਾ) ਵਿੱਚ ਕਰਵਾਇਆ ਜਾ ਰਿਹਾ ਹੈ। ਜੋਬਨਦੀਪ ਸਿੰਘ ਪੂਹਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4-5-6 ਅਪ੍ਰੈਲ ਕ੍ਰਮਾਵਰ ਦਿਨ ਸ਼ੁਕਰਵਾਰ, ਸ਼ਨੀਵਾਰ, ਐਤਵਾਰ ਨੂੰ ਸ਼ਾਮ 6:30 ਤੋਂ ਲੈ ਕੇ ਰਾਤ ਸਵਾ 9 ਤੱਕ ਸਾਂਝੇ ਰੂਪ ਵਿੱਚ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਥਾਵਾਂ ਤੋਂ ਪੰਥਕ ਜਥੇ,ਅਹਿਮ ਸਖਸ਼ੀਅਤਾਂ ਤੇ ਆਗੂ ਪਹੁੰਚ ਰਹੇ ਹਨ।ਇਸ ਮੌਕੇ ਧਾਰਮਿਕ ਵਿਚਾਰਾਂ ਦੇ ਨਾਲ ਨਾਲ ਢਾਡੀ ਵਾਰਾਂ/ਕਵੀਸ਼ਰੀ ਰਾਹੀਂ ਗੁਰਬਾਣੀ ਤੇ ਇਤਿਹਾਸ ਨਾਲ ਸਾਂਝ ਪਾਈ ਜਾਵੇਗੀ।ਉਹਨਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਹੁੰਮ ਹੁੰਮਾ ਕੇ ਇਸ ਸਮਾਗਮ ਦੀ ਸੋਭਾ ਵਧਾਉਣ।Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ
Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

